ਜਲਦੀ ਸ਼ੁਰੂ ਹੋਵੇਗੀ ਸਰਕਾਰੀ ਸਕੂਲਾਂ ’ਚ ਅਧਿਆਪਕਾਂ ਦੀ ਰੈਗੂਲਰ ਭਰਤੀ

Regular recruitment of teachers

Regular recruitment of teachersਸਿੱਖਿਆ ਵਿਭਾਗ ਚੰਡੀਗੜ੍ਹ ਵਲੋਂ ਸਮੇਂ ਸਿਰ ਭਰਤੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਦੇ 1082 ਅਹੁਦੇ ਖ਼ਤਮ ਹੋ ਗਏ। ਇਸ ਕਾਰਨ ਸਰਕਾਰੀ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਹੋ ਗਈ। ਉੱਥੇ ਹੀ ਕੇਂਦਰ ਸਰਕਾਰ ਵਲੋਂ ਮਨਜ਼ੂਰ ਅਹੁਦਿਆਂ ਦੀ ਗਿਣਤੀ ਵੀ ਘੱਟ ਹੋ ਗਈ। ਇਹ ਅਹੁਦੇ, ਜੋ ਸਿੱਖਿਆ ਵਿਭਾਗ ਦੀ ਕਥਿਤ ਗਲਤੀ ਕਾਰਨ ਖ਼ਤਮ ਹੋ ਗਏ ਸਨ, ’ਤੇ ਲਗਭਗ ਪੰਜ ਸਾਲ ਤੋਂ ਜ਼ਿਆਦਾ ਸਮੇਂ ਤੋਂ ਰੈਗੂਲਰ ਭਰਤੀ ਨਹੀਂ ਹੋ ਸਕੀ ਸੀ। ਹੁਣ ਲਗਭਗ ਚਾਰ ਸਾਲ ਬਾਅਦ ਸਿੱਖਿਆ ਵਿਭਾਗ ਦੀ ਨੀਂਦ ਖੁੱਲ੍ਹੀ ਅਤੇ ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰਨ ਸਬੰਧੀ ਕੰਮ ਸ਼ੁਰੂ ਕੀਤਾ ਗਿਆ ਹੈ। ਵਿਭਾਗ ਵਲੋਂ ਲਗਭਗ ਚਾਰ ਸਾਲ ਬਾਅਦ ਅਧਿਆਪਕਾਂ ਦੀ ਰੈਗੂਲਰ ਭਰਤੀ ਕੀਤੇ ਜਾਣ ਸਬੰਧੀ ਪ੍ਰਕਿਰਿਆ ਛੇਤੀ ਹੀ ਸ਼ੁਰੂ ਕੀਤੀ ਜਾ ਸਕਦੀ ਹੈ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਵਿਭਾਗ ਨੋਟੀਫਿਕੇਸ਼ਨ ਜਾਰੀ ਕਰਨ ਸਬੰਧੀ ਤਿਆਰੀ ਕਰ ਰਿਹਾ ਹੈRegular recruitment of teachers

also read :-ਹੁਣ ਘਰ ਬੈਠੇ ਹੋਵੇਗਾ ਸਾਰਾ ਕੰਮ, ਜਾਣੋ ਕਿਵੇਂ

ਪਹਿਲੀ ਵਾਰ ਕੇਂਦਰੀ ਨਿਯਮਾਂ ਤਹਿਤ ਕੀਤੀ ਜਾਵੇਗੀ ਭਰਤੀ

ਚੰਡੀਗੜ੍ਹ ਸਿੱਖਿਆ ਵਿਭਾਗ ਵਲੋਂ ਸਮੇਂ ਸਿਰ ਅਧਿਆਪਕਾਂ ਦੀ ਭਰਤੀ ਨਾ ਕੀਤੇ ਜਾਣ ਕਾਰਨ ਅਧਿਆਪਕਾਂ ਦੇ ਰੱਦ ਹੋ ਚੁੱਕੇ ਇਕ ਹਜ਼ਾਰ ਤੋਂ ਜ਼ਿਆਦਾ ਅਹੁਦਿਆਂ ਵਿਚੋਂ 536 ਨੂੰ ਭਰਨ ਲਈ ਕੇਂਦਰ ਸਰਕਾਰ ਦੇ ਸਿੱਖਿਆ ਮੰਤਰਾਲਾ ਤਹਿਤ ਮਨਜ਼ੂਰੀ ਮਿਲ ਗਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਉਕਤ ਅਹੁਦਿਆਂ ’ਤੇ ਅਧਿਆਪਕਾਂ ਦੀ ਭਰਤੀ ਕੇਂਦਰੀ ਨਿਯਮਾਂ ਤਹਿਤ ਕੀਤੀ ਜਾਵੇਗੀ। ਜਦੋਂਕਿ ਇਸਤੋਂ ਪਹਿਲਾਂ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਭਰਤੀ ਕੀਤੀ ਜਾਂਦੀ ਸੀ। ਕੇਂਦਰੀ ਨਿਯਮਾਂ ਤਹਿਤ ਭਰਤੀ ਹੋਣ ਵਾਲੇ ਅਧਿਆਪਕਾਂ ਨੂੰ ਕੇਂਦਰੀ ਤਨਖਾਹ ਦਾ ਲਾਭ ਛੇਤੀ ਅਤੇ ਕੇਂਦਰ ਦੇ ਨਾਲ-ਨਾਲ ਮਿਲ ਜਾਵੇਗਾ। ਉੱਥੇ ਹੀ ਪੰਜਾਬ ਸਰਕਾਰ ਦੇ ਨਿਯਮਾਂ ਤਹਿਤ ਭਰਤੀ ਹੋਣ ’ਤੇ ਅਜਿਹਾ ਲਾਭ ਮਿਲਣ ’ਚ ਸਮਾਂ ਲੱਗ ਜਾਂਦਾ ਸੀ। ਪਹਿਲਾਂ ਪੰਜਾਬ ਰਾਜ ਨਿਯਮ ਲਾਗੂ ਕਰਦਾ ਸੀ ਅਤੇ ਉਸਤੋਂ ਬਾਅਦ ਯੂ. ਟੀ. ਪ੍ਰਸ਼ਾਸਨ ਵਲੋਂ ਉਨ੍ਹਾਂ ਨੂੰ ਲਾਗੂ ਕੀਤੇ ਜਾਣ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਂਦਾ ਸੀ। ਇਸ ਤੋਂ ਬਾਅਦ ਇਕ ਤੈਅ ਸਮੇਂ ਤੋਂ ਬਾਅਦ ਅਧਿਆਪਕਾਂ ਨੂੰ ਲਾਭ ਮਿਲਦਾ ਸੀ।Regular recruitment of teachers

[wpadcenter_ad id='4448' align='none']