ਹਿੰਸਾ ਦੀ ਅੱਗ ‘ਚ ਸੜਿਆ ਇਹ ਮਸ਼ਹੂਰ ਹਿੰਦੂ ਗਾਇਕ , ਲੋਕਾਂ ਨੇ ਘਰ ਨੂੰ ਲਾਈ ਅੱਗ ,3000 ਮਿਊਜ਼ਿਕ ਇੰਸਟਰੂਮੈਂਟ ਨੂੰ ਕੀਤਾ ਬਰਬਾਦ
Bangladesh Violence ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ ‘ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ ‘ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ […]
Bangladesh Violence
ਬੰਗਲਾਦੇਸ਼ ‘ਚ ਸਿਆਸੀ ਉਥਲ-ਪੁਥਲ ਤੋਂ ਬਾਅਦ ਫੌਜ ਨੇ ਸੱਤਾ ‘ਤੇ ਕਬਜ਼ਾ ਕਰ ਲਿਆ ਹੈ। ਇਸਦੇ ਨਾਲ ਹੀ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵੀ ਅਸਤੀਫਾ ਦੇਣ ਤੋਂ ਬਾਅਦ ਦੇਸ਼ ਛੱਡ ਕੇ ਭੱਜ ਗਈ ਹੈ। ਫਿਲਹਾਲ ਬੰਗਲਾਦੇਸ਼ ‘ਚ ਸਥਿਤੀ ਬਹੁਤ ਖਰਾਬ ਹੋ ਚੁੱਕੀ ਹੈ ਅਤੇ ਕਈ ਥਾਵਾਂ ‘ਤੇ ਜਗ੍ਹਾ-ਜਗ੍ਹਾ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ। ਇਸ ਦੌਰਾਨ, ਬੰਗਲਾਦੇਸ਼ ਵਿੱਚ ਚੱਲ ਰਹੀ ਅਸ਼ਾਂਤੀ ਦੇ ਵਿਚਾਲੇ ਇੱਥੇ ਹਿੰਦੂਆਂ ਅਤੇ ਘੱਟ ਗਿਣਤੀਆਂ ਦੇ ਕਤਲ ਅਤੇ ਘਰਾਂ ਨੂੰ ਅੱਗ ਲਗਾਉਣ ਦੀਆਂ ਕਈ ਦਿਲ ਦਹਿਲਾ ਦੇਣ ਵਾਲੀਆਂ ਖਬਰਾਂ ਆ ਰਹੀਆਂ ਹਨ।
ਹੁਣ ਢਾਕਾ ਵਿੱਚ ਇੱਕ ਹਿੰਦੂ ਗਾਇਕ ਰਾਹੁਲ ਆਨੰਦ ਦੇ ਘਰ ਨੂੰ ਅੱਗ ਲਾਉਣ ਦੀ ਖ਼ਬਰ ਸਾਹਮਣੇ ਆਈ ਹੈ। ਖਬਰਾਂ ਮੁਤਾਬਕ ਖੁਸ਼ਕਿਸਮਤੀ ਹੈ ਕਿ ਇਸ ਘਟਨਾ ਤੋਂ ਪਹਿਲਾਂ ਰਾਹੁਲ ਆਪਣੇ ਪਰਿਵਾਰ ਸਮੇਤ ਫਰਾਰ ਹੋ ਗਿਆ ਸੀ।
That house belonged to a famous Hindu Musician of #Bangladesh Rahul Ananda. IsIamists set it on Fire last night…
— Mr Sinha (@MrSinha_) August 7, 2024
But Believe in ISIS toilet cleaners….all is well there….No Hindu is being attacked… No genocide is happening.. pic.twitter.com/YTdL9jrSIX
ਖਬਰਾਂ ਮੁਤਾਬਕ ਆਨੰਦ, ਉਨ੍ਹਾਂ ਦੀ ਪਤਨੀ ਅਤੇ ਬੇਟਾ ਇਸ ਹਮਲੇ ਤੋਂ ਸੁਰੱਖਿਅਤ ਬਚ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਹਮਲਾਵਰਾਂ ਨੇ ਕਲਾਕਾਰ ਦੇ ਘਰ ਵਿੱਚ ਜੋ ਵੀ ਮਿਲਿਆ, ਲੁੱਟ ਲਿਆ। ਭੀੜ ਨੇ ਕੀਮਤੀ ਸਮਾਨ ਚੋਰੀ ਕਰ ਲਿਆ ਅਤੇ ਘਰ ਨੂੰ ਤਬਾਹ ਕਰ ਦਿੱਤਾ, ਜਿਸ ਵਿੱਚ ਆਨੰਦ ਦੇ 3,000 ਤੋਂ ਵੱਧ ਹੱਥ ਨਾਲ ਬਣੇ ਸੰਗੀਤ ਯੰਤਰਾਂ ਦਾ ਸੰਗ੍ਰਹਿ ਵੀ ਸ਼ਾਮਲ ਹੈ।
Read Also : ਭਗਵੰਤ ਮਾਨ ਨੇ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਮਾਮਲੇ ਦੀ
ਐਕਸ ਉੱਪਰ ਇੱਕ ਯੂਜ਼ਰ ਨੇ ਬੰਗਲਾਦੇਸ਼ ਵਿੱਚ ਆਨੰਦ ਦੇ ਘਰ ਦੀਆਂ ਤਸਵੀਰਾਂ ਅਤੇ ਵੀਡੀਓ ਦੀ ਇੱਕ ਸੀਰੀਜ਼ ਸ਼ੇਅਰ ਕੀਤੀ ਹੈ। ਸੂਤਰ ਨੇ ਕਿਹਾ ਕਿ ਹਮਲਾਵਰਾਂ ਨੇ ਪਹਿਲਾਂ ਗੇਟ ਤੋੜਿਆ ਅਤੇ ਫਿਰ ਘਰ ਵਿੱਚ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ। ਇੱਕ ਪਰਿਵਾਰਕ ਸੂਤਰ ਨੇ ਅਖਬਾਰ ਨੂੰ ਦੱਸਿਆ, “ਉਹ ਫਰਨੀਚਰ ਅਤੇ ਸ਼ੀਸ਼ੇ ਤੋਂ ਲੈ ਕੇ ਕੀਮਤੀ ਸਮਾਨ ਤੱਕ ਸਭ ਕੁਝ ਲੈ ਗਏ। ਇਸ ਤੋਂ ਬਾਅਦ, ਉਹਨਾਂ ਨੇ ਰਾਹੁਲ ਦੇ ਸੰਗੀਤਕ ਸਾਜ਼ਾਂ ਦੇ ਨਾਲ-ਨਾਲ ਪੂਰੇ ਘਰ ਨੂੰ ਅੱਗ ਲਗਾ ਦਿੱਤੀ।” ਤੁਹਾਨੂੰ ਦੱਸ ਦੇਈਏ ਕਿ ਸੰਗੀਤਕਾਰ, ਗੀਤਕਾਰ ਅਤੇ ਗਾਇਕ ਰਾਹੁਲ ਆਨੰਦ ਢਾਕਾ ਵਿੱਚ ਜੋਲਰ ਗਾਨ ਨਾਮ ਦਾ ਇੱਕ ਪ੍ਰਸਿੱਧ ਸਥਾਨਕ ਬੈਂਡ ਚਲਾਉਂਦੇ ਹਨ।
Bangladesh Violence