ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦਾ ਵੱਡਾ ਝਟਕਾ

Congress big blow to Navjot Singh Sidhu

Congress big blow to Navjot Singh Sidhu

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਪ੍ਰਚਾਰ ਨਾ ਕਰਕੇ ਕਾਂਗਰਸ ਹਾਈਕਮਾਂਡ ਨੂੰ ਵੱਡਾ ਝਟਕਾ ਦਿੱਤਾ ਹੈ। ਕਾਂਗਰਸ ਨੇ ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਦੇ ਹਲਕਾ ਇੰਚਾਰਜ ਦੀ ਜ਼ਿੰਮੇਵਾਰੀ ਤੋਂ ਲਾਂਬੇ ਕਰ ਦਿੱਤਾ ਹੈ। ਸਿੱਧੂ ਦੀ ਥਾਂ ਕਾਂਗਰਸ ਨੇ ਸਾਬਕਾ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੂੰ ਹਲਕਾ ਇੰਚਾਰਜ ਲਗਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਲੋਕ ਸਭਾ ਚੋਣ ਲਈ ਪਾਰਟੀ ਦੇ ਲਈ ਪ੍ਰਚਾਰ ਨਹੀਂ ਕੀਤਾ। ਜਿਸ ਤੋਂ ਕਾਂਗਰਸ ਪਾਰਟੀ ਨੇ ਅਜਿਹਾ ਫੈਸਲਾ ਲਿਆ ਹੈ

ਲੋਕ ਸਭਾ ਚੋਣ 2024 ਲਈ ਕਰੀਬ 83 ਦਿਨਾਂ ਤੱਕ ਚੱਲੀ ਚੋਣ ਪ੍ਰਚਾਰ ਮੁਹਿੰਮ ਵਿੱਚੋਂ ਨਵਜੋਤ ਸਿੱਧੂ ਗਾਇਬ ਰਹੇ। ਉਹ ਨਾ ਤਾਂ ਕਿਸੇ ਚੋਣ ਮੰਚ ’ਤੇ ਨਜ਼ਰ ਆਏ ਅਤੇ ਨਾ ਹੀ ਕਿਸੇ ਉਮੀਦਵਾਰ ਲਈ ਵੋਟਾਂ ਮੰਗੀਆਂ। ਹਾਲਾਂਕਿ ਆਈਪੀਐੱਲ ਵੀ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ ’ਤੇ ਸਮਾਪਤ ਹੋ ਗਿਆ ਸੀ। ਸਿੱਧੂ ਰਾਹੁਲ ਗਾਂਧੀ ਦੀ ਪਟਿਆਲਾ ਰੈਲੀ ਵਿੱਚ ਵੀ ਨਜ਼ਰ ਨਹੀਂ ਆਏ। ਦੱਸਣਾ ਬਣਦਾ ਹੈ ਕਿ ਸਿੱਧੂ ਦੀ ਪਤਨੀ ਕੈਂਸਰ ਨਾਲ ਜੂਝ ਰਹੀ ਹੈ ਤੇ ਉਹ ਆਪਣੀ ਪਤਨੀ ਦੀ ਸਿਹਤ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ। Congress big blow to Navjot Singh Sidhu

ਜਸਬੀਰ ਸਿੰਘ ਗਿੱਲ ਨੇ ਹਲਕੇ ਦੀ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਕਾਂਗਰਸ ਪਾਰਟੀ ਦੇ ਆਗੂ ਦਾ ਧੰਨਵਾਦ ਕੀਤਾ ਹੈ। ਜੇਕਰ ਕਾਂਗਰਸ ਵੱਲੋਂ ਜਾਰੀ ਇਸ ਚਿੱਠੀ ਨੂੰ ਪੜਿਆ ਜਾਵੇ ਤਾਂ ਇਸ ਨੂੰ ਚਿੱਠੀ ਨੂੰ ਜਾਰੀ ਕਰਨ ਦੀ ਮਿਤੀ 14 ਅਪ੍ਰੈਲ 2024 ਲਿਖੀ ਹੋਈ ਹੈ। ਜਿਸ ਤੋਂ ਸਾਫ ਹੁੰਦਾ ਹੈ ਕਿ ਸਿੱਧੂ ਨੂੰ ਕਰੀਬ 2 ਮਹੀਨੇ ਪਹਿਲਾਂ ਹੀ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹਟਾ ਦਿੱਤਾ ਗਿਆ ਸੀ। ਅਤੇ ਡਿੰਪਾ ਨੂੰ ਇਹ ਜਿੰਮੇਵਾਰੀ ਦੇ ਦਿੱਤੀ ਗਈ ਸੀ।

also read :- ਜਾਣੋ ਤੰਬਾਕੂ ਜਿਗਰ ਨੂੰ ਕਿਵੇਂ ਪਹੁੰਚਾਉਂਦਾ ਹੈ ਨੁਕਸਾਨ ? ਇਨ੍ਹਾਂ ਗੰਭੀਰ ਬਿਮਾਰੀਆਂ ਦਾ ਵੱਧ ਜਾਂਦਾ ਹੈ ਖਤਰਾ

ਉੱਧਰ ਬੀਜੇਪੀ ਬੁਲਾਰੇ ਪ੍ਰਿਤਪਾਲ ਸਿੰਘ ਬਲੀਏਵਾਲ ਨੇ ਕਾਂਗਰਸ ਵੱਲੋਂ ਨਵਜੋਤ ਸਿੰਘ ਸਿੱਧੂ ਨੂੰ ਹਟਾਏ ਜਾਣ ਨੂੰ ਲੈਕੇ ਤੰਜ ਕੱਸਦੇ ਹੋਏ ਐਕਸ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ…ਚੇਲੇ ਨੇ ਉਸਤਾਦ ਮਾਂਜਤਾ …Congress big blow to Navjot Singh Sidhu

[wpadcenter_ad id='4448' align='none']