ਯੂਜੀਸੀ ਨੇ ਜੀਐਨਈ ਕਾਲਜ ਨੂੰ 10 ਸਾਲਾਂ ਲਈ ਅਕਾਦਮਿਕ ਖੁਦਮੁਖਤਿਆਰੀ ਪ੍ਰਦਾਨ ਕੀਤੀ

Providing academic autonomy
Providing academic autonomy

17 ਅਗਸਤ,2023

ਸੁਖਦੀਪ ਸਿੰਘ ਗਿੱਲ ਲੁਧਿਆਣਾ

Providing academic autonomy ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (GNDEC), ਪੰਜਾਬ ਦੀਆਂ ਸਭ ਤੋਂ ਪਰਾਣੀਆਂ ਅਤੇ ਸਿਰਮੌਰ ਇੰਜੀਨੀਅਰਿੰਗ ਸੰਸਥਾਵਾਂ ਵਿੱਚੋਂ ਇੱਕ ਜਿਸਦਾ ਨਿਰਮਾਣ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਅਤੇ ਸ਼੍ਰੋਮਣੀ ਗੁਰੂਦਵਾਰਾ ਪ੍ਰਬੰਧਕ ਕਮੇਟੀ ਦੇ ਸਾਂਝੇ ਉਪਰਾਲੇ ਨਾਲ ਕੀਤਾ ਗਿਆ ਸੀ , ਨੇ ਅੱਜ ਇਕ ਹੋਰ ਸਫਲਤਾ ਭਰੀ ਪੁਲਾਂਗ ਪੱਟਦੇ ਹੋਏ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਤੋਂ ਤੀਜੇ ਸਾਈਕਲ ਵਿੱਚ ਹੋਰ 10 ਸਾਲਾਂ ਲਈ ਅਕਾਦਮਿਕ ਖੁਦਮੁਖਤਿਆਰੀ ਹਾਸਲ ਕਰ ਲਈ ਹੈ। ਇਸ ਖੁਦਮੁਖਤਿਆਰੀ ਦੇ ਤਹਿਤ, ਸੰਸਥਾ ਨੂੰ ਅੱਜ ਦੇ ਸਮੇਂ ਦੀ ਲੋੜ ਅਨੁਸਾਰ ਆਪਣਾ ਪਾਠਕ੍ਰਮ ਅਤੇ ਸਿਲੇਬਸ ਤਿਆਰ ਕਰਨ ਦੀ ਆਜ਼ਾਦੀ ਹੋਵੇਗੀ। ਕਾਲਜ ਵੱਲੋਂ ਖੁਦਮੁਖਤਿਆਰ ਦਰਜੇ ਦੇ ਤਹਿਤ ਉਭਰ ਰਹੇ ਖੇਤਰਾਂ ਵਿੱਚ ਨਵੇਂ ਪ੍ਰੋਗਰਾਮ ਅਤੇ ਕੋਰਸ ਵੀ ਸ਼ੁਰੂ ਕੀਤੇ ਜਾ ਸਕਦੇ ਹਨ। ਜਿੱਥੇ ਜੀ.ਐਨ. ਈ. ਕਾਲਜ ਨੂੰ NAAC ਦੁਆਰਾ A ਗ੍ਰੇਡ ਨਾਲ ਮਾਨਤਾ ਪ੍ਰਾਪਤ ਹੈ ਅਤੇ ਜ਼ਿਆਦਾਤਰ ਇੰਜੀਨੀਅਰਿੰਗ ਕੋਰਸ NBA ਦੁਆਰਾ ਮਾਨਤਾ ਪ੍ਰਾਪਤ ਹਨ, ਓਥੇ UGC ਦੀ ਖੁਦਮੁਖਤਿਆਰੀ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਹੋਰ ਵੱਡੀ ਭੂਮਿਕਾ ਨਿਭਾਏਗੀ। ਡਾ: ਸਹਿਜਪਾਲ ਸਿੰਘ,ਪ੍ਰਿੰਸੀਪਲ, ਨੇ ਇਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵਲੋਂ ਕਾਲਜ ਨੂੰ ਮਿਲੀ ਅਕਾਦਮਿਕ ਖੁਦਮੁਖਤਿਆਰੀ ਦੀ ਅਧਿਕਾਰਤ ਪੁਸ਼ਟੀ ਕਰ ਦਿੱਤੀ ਗਈ ਹੈ।

