ਵਿਧਾਨ ਸਭਾ ਹਲਕਾ ਬਠਿੰਡਾ (ਦਿਹਾਤੀ) ਅਧੀਨ ਪੈਂਦੇ ਪਿੰਡਾਂ ਵਿੱਚ ਸਥਿਤ ਪੋਲਿੰਗ ਬੂਥਾਂ ਦਾ ਕੀਤਾ ਗਿਆ ਨਿਰੀਖਣ

ਬਠਿੰਡਾ, 3 ਅਪ੍ਰੈਲ : ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਚੋਣਕਾਰ ਅਫਸਰ ਸ. ਜਸਪ੍ਰੀਤ ਸਿੰਘ ਦੀਆਂ ਹਦਾਇਤਾਂ ਅਨੁਸਾਰ ਵਧੀਕ ਡਿਪਟੀ ਕਮਿਸ਼ਨਰ (ਵਿਕਾਸ)-ਕਮ-ਸਹਾਇਕ ਰਿਟਰਨਿੰਗ ਅਫਸਰ ਬਠਿੰਡਾ ਦਿਹਾਤੀ-093 ਸ੍ਰੀਮਤੀ ਲਵਜੀਤ ਕਲਸੀ ਵੱਲੋਂ ਹਲਕਾ ਬਠਿੰਡਾ (ਦਿਹਾਤੀ) ਅਧੀਨ ਪੈਂਦੇ ਪਿੰਡਾਂ ਦਿਓਣ, ਬੱਲੂਆਣਾ, ਬੀੜ ਤਲਾਬ, ਬਹਿਮਣ ਦੀਵਾਨਾ ਅਤੇ ਬੁਲਾਡੇਵਾਲਾ ਵਿਖੇ ਸਥਿਤ ਪੋਲਿੰਗ ਬੂਥਾਂ ਦਾ ਨਿਰੀਖਣ ਕੀਤਾ ਗਿਆ।

ਨਿਰੀਖਣ ਦੌਰਾਨ ਉਨ੍ਹਾਂ ਵੱਲੋਂ AMF(Assured Minimum Facilites) ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਵੱਲੋ  ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਹਲਕਾ ਬਠਿੰਡਾ ਦਿਹਾਤੀ ਵਿੱਚ ਕੁੱਲ 170 ਬੂਥ ਹਨ ਅਤੇ ਇਨ੍ਹਾਂ ਬੂਥਾਂ ਤੇ 18 ਸੈਕਟਰ ਅਫਸਰ ਨਿਯੁਕਤ ਕੀਤੇ ਗਏ ਹਨ। ਵੋਟਰਾਂ ਦੀ ਸੁਵਿਧਾ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

       ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਲਕਾ ਬਠਿੰਡਾ ਦਿਹਾਤੀ-093 ਵਿੱਚ 04 ਵੀਡਿਓ ਸਰਵੀਲੈਂਸ ਟੀਮਾਂ, 09 ਫਲਾਇੰਗ ਸਕਓਆਰਡ ਟੀਮਾਂ 05 ਸਟੈਟਿਕ ਸਰਵਿਲੈਂਸ ਟੀਮਾਂ ਤਾਇਨਾਤ ਹਨ, ਜੋ ਕਿ ਬਹੁਤ ਹੀ ਸੁੱਚਜੇ ਢੰਗ ਨਾਲ ਆਪਣੀ ਡਿਊਟੀ ਨਿਭਾ ਰਹੀਆਂ ਹਨ ਅਤੇ ਮਾਡਲ ਕੋਡ ਆਫ ਕੰਨਡਕਟ ਦੀ ਪੂਰੀ ਤਰੀਕੇ ਨਾਲ ਪਾਲਣਾ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹਲਕਾ ਪੱਧਰ ਤੇ ਸ਼ਿਕਾਇਤ ਸੈਲ ਵੀ ਸਥਾਪਿਤ ਕੀਤਾ ਹੋਇਆ ਹੈ ਤਾਂ ਜੋ ਮਾਡਲ ਕੋਡ ਆਫ ਕੰਨਡਕਟ ਦੀ ਉਲੰਘਣਾ ਵਿਰੁੱਧ ਆਉਣ ਵਾਲੀਆ ਸ਼ਿਕਾਇਤਾਂ ਦਾ ਸਮੇਂ-ਸਿਰ ਨਿਪਟਾਰਾ ਕੀਤਾ ਜਾ ਸਕੇ।

[wpadcenter_ad id='4448' align='none']