ਦਿੱਲੀ ‘ਚ ਗਰਜੇ ਭਗਵੰਤ ਮਾਨ, ਕਿਹਾ- ਭਾਜਪਾ ਦਾ ਬੁਰਾ ਹਾਲ, ਬਾਹਰ ਆਏ ਕੇਜਰੀਵਾਲ

Date:

Bad state of BJP

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਹੈੱਡ ਕੁਆਰਟਰ ਪਹੁੰਚ ਕੇ ਪ੍ਰੈੱਸ ਕਾਨਫਰੰਸ ਕੀਤੀ। ਇਸ ਦੌਰਾਨ ਉਨ੍ਹਾਂ ਨਾਲ ਭਗਵੰਤ ਮਾਨ ਅਤੇ ਸੰਜੇ ਸਿੰਘ ਵੀ ਹਨ। ਪ੍ਰੈੱਸ ਕਾਨਫਰੰਸ ਦੌਰਾਨ ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਦੇਸ਼ ਦੇ ਸਭ ਤੋਂ ਲੋਕਪ੍ਰਿਯ ਨੇਤਾ ਬਣ ਚੁੱਕੇ ਹਨ। ਉਨ੍ਹਾਂ ਨਾਲ ਜੋ ਹੋਇਆ, ਉਹ ਪੂਰੇ ਦੇਸ਼ ਨੇ ਦੇਖਿਆ। ਉਨ੍ਹਾਂ ਕਿਹਾ ਕਿ ਅੱਜ ਪੂਰਾ ਦੇਸ਼ ਪ੍ਰੈੱਸ ਕਾਨਫਰੰਸ ਦੇਖ ਰਿਹਾ ਹੈ। ਕੇਜਰੀਵਾਲ ਵਿਅਕਤੀ ਨਹੀਂ, ਸੋਚ ਦਾ ਨਾਂ ਹੈ। ਉਨ੍ਹਾਂ ਕਿਹਾ ਕਿ ਸਾਡੇ ਵਿਰੋਧੀ ਧਿਰ ਵੀ ਕਹਿੰਦੇ ਹਨ ਕਿ ਕੇਜਰੀਵਾਲ ਨਾਲ ਗਲਤ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਨੇਤਾ ਨੇ ਭਰਮ ਪਾਲਿਆ ਕਿ ਮੈਂ ਲੋਕਤੰਤਰ ਤੋਂ ਵੱਡਾ ਹਾਂ ਤਾਂ ਲੋਕਾਂ ਨੇ ਉਸ ਦਾ ਭਰਮ ਤੋੜ ਦਿੱਤਾ ਹੈ।  ਮਾਨ ਨੇ ਕਿਹਾ ਕਿ 25 ਮਈ, ਭਾਜਪਾ ਗਈ। ਉਨ੍ਹਾਂ ਕਿਹਾ ਕਿ ਭਾਜਪਾ ਦਾ ਬੁਰਾ ਹਾਲ, ਕਿਉਂਕਿ ਕੇਜਰੀਵਾਲ ਜੇਲ੍ਹ ਤੋਂ ਬਾਹਰ ਆ ਗਏ ਹਨ। 3 ਰਾਊਂਡ ‘ਚ ਮੋਦੀ ਜੀ ਨੂੰ ਪਤਾ ਲੱਗ ਗਿਆ ਕਿ ਇਸ ਵਾਰ 400 ਪਾਰ ਨਹੀਂ ਸਗੋਂ ਬੇੜਾ ਪਾਰ ਵੀ ਨਹੀਂ ਹੋ ਰਿਹਾ। ਸੀ.ਐੱਮ. ਮਾਨ ਨੇ ਕਿਹਾ,”ਮੇਰੇ 32 ਦੰਦ ਹਨ, ਮੇਰੀ ਕਹੀ ਗੱਲ ਬਹੁਤ ਵਾਰ ਸੱਚ ਜਾਂਦੀ ਹੈ। 4 ਜੂਨ ਨੂੰ ਕੇਂਦਰ ‘ਚ ‘ਆਪ’ ਬਿਨਾਂ ਨਹੀਂ ਬਣ ਸਕੇਗੀ ਸਰਕਾਰ।Bad state of BJP

