ਸਹਾਇਕ ਰਿਟਰਨਿੰਗ ਅਫਸਰ ਹਲਕਾ 019 ਅੰਮ੍ਰਿਤਸਰ ਦੱਖਣੀ ਦਾ ਸਟਰਾਂਗ ਰੂਮ ਦਾ ਮੁਆਇਨਾ ਕੀਤਾ

Date:

ਅੰਮ੍ਰਿਤਸਰ 26 ਅਪ੍ਰੈਲ :—ਸਹਾਇਕ ਰਿਟਰਨਿੰਗ ਅਫਸਰ-ਕਮ-ਵਧੀਕ ਕਮਿਸਨਰ, ਨਗਰ ਨਿਗਮ, ਅੰਮ੍ਰਿਤਸਰ ਸ੍ਰੀ ਸੁਰਿੰਦਰ ਸਿੰਘ  ਅਤੇ ਏ.ਸੀ.ਪੀ ਦੱਖਣੀ ਸ੍ਰੀ ਮਨਿੰਦਰਪਾਲ ਸਿੰਘ  ਵੱਲੋਂ ਹਲਕਾ 019 ਅੰਮ੍ਰਿਤਸਰ ਦੱਖਣੀ ਦਾ ਸਟਰਾਂਗ ਰੂਮ ਅਤੇ ਵੈਨਿਊ ਸਥਾਨ ਸਰੂਪ ਰਾਣੀ ਗੋਰਮਿੰਟ ਕਾਲਜ ਅੰਮ੍ਰਿਤਸਰ ਦਾ ਮੁਆਇਨਾ ਕੀਤਾ ਗਿਆ ਅਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਉਕਤ ਸਥਾਨ ਵਿਖੇ ਕੀਤੇ ਗਏ ਪ੍ਰਬੰਧ ਚੋਣ ਕਮਿਸਨ ਅਤੇ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸਨਰ, ਅੰਮ੍ਰਿਤਸਰ  ਦੀਆਂ ਹਦਾਇਤ ਅਨੁਸਾਰ ਸਹੀ ਹਨ।

ਵਧੀਕ ਕਮਿਸਨਰ ਵੱਲੋਂ ਇਸ ਮੌਕੇ ਨਿਯੁਕਤ ਕੀਤੇ ਗਏ ਸਟਾਫ ਨੂੰ ਸਾਫ ਹਦਾਇਤਾਂ ਕੀਤੀਆਂ ਕਿ ਅਗਾਮੀ ਲੋਕ ਸਭਾ ਚੋਣਾਂ ਨੂੰ ਸਹੀ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਕਿਸੇ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣੀ ਚਾਹੀਦੀ ਅਤੇ ਬਾਹਰੋਂ ਆ ਰਹੀਆਂ ਪੋਲਿੰਗ ਪਾਰਟੀਆਂ ਨੂੰ ਹਰ ਤਰ੍ਹਾ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ। ਇਸ ਮੌਕੇ ਏ.ਸੀ.ਪੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਕਿ ਚੋਣਾਂ ਦੇ ਕੰਮ ਨੂੰ ਸਾਂਤੀਪੂਰਵਕ ਨੇਪਰੇ ਚਾੜਿਆ ਜਾਵੇਗਾ ਅਤੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸਕਿਲ ਨਹੀਂ ਆਉਣ ਦਿੱਤੀ ਜਾਵੇਗੀ।

ਇਸ ਮੌਕੇ ਇਲੈਕਸਨ ਇੰਚਾਰਜ ਸ੍ਰੀ ਸੰਜੀਵ ਕਾਲੀਆ, ਇਲੈਕਸਨ ਕਾਨੂੰਨਗੋ ਸ੍ਰੀ ਰਾਜਵਿੰਦਰ ਸਿੰਘ, ਸੁਪਰਡੰਟ ਸ੍ਰੀ ਦਵਿੰਦਰ ਸਿੰਘ ਬੱਬਰ, ਐਸ.ਐਚ.ਓ ਥਾਣਾ ਡਵੀਜਨ-ਸੀ ਸ੍ਰੀ ਸਮਿੰਦਰਜੀਤ ਸਿੰਘ, ਐਸ.ਐਚ.ਓ ਸ੍ਰੀ ਸੁਖਬੀਰ ਸਿੰਘ, ਐਸ.ਐਚ.ਓ ਥਾਣਾ ਸੁਲਤਾਨਵਿੰਡ ਸ੍ਰੀ ਜਸਬੀਰ ਸਿੰਘ ਹਾਜਰ ਸਨ।    

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...