ਸ਼ੋਂਕ ਨਾਲ ਬੀਅਰ ਪੀਣ ਵਾਲੇ ਹੁਣ ਹੋ ਅਲਰਟ ,ਵਿਸਕੀ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਬੀਅਰ ,ਹੋ ਸਕਦੀ ਮੌਤ

ਸ਼ੋਂਕ ਨਾਲ ਬੀਅਰ ਪੀਣ ਵਾਲੇ ਹੁਣ ਹੋ ਅਲਰਟ ,ਵਿਸਕੀ ਨਾਲੋਂ ਜ਼ਿਆਦਾ ਖ਼ਤਰਨਾਕ ਹੁੰਦੀ ਬੀਅਰ ,ਹੋ ਸਕਦੀ ਮੌਤ

Beer or Whiskey ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਤਰ੍ਹਾਂ ਦਾ ਨਸ਼ਾ ਹਾਨੀਕਾਰਕ ਹੈ, ਚਾਹੇ ਉਹ ਬੀਅਰ ਦਾ ਹੋਵੇ ਜਾਂ ਸ਼ਰਾਬ ਦਾ। ਜ਼ਿਆਦਾਤਰ ਲੋਕ ਹੋਰ ਸ਼ਰਾਬਾਂ ਨਾਲੋਂ ਬੀਅਰ ਪੀਣਾ ਪਸੰਦ ਕਰਦੇ ਹਨ। ਉਹ ਸੋਚਦੇ ਹਨ ਕਿ ਬੀਅਰ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਇਹ ਘੱਟ ਖਤਰਨਾਕ ਹੈ। ਦੂਜੇ ਪਾਸੇ ਅਸਲੀਅਤ ਇਹ […]

Beer or Whiskey

ਵਿਗਿਆਨ ਨੇ ਸਿੱਧ ਕਰ ਦਿੱਤਾ ਹੈ ਕਿ ਹਰ ਤਰ੍ਹਾਂ ਦਾ ਨਸ਼ਾ ਹਾਨੀਕਾਰਕ ਹੈ, ਚਾਹੇ ਉਹ ਬੀਅਰ ਦਾ ਹੋਵੇ ਜਾਂ ਸ਼ਰਾਬ ਦਾ। ਜ਼ਿਆਦਾਤਰ ਲੋਕ ਹੋਰ ਸ਼ਰਾਬਾਂ ਨਾਲੋਂ ਬੀਅਰ ਪੀਣਾ ਪਸੰਦ ਕਰਦੇ ਹਨ। ਉਹ ਸੋਚਦੇ ਹਨ ਕਿ ਬੀਅਰ ਵਿੱਚ ਨਸ਼ਾ ਘੱਟ ਹੁੰਦਾ ਹੈ ਤੇ ਇਸ ਲਈ ਇਹ ਘੱਟ ਖਤਰਨਾਕ ਹੈ।

ਦੂਜੇ ਪਾਸੇ ਅਸਲੀਅਤ ਇਹ ਹੈ ਕਿ ਬੀਅਰ ਤਾਂ ਵਿਸਕੀ ਨਾਲੋਂ ਵੀ ਵੱਧ ਨੁਕਸਾਨਦੇਹ ਹੈ। ਇਹ ਹੌਲੀ-ਹੌਲੀ ਵਿਅਕਤੀ ਨੂੰ ਬਿਮਾਰ ਕਰ ਦਿੰਦੀ ਹੈ। ਬੀਅਰ ਵਿੱਚ ਅਲਕੋਹਲ ਦੀ ਮਾਤਰਾ ਘੱਟ ਹੋਣ ਦੇ ਬਾਵਜੂਦ ਰੋਜ਼ਾਨਾ ਬੀਅਰ ਪੀਣਾ ਖ਼ਤਰੇ ਤੋਂ ਘੱਟ ਨਹੀਂ। ਰੋਜ਼ਾਨਾ ਜ਼ਿਆਦਾ ਮਾਤਰਾ ਵਿੱਚ ਬੀਅਰ ਪੀਣ ਨਾਲ ਸਰੀਰ ਨੂੰ ਘਾਤਕ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਨਾਲ ਮੌਤ ਤੱਕ ਹੋ ਸਕਦੀ ਹੈ।

ਦਰਅਸਲ ਬੀਅਰ ਵਿੱਚ ਕੈਲੋਰੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਤੇ ਜਦੋਂ ਤੁਸੀਂ ਇਸ ਨੂੰ ਇੱਕ ਜਾਂ ਇਸ ਤੋਂ ਵੱਧ ਬੋਤਲ ਪੀਂਦੇ ਹੋ ਤਾਂ ਸਰੀਰ ਵਿੱਚ ਕੈਲੋਰੀ ਜਮ੍ਹਾ ਹੋਣ ਲੱਗਦੀ ਹੈ। ਇਸ ਕਾਰਨ ਮੋਟਾਪਾ ਤੇ ਸਰੀਰ ਦਾ ਭਾਰ ਵਧਣ ਲੱਗਦਾ ਹੈ। ਇਸ ਲਈ ਬੀਅਰ ਪੀਣ ਵਾਲਿਆਂ ਦਾ ਪੇਟ ਜਲਦੀ ਵਧਣ ਲੱਘਦਾ ਹੈ। 

ਇਸ ਦੇ ਨਾਲ ਹੀ ਮੋਟਾਪਾ ਵਧਣ ਨਾਲ ਕਈ ਬੀਮਾਰੀਆਂ ਵੀ ਵਧ ਜਾਂਦੀਆਂ ਹਨ। ਇਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਕੋਲੈਸਟ੍ਰੋਲ ਤੇ ਦਿਲ ਦੇ ਰੋਗ ਸ਼ਾਮਲ ਹਨ। ਜੇਕਰ ਰੋਜ਼ਾਨਾ 12 ਔਂਸ ਤੋਂ ਵੱਧ ਬੀਅਰ ਦਾ ਸੇਵਨ ਕੀਤਾ ਜਾਵੇ ਤਾਂ ਇਹ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ। ਬਹੁਤ ਜ਼ਿਆਦਾ ਬੀਅਰ ਪੀਣ ਨਾਲ ਸਰੀਰ ‘ਤੇ ਤੁਰੰਤ ਮਾੜਾ ਪ੍ਰਭਾਵ ਪੈਂਦਾ ਹੈ। ਰੋਜ਼ਾਨਾ ਬੀਅਰ ਪੀਣ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ ਰਹਿੰਦਾ ਹੈ।

Read Also : ਜੇਕਰ ਤੁਸੀ ਕਾਰ ਤੇ ਲਹਿਰਾਉਂਦੇ ