ਭਾਈ ਦੀਪ ਸਿੰਘ ਸਿੱਧੂ ਦੀ ਬਰਸੀ ਤੇ ਅਕਾਲ ਤਖ਼ਤ ਸਾਹਿਬ ਤੇ ਅਰਦਾਸ ਕੀਤੀ ਗਈ
ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਉਨ੍ਹਾਂ ਦੇ ਸੁਪਨੇ ਹਨ ਕੌਮੀ ਅਜਾਦੀ ਦਾ ਪੂਰੇ ਕਰਨ ਦੀ ਅਰਦਾਸ ਕਰਨ ਲਈ ਆਏ ਹਾਂ
ਕਿਹਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮੋਰਚਾ ਲੱਗੇ ਨੂੰ ਕਾਫੀ ਸਮਾਂ ਹੋ ਗਿਆ
- ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਮੈ ਗੁਰਦੀਪ ਸਿੰਘ ਖੇੜਾ ਦੇ ਘਰ ਹੋਕੇ ਆਈਆ ਸੀ ਮੇਰੇ ਕੋਲ ਉਹਨਾਂ ਦੇ ਪਰਿਵਾਰ ਦੇ ਨਾਲ ਫੋਟੋ ਵੀ ਹੈ ਉਨ੍ਹਾਂ ਦੇ ਪਰਿਵਾਰ ਨੇ ਫੋਟੋ ਪਾਉਣ ਤੋਂ ਮਨ੍ਹਾ ਕੀਤਾ ਸੀ
- ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਭਾਈ ਗੁਰਦੀਪ ਸਿੰਘ ਖੇੜਾ ਨੂੰ ਸੋਚ ਸਮਝਕੇ ਬਿਆਨ ਦੇਣਾ ਚਾਹੀਦਾ ਹੈ
- ਉਨ੍ਹਾਂ ਕਿਹਾ ਕਿ ਪਟਿਆਲਾ ਦੇ ਪਰਿਵਾਰ ਨੇ ਫੋਟੋ ਪਾਉਣ ਤੋਂ ਰੋਕਿਆ ਸੀ ਤਾਂ ਕਿ ਉਨ੍ਹਾਂ ਦੀ ਪੈਰੋਲ ਹੋ ਸਕੇ
- ਉਨ੍ਹਾ ਕਿਹਾ ਸਾਡੇ ਪਿੰਡ ਦੇ ਹੋਨ ਕਰਕੇ ਏਜੰਸੀਆ ਉਨ੍ਹਾਂ ਕੋਲੋ ਪੁੱਛਗਿੱਛ ਕਰ ਰਹੀਆਂ ਹਨ
- ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਮੰਸ਼ਾ ਸਿੱਖਾਂ ਦੇ ਪ੍ਰਤੀ ਜ਼ਾਹਰ ਹੈ ਸਿੱਖਾਂ ਨੂੰ ਗੁਲਾਮ ਬਣਾ ਕੇ ਰੱਖਣ ਲਈ ਸਿੱਖਾਂ ਨੂੰ ਅਹਿਸਾਸ ਦੁਆਉਣ ਦੀ ਸਿੱਖ ਬਰਾਬਰ ਦੇ ਸ਼ਹਿਰੀ ਨਹੀਂ ਹਨ
The death anniversary Deep Singh Sidhu : ਅੰਮ੍ਰਿਤਸਰ ਅੱਜ ਭਾਈ ਅਮਰੀਕ ਸਿੰਘ ਆਲੀਵਾਲ ਪੰਜਾਬ ਦੇ ਆਗੂ ਆਪਣੇ ਵਿਆਹ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਪੁੱਜੇ ਅੱਜ ਅਕਾਲ ਤਖਤ ਸਾਹਿਬ ਤੇ ਭਾਈ ਦੀਪ ਸਿੰਘ ਸਿੱਧੂ ਦੀ ਪਹਿਲੀ ਬਰਸੀ ਮਨਾਈ ਗਈ ਇਸ ਮੌਕੇ ਭਾਈ ਅਮ੍ਰਿਤਪਾਲ ਸਿੰਘ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਭਾਈ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪੈਰੋਲ ਤੇ ਆਏ ਬੰਦੀ ਸਿੰਘ ਗੁਰਦੀਪ ਸਿੰਘ ਖੈੜਾ ਵੱਲੋਂ ਇਹ ਕਿਹਾ ਗਿਆ ਹੈ ਕਿ ਅੰਮ੍ਰਿਤਪਾਲ ਉਨ੍ਹਾਂ ਦੇ ਗੁਆਂਢ ਦੇ ਰਹਿਣ ਦੇ ਬਾਵਜੂਦ ਉਨ੍ਹਾਂ ਨੂੰ ਮਿਲਣ ਨਹੀਂ ਆਇਆ, ਉਨ੍ਹਾਂ ਕਿਹਾ ਕਿ ਇਹ ਸਰਾਸਰ ਗਲਤ ਹੈ। ਉਹਨਾਂ ਕਿਹਾ ਕਿ ਜਦ ਪਹਿਲਾਂ ਭਾਈ ਸਾਹਿਬ ਪੈਰੋਲ ਤੇ ਆਏ ਸਨ ਤਾਂ ਉਹ ਉਨ੍ਹਾਂ ਨੂੰ ਮਿਲਣ ਗਏ ਸੀ ਅਤੇ ਨਾਲ ਫੋਟੋ ਵੀ ਖਿਚਵਾਈ ਸੀ ਜਿਹੜੀ ਅੱਜ ਵੀ ਉਨ੍ਹਾਂ ਦੇ ਕੋਲ ਮੌਜੂਦ ਹੈ, ਪਰ ਭਾਈ ਸਾਹਿਬ ਨੇ ਕਿਹਾ ਸੀ ਕਿ ਇਹ ਫੋਟੋ ਤੁਸੀਂ ਕਿਤੇ ਨਾ ਪਾਇਉ ਕਿਉਂ ਕਿ ਇਸ ਨਾਲ ਮੇਰੀ ਪੈਰੋਲ ਨੂੰ ਫਰਕ ਪਵੇਗਾ।ਉਨ੍ਹਾਂ ਕਿਹਾ ਕਿ ਉਨ੍ਹਾਂ ਫਿਰ ਫੋਟੋ ਕਿੱਤੇ ਨਹੀਂ ਪਾਈ।ਉਨ੍ਹਾਂ ਕਿਹਾ ਕਿ ਹੁਣ ਵੀ ਮੇਰਾ ਪਰਿਵਾਰ ਉਨ੍ਹਾਂ ਨੂੰ ਮਿਲ ਕੇ ਆਇਆ ਹੈ।ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਦੇ ਘਰ ਜਾਣ ਨਾਲ ਯਾਂ ਫੋਟੋ ਖਿਚਵਾਉਣ ਨਾਲ ਭਾਈ ਸਾਹਿਬ ਦੀ ਪੈਰੋਲ ਨੂੰ ਫ਼ਰਕ ਪੈਂਦਾ ਹੈ ਤਾਂ ਉਹ ਅਜਿਹਾ ਕਦੇ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤੱਕ ਸਿੱਖਾਂ ਨੂੰ ਕਦੇ ਵੀ ਇਸ ਮੁਲਕ ਵਿਚ ਇਨਸਾਫ ਨਹੀਂ ਮਿਲਿਆ, ਪਰ ਜੇਕਰ ਫਿਰ ਸਿੱਖ ਆਪਣੇ ਹੱਕ ਲੈਣ ਲਈ ਅੱਗੇ ਆਉਂਦੇ ਹਨ ਤਾਂ ਉਹਨਾਂ ਨੂੰ ਗਰਮ ਖਿਆਲੀਆ ਅੱਤਵਾਦੀ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ। ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਅੱਜ ਤੱਕ ਸਰਕਾਰ ਨੇ ਕਦੇ ਇਹ ਨਹੀਂ ਕਿਹਾ ਕਿ ਅਸੀਂ ਹਿੰਦੂ ਰਾਸ਼ਟਰ ਦੀ ਮੰਗ ਕਰਨ ਵਾਲਿਆਂ ਨੂੰ ਦਬਾਵੇਂਗੇ, ਪਰ ਸਿੱਖਾਂ ਨਾਲ ਹਮੇਸ਼ਾ ਅਜਿਹਾ ਹੀ ਕੀਤਾ ਜਾਂਦਾ ਹੈ
the death anniversary Deep Singh Sidhu