Tinu’s target on the Badals
ਜਲੰਧਰ, ਬਠਿੰਡਾ, ਲੁਧਿਆਣਾ ਅਤੇ ਸੰਗਰੂਰ ਇਸ ਵੇਲੇ ਪੰਜਾਬ ਦੀਆਂ ਹੌਟ ਸੀਟਾਂ ਬਣ ਚੁੱਕੀਆਂ ਹਨ। ਇਨ੍ਹਾਂ ਸੀਟਾਂ ’ਚੋਂ ਇਕ ਜਲੰਧਰ ਤੋਂ ਆਮ ਆਦਮੀ ਪਾਰਟੀ ਵੱਲੋਂ ਚੋਣ ਲੜ ਰਹੇ ਪਵਨ ਕੁਮਾਰ ਟੀਨੂੰ ਨੇ ‘ਜਗ ਬਾਣੀ’ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਜਿੱਥੇ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਮਿਲ ਰਹੇ ਭਰਵੇਂ ਹੁੰਗਾਰੇ ਬਾਰੇ ਗੱਲਬਾਤ ਕੀਤੀ, ਉਥੇ ਹੀ ਉਨ੍ਹਾਂ ਨੇ ਦਾਅਵਾ ਕੀਤਾ ਕਿ ਜਲੰਧਰ ਦੀ ਸਿਆਸੀ ਪਿੜ ’ਚ ਉਨ੍ਹਾਂ ਦੇ ਮੁਕਾਬਲੇ ਵਿਚ ਕੋਈ ਵੀ ਨਹੀਂ ਹੈ
ਜਲੰਧਰ ਲੋਕ ਸਭਾ ਹਲਕੇ ’ਚ ਪ੍ਰਚਾਰ ਦੀ ਗੱਲ ਕਰਦਿਆਂ ‘ਆਪ’ਉਮੀਦਵਾਰ ਟੀਨੂੰ ਨੇ ਕਿਹਾ ਕਿ ਜਲੰਧਰ ’ਚ ਆਮ ਆਦਮੀ ਪਾਰਟੀ ਨੂੰ ਕਾਫ਼ੀ ਚੰਗਾ ਰਿਸਪਾਂਸ ਮਿਲ ਰਿਹਾ ਹੈ। ਖ਼ੁਦ ਸੀ. ਐੱਮ. ਭਗਵੰਤ ਮਾਨ ਰੋਡ ਸ਼ੋਅ ਕਰ ਰਹੇ ਹਨ। ਇਸ ਦੌਰਾਨ ਲੋਕਾਂ ਵਿਚ ਬੇਹੱਦ ਜੋਸ਼ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਮੈਂ ਬੀਤੇ 15 ਸਾਲਾਂ ਵਿਚ ਅਜਿਹਾ ਉਤਸ਼ਾਹ ਕਿਸੇ ਲੀਡਰ ਲਈ ਲੋਕਾਂ ’ਚ ਨਹੀਂ ਵੇਖਿਆ। ਅੱਜ ਆਮ ਆਦਮੀ ਪਾਰਟੀ ਲੋਕਾਂ ਅਤੇ ਖ਼ਾਸ ਕਰ ਨੌਜਵਾਨਾਂ ਲਈ ਇਕ ਉਮੀਦ ਹੈ।Tinu’s target on the Badals
ਮੁਕਾਬਲੇ ਬਾਰੇ ਪੁੱਛੇ ਜਾਣ ’ਤੇ ਟੀਨੂੰ ਨੇ ਕਿਹਾ ਕਿ ਤੁਸੀਂ ਆਮ ਆਦਮੀ ਪਾਰਟੀ ਦੇ ਪ੍ਰੋਗਰਾਮ ਵੇਖ ਲਓ, ਜਿਸ ਨੂੰ ਵੇਖ ਕੇ ਲੱਗਦਾ ਕਿ ‘ਆਪ’ਪਹਿਲੇ ਨੰਬਰ ’ਤੇ ਹੈ। ਬਾਕੀ ਦੂਜੇ, ਤੀਜੇ ਨੰਬਰ ਲਈ, ਇਹ ਆਪ ਹੀ ਮੁਕਾਬਲਾ ਕਰ ਲੈਣਗੇ।
