ਏਪੀ ਢਿੱਲੋਂ ਦੇ ਸ਼ੋਅ ‘ਚ Daljit Dosanjh ਦੇ ਨਾਮ ਦੇ ਲੱਗੇ ਨਾਅਰੇ, ਗਾਇਕ ਨੇ ਚੱਲਦੇ ਸ਼ੋਅ ‘ਚ ਭੰਨ ਸੁੱਟਿਆ Guitar

ਏਪੀ ਢਿੱਲੋਂ ਦੇ ਸ਼ੋਅ ‘ਚ Daljit Dosanjh ਦੇ ਨਾਮ ਦੇ ਲੱਗੇ ਨਾਅਰੇ, ਗਾਇਕ ਨੇ ਚੱਲਦੇ ਸ਼ੋਅ ‘ਚ ਭੰਨ ਸੁੱਟਿਆ Guitar

AP Dhillon

AP Dhillon

ਪੰਜਾਬੀ ਗਾਇਕ ਏਪੀ ਢਿੱਲੋਂ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਦੇ ਗੀਤਾਂ ਨੂੰ ਦੇਸ਼ ਅਤੇ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਬੇਹੱਦ ਪਸੰਦ ਕੀਤਾ ਜਾਂਦਾ ਹੈ। ਏਪੀ ਹਮੇਸ਼ਾ ਆਪਣੇ ਗੀਤਾਂ ਨੂੰ ਲੈ ਸੁਰਖੀਆਂ ਵਿੱਚ ਰਹਿੰਦਾ ਹੈ। ਪਰ ਇਸ ਵਾਰ ਉਸਦੇ ਚਰਚਾ ਵਿੱਚ ਆਉਣ ਦੀ ਵਜ੍ਹਾ ਕੁਝ ਹੋਰ ਹੈ। ਦਰਅਸਲ, ਏਪੀ ਢਿੱਲੋਂ ਹਾਲ ਹੀ ਵਿੱਚ ਕੋਚੇਲਾ ‘ਚ ਪਰਫਾਰਮ ਕਰਦਾ ਨਜ਼ਰ ਆਇਆ। ਪਰ ਇਸ ਦੌਰਾਨ ਉਸਦੀ ਇੱਕ ਹਰਕਤ ਨੂੰ ਵੇਖ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਉਸਦੀ ਆਲੋਚਨਾ ਕੀਤੀ ਜਾ ਰਹੀ ਹੈ।

ਦਰਅਸਲ, ਸੋਸ਼ਲ ਮੀਡੀਆ ਉੱਪਰ ਏਪੀ ਢਿੱਲੋਂ ਦੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ। ਜਿਨ੍ਹਾਂ ਵਿੱਚ ਫੈਨਜ਼ ਏਪੀ ਦੇ ਸ਼ੋਅ ਵਿੱਚ ਦਿਲਜੀਤ ਦੋਸਾਂਝ ਦੇ ਨਾਂਅ ਉੱਪਰ ਨਾਅਰੇ ਲਗਾ ਰਹੇ ਹਨ। ਇਸ ਤੋਂ ਇਲਾਵਾ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਏਪੀ ਲਾਈਵ ਪਰਫਾਰਮਸ ਦੌਰਾਨ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਵੀਡੀਓ ਨੂੰ ਵੇਖ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ। ਉਨ੍ਹਾਂ ਵੱਲ਼ੋਂ ਏਪੀ ਦੀ ਇਸ ਹਰਕਤ ਉੱਪਰ ਕਈ ਕਮੈਂਟ ਕੀਤੇ ਜਾ ਰਹੇ ਹਨ।

Read Also :- ਸਿਗਰਟ ਤੇ ਸ਼ਰਾਬ ਤੋਂ ਬਾਅਦ ਇਸ ਕਾਰਨ ਹੋ ਰਹੀਆਂ ਸਭ ਤੋਂ ਵੱਧ ਮੌਤਾਂ, ਇਸ ਸਾਲ ਗਈ 19 ਲੱਖ ਲੋਕਾਂ ਦੀ ਜਾਨ

