ਹਿੰਸਾ ਦੀ ਅੱਗ ‘ਚ ਸੜਿਆ ਇਹ ਮਸ਼ਹੂਰ ਹਿੰਦੂ ਗਾਇਕ , ਲੋਕਾਂ ਨੇ ਘਰ ਨੂੰ ਲਾਈ ਅੱਗ ,3000 ਮਿਊਜ਼ਿਕ ਇੰਸਟਰੂਮੈਂਟ ਨੂੰ ਕੀਤਾ ਬਰਬਾਦ

ਹਿੰਸਾ ਦੀ ਅੱਗ ‘ਚ ਸੜਿਆ ਇਹ ਮਸ਼ਹੂਰ ਹਿੰਦੂ ਗਾਇਕ , ਲੋਕਾਂ ਨੇ ਘਰ ਨੂੰ ਲਾਈ ਅੱਗ ,3000 ਮਿਊਜ਼ਿਕ ਇੰਸਟਰੂਮੈਂਟ ਨੂੰ ਕੀਤਾ ਬਰਬਾਦ

Bangladesh Violence  ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ ‘ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ ‘ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ […]

Bangladesh Violence

 ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ ‘ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ ‘ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਇੱਥੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੇ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।

ਹੁਣ ਢਾਕਾ ਵਿੱਚ ਇੱਕ ਹਿੰਦੂ ਗਾਇਕ ਰਾਹੁਲ ਆਨੰਦ ਦੇ ਘਰ ਨੂੰ ਅੱਗ ਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਰਾਹੁਲ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ।

ਖਬਰਾਂ ਮੁਤਾਬਕ ਆਨੰਦ, ਉਨ੍ਹਾਂ ਦੀ ਪਤਨੀ ਅਤੇ ਬੇਟਾ ਇਸ ਹਮਲੇ ਤੋਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਨੇ ਕਲਾਕਾਰ ਦੇ ਘਰ ਵਿੱਚ ਜੋ ਵੀ ਮਿਲਿਆ, ਲੁੱਟ ਲਿਆ। ਭੀੜ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਘਰ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਆਨੰਦ ਦੇ 3,000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।

Read Also : ਭਗਵੰਤ ਮਾਨ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਮਾਮਲੇ ਦੀ

ਐਕਸ ਉੱਪਰ ਇੱਕ ਯੂਜ਼ਰ ਨੇ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ ਅਤੇ ਵੀਡੀਓ ਦੀ ਇੱਕ ਸੀਰੀਜ਼ ਸ਼ੇਅਰ ਕੀਤੀ ਹੈ। ਸੂਤਰ ਨੇ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਗੇਟ ਤੋੜਿਆ ਅਤੇ ਫਿਰ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪਰਿਵਾਰਕ ਸੂਤਰ ਨੇ ਅਖਬਾਰ ਨੂੰ ਦੱਸਿਆ, “ਉਹ ਫਰਨੀਚਰ ਅਤੇ ਸ਼ੀਸ਼ੇ ਤੋਂ ਲੈ ਕੇ ਕੀਮਤੀ ਸਮਾਨ ਤੱਕ ਸਭ ਕੁਝ ਲੈ ਗਏ। ਇਸ ਤੋਂ ਬਾਅਦ, ਉਹਨਾਂ ਨੇ ਰਾਹੁਲ ਦੇ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਪੂਰੇ ਘਰ ਨੂੰ ਅੱਗ ਲਗਾ ਦਿੱਤੀ।” ਤੁਹਾਨੂੰ ਦੱਸ ਦੇਈਏ ਕਿ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਾਹੁਲ ਆਨੰਦ ਢਾਕਾ ਵਿੱਚ ਜੋਲਰ ਗਾਨ ਨਾਮ ਦਾ ਇੱਕ ਪ੍ਰਸਿੱਧ ਸਥਾਨਕ ਬੈਂਡ ਚਲਾਉਂਦੇ ਹਨ।

Bangladesh Violence

Latest

ਵਿਧਾਇਕਾਂ ਨੂੰ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਹਰ ਪਿੰਡ ਲਈ ਰੋਜ਼ਾਨਾ ਜਵਾਬਦੇਹੀ ਯਕੀਨੀ ਬਣਾਉਣੀ ਚਾਹੀਦੀ ਹੈ: ਮਨੀਸ਼ ਸਿਸੋਦੀਆ
ਰਸੂਖ਼ਦਾਰਾਂ ਦਾ ਵਾਰੋ-ਵਾਰੀ ਸੱਤਾ ਵਿੱਚ ਆਉਣ ਦਾ ਦੌਰ ਹੋਇਆ ਖ਼ਤਮ , ਹੁਣ ਲੋਕਾਂ ਦੀ ਵਾਰੀ : ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਭਗਵੰਤ ਸਿੰਘ ਮਾਨ ਸਰਕਾਰ 'ਬੇਅਦਬੀ' ਦੇ ਮਾਮਲੇ ’ਤੇ ਕੋਈ ਲਿਹਾਜ਼ ਨਹੀਂ ਕਰੇਗੀ, 'ਆਪ' ਸਰਕਾਰ 13 ਅਪ੍ਰੈਲ ਨੂੰ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਸਖਤ ਸਜ਼ਾਵਾਂ ਲਈ ਬੇਅਦਬੀ ਵਿਰੋਧੀ ਕਾਨੂੰਨ ਵਿੱਚ ਸੋਧ ਕਰੇਗੀ
ਵਿਆਪਕ ਉਦਯੋਗਿਕ ਨਿਵੇਸ਼ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਤੇ ਸ਼ਾਸਨ ਵਿੱਚ ਹੋਏ ਸੁਧਾਰਾਂ ’ਤੇ ਮੋਹਰ ਲਾਈ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਸਰਸ ਮੇਲੇ ’ਚ ਪਹਿਰਾਵਾ ਪ੍ਰਦਰਸ਼ਨੀ ਦੇ ਮੁਕਾਬਲੇ ਕਰਵਾਏ