ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦਾ ਫ਼ੋਨ ਆਵੇ ਤਾਂ ਸਾਵਧਾਨ, ਕਿਤੇ ਤੁਹਾਡੇ ਨਾਲ ਵੀ…

Be careful if a phone call comes ਸਰਕਾਰ ਵੱਲੋਂ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਨ ਦੀ ਸਮਾਂ ਹੱਦ ਤੈਅ ਕਰ ਦਿੱਤੀ ਗਈ ਹੈ, ਜਿਸ ਦਾ ਫ਼ਾਇਦਾ ਸਾਈਬਰ ਠੱਗਾਂ ਵੱਲੋਂ ਖੂਬ ਚੁੱਕਿਆ ਜਾ ਰਿਹਾ ਹੈ। ਇਹ ਠੱਗ ਆਧਾਰ ਕਾਰਡ ਨਾਲ ਪੈਨ ਕਾਰਡ ਲਿੰਕ ਕਰਵਾਉਣ ਦੇ ਨਾਂ ‘ਤੇ ਭੋਲੇ-ਭਾਲੇ ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਰਹੇ ਹਨ। ਅਜਿਹੇ ‘ਚ ਲੋਕਾਂ ਕੋਲ ਸ਼ਿਕਾਇਤ ਕਰਨ ਦਾ ਹੀ ਇੱਕੋ-ਇੱਕ ਜ਼ਰੀਆ ਬਚਦਾ ਹੈ ਕਿਉਂਕਿ ਪੈਸਿਆਂ ਦੀ ਰਿਕਵਰੀ ਨਹੀਂ ਹੁੰਦੀ। ਬਹੁਤੇ ਲੋਕ ਅਜਿਹੀਆਂ ਸ਼ਿਕਾਇਤਾਂ ਲੈ ਕੇ ਦਫ਼ਤਰਾਂ ਦੇ ਚੱਕਰ ਕੱਟ ਰਹੇ ਹਨ। ਅਜਿਹਾ ਹੀ ਇਕ ਕੇਸ ਮੁੰਡੀਆ ਕਲਾਂ ਦਾ ਸਾਹਮਣੇ ਆਇਆ ਹੈ, ਜਿੱਥੇ ਵਿਕਾਸ ਨਾਂ ਦੇ ਵਿਅਕਤੀ ਨੂੰ ਆਧਾਰ ਕਾਰਡ ਨਾਲ ਪੈਨ ਲਿੰਕ ਕਰਵਾਉਣ ਦਾ ਫੋਨ ਆਇਆ।ਜਿਵੇਂ ਹੀ ਉਸ ਨੇ ਫੋਨ ਕਰਨ ਵਾਲੇ ਨੂੰ ਆਧਾਰ ਕਾਰਡ ਲਿੰਕ ਕਰਨ ਵਾਲਾ ਓ. ਟੀ. ਪੀ. ਦਿੱਤਾ ਤਾਂ ਉਸ ਦੇ ਖ਼ਾਤੇ ‘ਚੋਂ 14 ਹਜ਼ਾਰ ਰੁਪਏ ਕੱਢਵਾ ਲਏ ਗਏ। ਜਦੋਂ ਉਸ ਨੇ ਬਾਅਦ ‘ਚ ਨੰਬਰ ਡਾਇਲ ਕੀਤਾ ਤਾਂ ਕਿਸੇ ਨੇ ਫੋਨ ਨਹੀਂ ਚੁੱਕਿਆ। ਇਸੇ ਤਰ੍ਹਾਂ ਸੈਕਟਰ-32 ਵਾਸੀ ਸਤੀਸ਼ ਨੂੰ ਕਿਸੇ ਨੇ ਫੋਨ ਕਰਕੇ ਖ਼ੁਦ ਨੂੰ ਬੈਂਕ ਦਾ ਮੁਲਾਜ਼ਮ ਦੱਸਿਆ ਅਤੇ ਆਧਾਰ ਕਾਰਡ ਨੂੰ ਪੈਨ ਨਾਲ ਲਿੰਕ ਕਰਨ ਦੀ ਗੱਲ ਕਹੀ। ਸਤੀਸ਼ ਨੇ ਜਦੋਂ ਸਾਰੀ ਜਾਣਕਾਰੀ ਦੇ ਦਿੱਤੀ ਤਾਂ ਉਸ ਨੂੰ ਆਧਾਰ ਕਾਰਡ ਨਾਲ ਲਿੰਕ ਮੋਬਾਇਲ ਨੰਬਰ ‘ਤੇ ਇਕ ਓ. ਟੀ. ਪੀ. ਆਇਆ। ਉਸ ਨੇ ਜਿਵੇਂ ਹੀ ਬੈਂਕ ਮੁਲਾਜ਼ਮ ਨੂੰ ਓ. ਟੀ. ਪੀ. ਦਿੱਤਾ ਤਾਂ ਉਸ ਦੇ ਖ਼ਾਤੇ ‘ਚੋਂ 9 ਹਜ਼ਾਰ ਰੁਪਏ ਨਿਕਲ ਗਏ।Be careful if a phone call comes

ALSO READ : ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਅਥਲੈਟਿਕਸ ਟੀਮਾਂ ਦੇ ਟਰਾਇਲ 14 ਮਾਰਚ ਨੂੰ

ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਆਨਲਾਈਨ ਕਿਸੇ ਵੀ ਤਰ੍ਹਾਂ ਦੇ ਦਸਤਾਵੇਜ਼ ਅਟੈਚ ਕਰਨ ਵਾਲੇ ਲਿੰਕ ਨੂੰ ਨਾ ਖੋਲ੍ਹੋ।
ਰਜਿਸਟਰਡ ਸਾਈਟਾਂ ਅਤੇ ਏਜੰਟਾਂ ਜ਼ਰੀਏ ਹੀ ਰਿਕਾਰਡ ਨੂੰ ਅਪਡੇਟ ਕਰਵਾਓ।
ਕਿਸੇ ਵੀ ਤਰ੍ਹਾਂ ਦਾ ਓ. ਟੀ. ਪੀ. ਆਉਣ ‘ਤੇ ਉਸ ਨੂੰ ਸ਼ੇਅਰ ਨਾ ਕਰੋ।
ਫੋਨ ‘ਤੇ ਆਪਣੀ ਪਰਸਨਲ ਡਿਟੇਲ ਕਿਸੇ ਨਾਲ ਸ਼ੇਅਰ ਨਾ ਕਰੋ ਕਿਉਂਕਿ ਜਿਨ੍ਹਾਂ ਕੰਪਨੀਆਂ ਦੇ ਤੁਸੀਂ ਗਾਹਕ ਹੋ, ਉਨ੍ਹਾਂ ਕੋਲ ਤੁਹਾਡਾ ਸਾਰਾ ਡਾਟਾ ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ।Be careful if a phone call comes

[wpadcenter_ad id='4448' align='none']