ਪਟਿਆਲਾ 31 ਜੁਲਾਈ, 2023
World University Games ਪੰਜਾਬੀ ਯੂਨੀਵਰਸਿਟੀ ਦੇ ਚਾਰ ਤੀਰਅੰਦਾਜ਼ ਖਿਡਾਰੀ ਅਮਨ ਸੈਣੀ, ਅਵਨੀਤ ਕੌਰ, ਸੰਗਮਪ੍ਰੀਤ ਸਿੰਘ ਬਿਸਲਾ ਅਤੇ ਤਨਿਸ਼ਾ ਵਰਮਾ ਨੇ ਤੀਰਅੰਦਾਜ਼ੀ ਦੇ ਇਨ੍ਹਾਂ ਵੱਖ-ਵੱਖ ਈਵੈਂਟਸ ਦੀਆਂ ਟੀਮਾਂ ’ਚ ਸ਼ਿਰਕਤ ਕੀਤੀ ਅਤੇ ਚਾਰਾਂ ਨੇ ਹੀ ਆਪਣੇ ਆਪਣੇ ਈਵੈਂਟ ’ਚ ਮੈਡਲ ਪ੍ਰਾਪਤ ਕਰ ਲਏ ਹਨ। ਅਮਨ ਸੈਣੀ ਨੇ ਸੋਨ ਤਗ਼ਮਾ ਤੇ ਕਾਂਸੀ ਦਾ ਤਗ਼ਮਾ ਜਿੱਤਿਆ, ਸੰਗਮਪ੍ਰੀਤ ਸਿੰਘ ਨੇ ਕਾਂਸੀ ਤਗ਼ਮਾ ਜਿੱਤਿਆ, ਅਵਨੀਤ ਕੌਰ ਨੇ ਚਾਂਦੀ ਦਾ ਤਗ਼ਮਾ ਅਤੇ ਤਨੀਸ਼ਾ ਵਰਮਾ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਹੈ।
ਸਪੋਰਟਸ ਅਥਾਰਿਟੀ ਆਫ਼ ਇੰਡੀਆ (ਸਾਈ) ਵੱਲੋਂ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। ਪੰਜਾਬੀ ਯੂਨੀਵਰਸਿਟੀ ਤੋਂ ਕੋਚ ਸੁਰਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਰਤੀ ਟੀਮ ਨੇ ਕੰਪਾਊਂਡ ਮਿਕਸਡ ਈਵੈਂਟ ਵਿੱਚ ਸੋਨ ਤਗ਼ਮਾ ਜਿੱਤ ਲਿਆ ਹੈ। READ ALSO :ਖਿਡਾਰੀਆਂ ਦੀ ਸਿਹਤ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ: ਮੀਤ ਹੇਅਰ
ਜੇਤੂ ਟੀਮ ਨੇ ਕੋਰੀਆ ਦੇ ਚੋ ਸੁਆ ਅਤੇ ਪਾਰਕ ਸਿੰਗਯੁਨ ਨੂੰ 157-156 ਨਾਲ ਹਰਾ ਕੇ ਇਹ ਸੋਨ ਤਗਮਾ ਜਿੱਤਿਆ ਹੈ। ਲੜਕੀਆਂ ਦੇ ਕੰਪਾਊਂਡ ਮਿਕਸਡ ਮੁਕਾਬਲੇ ਵਿੱਚ ਅਵਨੀਤ ਕੌਰ, ਪ੍ਰਗਤੀ ਅਤੇ ਪੂਰਵਾਸ਼ਾ ਨੇ ਚਾਂਦੀ ਦਾ ਤਗਮਾ ਜਿੱਤਿਆ ਹੈ। ਲੜਕਿਆਂ ਦੇ ਕੰਪਾਊਂਡ ਮੁਕਾਬਲੇ ਵਿੱਚ ਸੰਗਮਪ੍ਰੀਤ ਸਿੰਘ, ਅਮਨ ਸੈਣੀ ਅਤੇ ਰਿਸ਼ਬ ਯਾਦਵ ਦੀ ਟੀਮ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ। World University Games
ਰਿਕਰਵ ਵਿਮੈਨ ਈਵੈਂਟ ’ਚ ਤਨਿਸ਼ਾ ਵਰਮਾ, ਸੰਗੀਤਾ ਅਤੇ ਰੀਟਾ ਨੇ ਫ਼ਰਾਂਸ ਨੂੰ ਹਰਾਅ ਕੇ ਕਾਂਸੀ ਦਾ ਤਗ਼ਮਾ ਜਿੱਤ ਲਿਆ ਹੈ। ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਖੁਸ਼ੀ ਪ੍ਰਗਟਾਉਂਦਿਆਂ ਜੇਤੂ ਖਿਡਾਰੀਆਂ, ਉਨ੍ਹਾਂ ਦੇ ਕੋਚ ਅਤੇ ਸਮੁੱਚੇ ਖੇਡ ਵਿਭਾਗ ਨੂੰ ਵਧਾਈ ਦਿੱਤੀ ਹੈ। World University Games