ਹਾਏ ਬੇਰੁਜ਼ਗਾਰੀ ! 600 ਨੌਕਰੀਆਂ ਲਈ ਪਹੁੰਚ ਗਏ 25 ਹਜ਼ਾਰ ਤੋਂ ਵੱਧ ਨੌਜਵਾਨ

Air India Airport Services Limited

Air India Airport Services Limited

ਏਅਰ ਇੰਡੀਆ ਏਅਰਪੋਰਟ ਸਰਵਿਸਿਜ਼ ਲਿਮਟਿਡ ਨੇ ਲੋਡਰ ਸਟਾਫ ਦੀਆਂ 600 ਅਸਾਮੀਆਂ ਲਈ ਵਾਕ-ਇਨ ਇੰਟਰਵਿਊ ਵਿਚ ਹਜ਼ਾਰਾਂ ਲੋਕ ਪਹੁੰਚ ਗਏ। ਇੱਥੇ 25 ਹਜ਼ਾਰ ਲੋਕ ਨੌਕਰੀ ਲਈ ਆਏ ਸਨ। ਸਥਿਤੀ ਕਾਬੂ ਤੋਂ ਬਾਹਰ ਹੁੰਦੀ ਦੇਖ ਕੇ ਬਿਨੈਕਾਰਾਂ ਨੂੰ ਸਿਰਫ਼ ਆਪਣੇ ਰਿਜ਼ਿਊਮ ਜਮ੍ਹਾਂ ਕਰਾਉਣ ਅਤੇ ਵਾਪਸ ਜਾਣ ਲਈ ਕਿਹਾ ਗਿਆ।

ਬੇਰੁਜ਼ਗਾਰੀ ਦੀ ਅਜਿਹੀ ਤਸਵੀਰ ਮੁੰਬਈ ਤੋਂ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਕਲੀਨਾ ਵਿਚ ਹਜ਼ਾਰਾਂ ਲੋਕਾਂ ਦੀ ਭੀੜ ਕੁਝ ਪੋਸਟਾਂ ਲਈ ਇੰਟਰਵਿਊ ਦੇਣ ਲਈ ਇਕੱਠੀ ਹੋ ਗਈ। ਇੰਟਰਵਿਊ ਵਾਲੀ ਥਾਂ ਉਤੇ ਉਮੀਦਵਾਰਾਂ ਦੀ ਭਾਰੀ ਭੀੜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਇਸ ਭੀੜ ਕਾਰਨ ਪੂਰੇ ਇਲਾਕੇ ਵਿੱਚ ਜਾਮ ਲੱਗ ਗਿਆ।

ਮੁੰਬਈ ਨਾਰਥ ਸੈਂਟਰਲ ਦੀ ਸੰਸਦ ਮੈਂਬਰ ਵੰਦਨਾ ਗਾਇਕਵਾੜ ਨੇ ਹਵਾਈ ਅੱਡੇ ਦੇ ਬਾਹਰ ਨੌਕਰੀ ਲਈ ਆਈ ਵੱਡੀ ਭੀੜ ਦਾ ਇੱਕ ਵੀਡੀਓ ਸਾਂਝਾ ਕੀਤਾ, ਜਿਸ ਵਿੱਚ ਉਨ੍ਹਾਂ ਨੇ ਬੇਰੁਜ਼ਗਾਰੀ ਨੂੰ ਲੈ ਕੇ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਨਿਸ਼ਾਨਾ ਬਣਾਇਆ। ਇਸ ਦੇ ਨਾਲ ਹੀ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਨੂੰ ਲੈ ਕੇ ਕੇਂਦਰ ਅਤੇ ਰਾਜ ਸਰਕਾਰ ਦੀ ਗੰਭੀਰਤਾ ‘ਤੇ ਵੀ ਸਵਾਲ ਉਠਾਏ ਗਏ।

Read Also : ਸਾਬਕਾ ਮੰਤਰੀ ਦੀ ਲਾਸ਼ ਨਹਿਰ ‘ਚੋਂ ਬਰਾਮਦ, 9 ਦਿਨਾਂ ਤੋਂ ਸਨ ਲਾਪਤਾ

ਇਸ ਤੋਂ ਪਹਿਲਾਂ ਗੁਜਰਾਤ ਦੇ ਭਰੂਚ ਜ਼ਿਲੇ ‘ਚ ਵੀ ਅਜਿਹੀ ਹੀ ਘਟਨਾ ਦੇਖਣ ਨੂੰ ਮਿਲੀ ਸੀ, ਜਿੱਥੇ ਇਕ ਪ੍ਰਾਈਵੇਟ ਕੰਪਨੀ ‘ਚ ਸਿਰਫ 10 ਅਸਾਮੀਆਂ ਲਈ ਲਈ ਗਈ ਇੰਟਰਵਿਊ ਲਈ ਕਰੀਬ 1800 ਉਮੀਦਵਾਰ ਲਾਈਨ ‘ਚ ਖੜ੍ਹੇ ਸਨ। ਇਸ ਭੀੜ ਕਾਰਨ ਉੱਥੇ ਲੱਗੀ ਰੇਲਿੰਗ ਵੀ ਟੁੱਟ ਗਈ।

Air India Airport Services Limited

[wpadcenter_ad id='4448' align='none']