ਅੰਮ੍ਰਿਤਸਰ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ ! ਲੁੱਟਾਂ ਖੋਹਾਂ ਕਰਨ ਵਾਲੇ ਤਿੰਨ ਨੌਜਵਾਨ ਕਾਬੂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅਨਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋਂ ਲੁੱਟਾਂ ਕਰਨ ਵਾਲੇ ਤਿੰਨ ਨੌਜਵਾਨਾਂ ਨੂੰ ਕਾਬੂ ਕਰ ਉਹਨਾਂ ਦੇ ਕੋਲੋਂ 10 ਦੇ ਕਰੀਬ ਮੋਬਾਈਲ ਫੋਨ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ |
ਇਸ ਮੌਕੇ ਜਾਣਕਾਰੀ ਦਿੰਦੇ ਹੋਏ ਏਸੀਪੀ ਅਰਵਿੰਦ ਮੀਨਾ ਨੇ ਦੱਸਿਆ ਕਿ ਥਾਣਾ ਸਿਵਲ ਲਾਈਨਜ ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵਲੋ ਮੁੱਕਦਮਾ ਵਿੱਚ ਨਾਮਜਦ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ। ਓਹਨਾ ਨੇ ਕਿਹਾ ਕਿ ਪੁਲਿਸ ਸਾਥੀ ਕਰਮਚਾਰੀਆ ਗਸ਼ਤ ਦੇ ਸਬੰਧ ਵਿੱਚ ਕੰਪਨੀ ਬਾਗ ਅੰਦਰ ਮਹਾਰਾਜਾ ਰਣਜੀਤ ਸਿੰਘ ਜੀ ਦੇ ਬੁੱਤ ਵੱਲ ਨੂੰ ਜਾ ਰਹੇ ਸੀ ਕਿ ਦੋ ਮੋਨੇ ਨੌਜਵਾਨ ਬਿਨਾ ਨੰਬਰੀ ਮੋਟਰਸਾਇਕਲ ਮਾਰਕਾ ਹੀਰੋ ਡੀਕਲਸ ਤੇ ਖੜੇ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਖਿਸਕਨ ਲੱਗੇ ਜਿੰਨਾ ਨੂੰ ਸ਼ੱਕ ਪੈਣ ਤੇ ਸਾਡੀ ਪੁਲਿਸ ਟੀਮ ਵੱਲੋਂ ਉਨ੍ਹਾ ਨੂੰ ਕਾਬੂ ਕਰਕੇ ਉਨ੍ਹਾ ਦੀ ਤਲਾਸ਼ੀ ਲਈ ਤੇ ਉਨ੍ਹਾ ਕੋਲੋ ਦੋ ਦੋ ਮੋਬਾਈਲ ਫੋਨ ਬਰਾਮਦ ਹੋਏ
ਜਦੋਂ ਜਾਂਚ ਕੀਤੀ ਤਾਂ ਉਹਨਾਂ ਆਪਣੇ ਇੱਕ ਹੋਰ ਸਾਥੀ ਦਾ ਨਾਂ ਲਿਆ ਜਦੋਂ ਉਸ ਨੂੰ ਕਾਬੂ ਕੀਤਾ ਗਿਆ ਤੇ ਉਸ ਕੋਲੋਂ ਵੀ ਦੋ ਮੋਬਾਈਲ ਫੋਨ ਬਰਾਮਦ ਹੋਏ ਜਦੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤੇ ਚਾਰ ਫੋਨ ਹੋਰ ਵੱਖ ਵੱਖ ਕੰਪਨੀਆਂ ਦੇ ਬਰਾਮਦ ਹੋਏ ਤੇ ਇੱਕ ਮੋਟਰਸਾਈਕਲ ਵੀ ਇਹਨਾਂ ਕੋਲੋਂ ਕਾਬੂ ਕੀਤਾ ਗਿਆ|
Read Also : 18 ਮਾਰਚ ਨੂੰ ਲੁਧਿਆਣਾ ਚ ਅਰਵਿੰਦ ਕੇਜਰੀਵਾਲ ਦੀ ਰੈਲੀ ! CM ਮਾਨ ਵੀ ਹੋਣਗੇ ਨਾਲ