also read :-ਸੁਰਜੀਤ ਪਾਤਰ ਦੇ ਦਿਹਾਂਤ ‘ਤੇ, ਦਿਲਜੀਤ ਤੇ ਰਾਣਾ ਰਣਬੀਰ ਸਮੇਤ ਇਨ੍ਹਾਂ ਕਲਾਕਾਰਾਂ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਮਾਨ ਨੇ ਕਿਹਾ ਕਿ ਕੇਜਰੀਵਾਲ ਪਿੱਚ ਤੇ ਬੈਟਿੰਗ ਕਰਨ ਲਈ ਫਿਰ ਆ ਗਏ ਹਨ। ਕੇਜਰੀਵਾਲ ਆਊਟ ਨਹੀਂ ਹੋਏ ਸਨ, ਸਿਰਫ਼ ਥੋੜੀ ਦੇਰ ਲਈ ਆਰਾਮ ਕਰ ਰਹੇ ਸਨ। ਸਾਡੇ ਦੇਸ਼ ਵਿਚ ਅਜਿਹੇ ਨੇਤਾ ਵੀ ਹਨ, ਜਿਹੜੇ ਜੇਲ੍ਹ ‘ਚੋਂ ਆਉਣ ਤੋਂ ਬਾਅਦ 10-10 ਦਿਨ ਲੋਕਾਂ ਨਹੀਂ ਮਿਲਦੇ ਪਰ ਕੇਜਰੀਵਾਲ ਨੇ ਅਜਿਹਾ ਨਹੀਂ ਕੀਤਾ, ਜ਼ਮਾਨਤ ਮਿਲਣ ਤੋਂ ਬਾਅਦ ਜਨਤਾ ਦੀ ਕਚਹਿਰੀ ਵਿਚ ਪਹੁੰਚ ਗਏ। ਮਾਨ ਨੇ ਕਿਹਾ ਕਿ ਪੰਜਾਬ ਦੀਆਂ 13 ਸੀਟਾਂ ਅਤੇ 14ਵੀਂ ਕੁਰੂਕਸ਼ੇਤਰ ਹੈ, ਉਹ ਵੀ ਅਸੀਂ ਜਿੱਤਾਂਗੇ। ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ 13-13 ਦੀਆਂ ਸੀਟਾਂ ਮਿਲ ਰਹੀਆਂ ਹਨ। ਉਹ ਦਾਅਵੇ ਨੇ ਕਹਿੰਦੇ ਹਨ ਕਿ 4 ਜੂਨ ਨੂੰ ਆਮ ਆਦਮੀ ਪਾਰਟੀ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਨਹੀਂ ਬਣਾਈ ਜਾ ਸਕੇਗੀ। ਮਾਨ ਨੇ ਕਿਹਾ ਕਿ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਹਨ। ਮੋਦੀ ਨੇ ਗਲਤ ਸਮੇਂ ਪੰਗਾ ਲਿਆ ਹੈ। ਮੋਦੀ ਨੇ ਸਭ ਕੁਝ ਵੇਚ ਦਿੱਤਾ ਪਰ ਅਸੀਂ ਖਰੀਦਿਆ। ਪੰਜਾਬ ਵਿਚ ਪ੍ਰਾਈਵੇਟ ਥਰਮਲ ਪਲਾਂਟ ਸਰਕਾਰ ਨੇ ਖਰੀਦਿਆ, ਜਿਸ ਨਾਲ ਜਨਤਾ ਨੂੰ ਵੱਡਾ ਫਾਇਦਾ ਮਿਲ ਰਿਹਾ ਹੈ। ਮੋਦੀ ਨੇ ਚੋਣਾਂ ਸਮੇਂ ਕਦੇ ਵੀ ਵਿਕਾਸ, ਸਿੱਖਿਆ, ਸਿਹਤ, ਇਨਫਰਾਸਟਰਕਚਰ, ਵਿਕਾਸ ਦੀ ਗੱਲ ਨਹੀਂ ਕੀਤੀ। ਦੱਸਣਯੋਗ ਹੈ ਕਿ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮੌਜੂਦਾ ਲੋਕ ਸਭਾ ਚੋਣਾਂ ‘ਚ ਪ੍ਰਚਾਰ ਲਈ ਇਕ ਜੂਨ ਤੱਕ ਅੰਤਰਿਮ ਜ਼ਮਾਨਤ ਦੇ ਦਿੱਤੀ। ਜੱਜ ਸੰਜੀਵ ਖੰਨਾ ਅਤੇ ਜੱਜ ਦੀਪਾਂਕਰ ਦੱਤਾ ਦੀ ਬੈਂਚ ਨੇ ਕਿਹਾ ਕਿ ਆਬਕਾਰੀ ਨੀਤੀ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ‘ਚ ਗ੍ਰਿਫ਼ਤਾਰ ਕੇਜਰੀਵਾਲ ਨੂੰ 2 ਜੂਨ ਨੂੰ ਆਤਮਸਮਰਪਣ ਕਰਨਾ ਹੋਵੇਗਾ ਅਤੇ ਵਾਪਸ ਜੇਲ੍ਹ ਜਾਣਾ ਹੋਵੇਗਾ।Bad state of BJP