also read :- ਭਾਜਪਾ ਦੇ ਸੰਸਦ ਮੈਂਬਰ ਧਰਮਵੀਰ ਸਿੰਘ ਨੇ ਪਰਿਵਾਰ ਸਮੇਤ ਵੋਟ ਪਾਈ
ਕਾਂਗਰਸ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਵੱਡਾ (ਕੱਦਾਵਰ) ਨੇਤਾ ਦੱਸੇ ਜਾਣ ’ਤੇ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਕਾਂਗਰਸੀ ਚੰਨੀ ਦੇ ਕਿਸ ਕੱਦ ਦੀ ਗੱਲ ਕਰ ਰਹੇ ਹਨ, ਕਿਧਰੇ ਉਹ ਕਰੱਪਸ਼ਨ ਵਾਲਾ ਜਾਂ ਫਿਰ ਔਰਤਾਂ ਪ੍ਰਤੀ ਮਾੜੇ ਵਤੀਰਾ ਵਾਲਾ ਵੇਖ ਰਹੇ ਹਨ। ਉਹ ਪਹਿਲਾਂ 2 ਵਾਰ ਬੁਰੀ ਤਰ੍ਹਾਂ ਨਾਲ ਹਾਰ ਚੁੱਕੇ ਹਨ। ਉਨ੍ਹਾਂ ਦੀ ਤਾਂ ਜ਼ਮਾਨਤ ਤਕ ਜ਼ਬਤ ਹੋ ਚੁੱਕੀ ਹੈ। ਉਹ 160 ਕਿਲੋਮੀਟਰ ਦੂਰ ਜਲੰਧਰ ਆ ਕੇ ਚੋਣ ਲੜ ਰਹੇ ਹਨ, ਜਲੰਧਰ ਨਾਲ ਉਨ੍ਹਾਂ ਦਾ ਕੋਈ ਦਖਲ ਵਾਸਤਾ ਵੀ ਕੋਈ ਨਹੀਂ। ਚੰਨੀ ਤਾਂ ਫੇਲ੍ਹ ਮੁੱਖ ਮੰਤਰੀ ਰਹੇ ਹਨ। ਪਵਨ ਟੀਨੂੰ ਨੇ ਕਿਹਾ ਕਿ ਚੰਨੀ ਤਾਂ ਖ਼ੁਦ ਨੂੰ ਵੀ ਵੋਟ ਨਹੀਂ ਕਰ ਸਕਦੇ।
ਇਸ ਸਵਾਲ ਦੇ ਜਵਾਬ ’ਚ ਪਵਨ ਟੀਨੂੰ ਨੇ ਕਿਹਾ ਕਿ ਦੇਖੋ ਅਸੀਂ ਲੋਕਾਂ ਤੋਂ ਨਹੀਂ ਭੱਜੇ, ਲੋਕ ਸਾਡੇ ’ਤੇ ਵਿਸ਼ਵਾਸ ਕਰਦੇ ਹਨ। ਲੋਕ ਮੇਰੇ ’ਤੇ 25 ਸਾਲ ਤੋਂ ਵਿਸ਼ਵਾਸ ਕਰਦੇ ਹਨ। ਮੈਂ ਸਾਫ਼-ਸੁਥਰੇ ਤਰੀਕੇ ਨਾਲ ਸਿਆਸਤ ਕੀਤੀ ਹੈ। ਨਾ ਮੈਂ ਕਦੇ ਭ੍ਰਿਸ਼ਟਾਚਾਰ ਕੀਤਾ ਅਤੇ ਨਾ ਹੀ ਕਦੇ ਨਸ਼ੇ ਨੂੰ ਪ੍ਰਮੋਟ ਕੀਤਾ ਹੈ। ਮੈਂ ਕਦੇ ਮਾਈਨਿੰਗ ਨਹੀਂ ਕੀਤੀ, ਜਦਕਿ ਇਹ ਸਾਰੇ ਕੰਮ ਕਾਂਗਰਸੀ ਉਮੀਦਵਾਰ ਨੇ ਕੀਤੇ ਹਨ। ਇਸ ਕਾਰਨ ਲੋਕ ਮੇਰੇ ਇਸ ਫ਼ੈਸਲੇ ਤੋਂ ਖੁਸ਼ ਹਨ। ਲੋਕ ਕੰਮ ਕਰਨ ਵਾਲਿਆਂ ਦੀ ਕਦਰ ਕਰਦੇ ਹਨ।Tinu’s target on the Badals