ਇਸ ਤੋਂ ਇਲਾਵਾ ਇੰਸਟਾਗ੍ਰਾਮ ਉੱਪਰ ਇੱਕ ਹੋਰ ਵੀਡੀਓ ਸ਼ੇਅਰ ਕੀਤਾ ਗਿਆ… ਜਿਸ ਵਿੱਚ ਏਪੀ ਢਿੱਲੋਂ ਆਪਣਾ ਗਿਟਾਰ ਭੰਨਦੇ ਹੋਏ ਨਜ਼ਰ ਆ ਰਹੇ ਹਨ। ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਦਿਲਜੀਤ ਦੋਸਾਂਝ ਤੋਂ ਬਾਅਦ ਏਪੀ ਦੂਜਾ ਪੰਜਾਬੀ ਤੇ ਭਾਰਤੀ ਕਲਾਕਾਰ ਹੈ, ਜੋ ਕੋਚੇਲਾ ‘ਚ ਪਰਫਾਰਮ ਕਰ ਰਿਹਾ ਹੈ। ਪਰ ਉਸ ਦੌਰਾਨ ਦਿਲਜੀਤ ਦੇ ਨਾਂਅ ਤੇ ਏਪੀ ਢਿੱਲੋਂ ਦੀ ਇਸ ਹਰਕਤ ਉੱਪਰ ਪ੍ਰਸ਼ੰਸਕ ਵੀ ਹੈਰਾਨ ਹਨ।

ਇਨ੍ਹਾਂ ਵੀਡੀਓ ਉੱਪਰ ਪ੍ਰਸ਼ੰਸਕਾਂ ਵੱਲੋਂ ਲਗਾਤਾਰ ਪ੍ਰਤੀਕਿਰਿਆ ਦਿੱਤੀ ਜਾ ਰਹੀ ਹੈ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸੰਗੀਤ ਦੇ ਵਿੱਚ ਸਾਜ਼ ਬਾਈ ਰੱਬ ਦੇ ਵਾਂਗ ਰੱਖੀ ਦਾ, ਤਾਹੀਂ ਤਾ ਸਾਲਿਓ ਆਟੋਟਿਊਨ ਸਿੰਗਰ ਹੋ ਤੁਸੀ…ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਇਹਨੂੰ ਤਾ ਆਪਣੇ ਸਾਜ ਦੀ ਹੀ ਕਦਰ ਹੈਨੀ ਜਿਸ ਨਾਲ ਇਹਨੂੰ ਰੋਟੀ ਮਿਲਦੀ ਆ ?… ਇਸ ਤਰ੍ਹਾਂ ਗਾਇਕ ਦੀ ਹਰ ਕੋਈ ਸਖਤ ਨਿੰਦਾ ਕਰ ਰਿਹਾ ਹੈ।

AP Dhillon

Advertisement

Latest

ਮੁੱਖ ਮੰਤਰੀ ਨੇ ਵਿਧਾਨ ਸਭਾ ਵਿੱਚ 'ਪੰਜਾਬ ਧਾਰਮਿਕ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ, 2025' ਪੇਸ਼ ਕੀਤਾ
ਯੁੱਧ ਨਸ਼ਿਆਂ ਵਿਰੁੱਧ ਦੇ 135ਵੇਂ ਦਿਨ 109 ਨਸ਼ਾ ਤਸਕਰ ਕਾਬੂ; 2.7 ਕਿਲੋ ਹੈਰੋਇਨ ਅਤੇ 7.18 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ
ਪੰਜਾਬ ਵਿਧਾਨ ਸਭਾ ਵੱਲੋਂ ਪੰਜਾਬ ਸਟੇਟ ਡਿਵੈਲਪਮੈਂਟ ਟੈਕਸ (ਸੋਧ) ਬਿੱਲ, 2025 ਅਤੇ ਪੰਜਾਬ ਨਮਿੱਤਣ ਐਕਟਸ (ਰਪੀਲ) ਬਿੱਲ, 2025 ਸਰਬਸੰਮਤੀ ਨਾਲ ਪਾਸ
ਪੰਜਾਬ ਵਿੱਚ ਮੌਜੂਦਾ ਸਮੇਂ ਹੜ੍ਹਾਂ ਜਿਹੀ ਕੋਈ ਸਥਿਤੀ ਨਹੀਂ, ਸਰਕਾਰ ਵੱਲੋਂ ਹਰ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੁਖ਼ਤਾ ਪ੍ਰਬੰਧ: ਬਰਿੰਦਰ ਕੁਮਾਰ ਗੋਇਲ
ਮੁੱਖ ਮੰਤਰੀ ਦੀ ਅਗਵਾਈ ’ਚ ਵਜ਼ਾਰਤ ਵੱਲੋਂ ‘ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025’ ਨੂੰ ਮਨਜ਼ੂਰੀ