Share post:

Subscribe

spot_imgspot_img

Popular

More like this
Related

ਵਿਸ਼ਵ ਚੈਂਪੀਅਨ ਗੁਕੇਸ਼ ਲਈ ਸ਼ਤਰੰਜ ਬਣਾਉਣ ਵਾਲੇ ਕਾਰੀਗਰਾਂ ਨੂੰ ਡਿਪਟੀ ਕਮਿਸ਼ਨਰ ਨੇ ਕੀਤਾ ਸਨਮਾਨਿਤ

ਅੰਮ੍ਰਿਤਸਰ 19 ਨਵੰਬਰ 2024- ਹਾਲ ਹੀ ਵਿੱਚ ਸਿੰਗਾਪੁਰ ਵਿਖੇ ਹੋਈ ਸ਼ਤਰੰਜ ਦੀ ਵਿਸ਼ਵ...

ਬਾਲ ਭਿੱਖਿਆ ਨੂੰ ਰੋਕਣ ਲਈ ਟੀਮਾਂ ਵੱਲੋਂ ਗਿੱਦੜਬਾਹਾ ਵਿਖੇ ਕੀਤੀ ਗਈ ਚੈਕਿੰਗ

ਸ੍ਰੀ ਮੁਕਤਸਰ ਸਾਹਿਬ, 19 ਦਸੰਬਰ ਡਾਇਰੈਕਟੋਰੇਟ ਸਮਾਜਿਕ ਸੁਰੱਖਿਆ ਤੇ ਇਸਤਰੀ...

ਸ਼ਮਸ਼ੇਰ ਸੰਧੂ ਦਾ ਖੇਡਾਂ ਪ੍ਰਤੀ ਪਿਆਰ, ਭਾਰਤੀ ਹਾਕੀ ਕਪਤਾਨ ਹਰਮਨਪ੍ਰੀਤ ਸਿੰਘ ਕੋਲੋਂ ਨਵੀਂ ਪੁਸਤਕ ਕਰਵਾਈ ਰਿਲੀਜ਼

ਚੰਡੀਗੜ੍ਹ, 19 ਦਸੰਬਰ ਨਾਮੀਂ ਗੀਤਕਾਰ ਤੇ ਪੱਤਰਕਾਰ ਸ਼ਮਸ਼ੇਰ ਸੰਧੂ ਨੇ ਖੇਡਾਂ...