READ ALSO : ਵਿਦਿਆ ਦੇ ਖੇਤਰ ਚ ਮੱਲਾਂ ਮਾਰਨ ਵਾਲੀਆਂ 27 ਧੀਆਂ ਦਾ ਹੋਇਆ ਸਨਮਾਨ

ਨਿਰਧਾਰਿਤ ਫਾਰਮੈਟ ਵਿੱਚ ਲੋੜੀਂਦੀ ਜਾਣਕਾਰੀ ਫਰਵਰੀ 2023 ਵਿੱਚ ਕਮਿਸ਼ਨ ਨੂੰ ਸੌਂਪੀ ਗਈ ਸੀ ਅਤੇ ਇਸ ਜਾਣਕਾਰੀ ਦੇ ਅਧਾਰ ‘ਤੇ, ਮੰਤਰਾਲੇ ਦੁਆਰਾ ਹਾਲ ਹੀ ਵਿੱਚ ਹੋਈ ਮੀਟਿੰਗ ਵਿੱਚ ਕਾਲਜ ਨੂੰ ਅਕਾਦਮਿਕ ਖੁਦਮੁਖਤਿਆਰੀ ਦੇਣ ਦਾ ਫੈਸਲਾ ਲਿਆ ਗਿਆ ਹੈ।Providing academic autonomy

ਡਾ.ਅਕਸ਼ੈ ਗਿਰਧਰ,ਡੀਨ ਅਕਾਦਮਿਕ ਨੇ ਦੱਸਿਆ ਕਿ ਇਹ ਖੁਦਮੁਖਤਿਆਰੀ ਸਾਨੂੰ ਰਾਸ਼ਟਰੀ ਸਿੱਖਿਆ ਨੀਤੀ (ਐਨਈਪੀ 2020) ਦੀਆਂ ਬਹੁਤ ਸਾਰੀਆਂ ਵਿਸ਼ੇਸ਼ਤਾਵਾਂ ਨੂੰ ਅਪਣਾਉਣ ਅਤੇ ਅਭਿਆਸ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗੀ। ਹੋਰ ਜਾਣਕਾਈ ਦਿੰਦੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਦੇ ਹੁਨਰ ਅਤੇ ਗਿਆਨ ਨੂੰ NEP ਦੀ ਪਾਲਣਾ ਕਰਕੇ ਵਧਾਇਆ ਜਾ ਸਕਦਾ ਹੈ ਜਿਸ ਲਈ ਅਕਾਦਮਿਕ ਖੁਦਮੁਖਤਿਆਰੀ ਸਾਨੂੰ ਲਚਕਤਾ ਅਤੇ ਵਿਕਲਪ ਪ੍ਰਦਾਨ ਕਰਕੇ ਹੋਰ ਮਦਦ ਪ੍ਰਦਾਨ ਕਰੇਗੀ। ਸ: ਹਰਜਿੰਦਰ ਸਿੰਘ ਧਾਮੀ,ਪ੍ਰਧਾਨ ,ਐਸ.ਜੀ.ਪੀ.ਸੀ. ਅਤੇ ਕਾਲਜ ਦੀ ਗਵਰਨਿੰਗ ਬਾਡੀ ਦੇ ਚੇਅਰਮੈਨ, ਮੈੈੰਬਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਸਾਬਕਾ ਮੰਤਰੀ, ਸ: ਗੁਰਚਰਨ ਸਿੰਘ ਗਰੇਵਾਲ, ਅਤੇ ਗਵਰਨਿੰਗ ਬਾਡੀ ਦੇ ਹੋਰ ਮੈਂਬਰ, ਸ: ਸੁਖਮਿੰਦਰ ਸਿੰਘ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਸਕੱਤਰ ਅਤੇ ਸ: ਇੰਦਰਪਾਲ। ਸਿੰਘ, ਡਾਇਰੈਕਟਰ ਨੇ ਇਸ ਪ੍ਰਾਪਤੀ ਲਈ ਸਮੁੱਚੇ ਫੈਕਲਟੀ, ਸਟਾਫ਼ ਅਤੇ ਵਿਦਿਆਰਥੀਆਂ ਦੀ ਸ਼ਲਾਘਾ ਕੀਤੀ ਅਤੇ ਵਧਾਈ ਦਿੱਤੀ।Providing academic autonomy

[wpadcenter_ad id='4448' align='none']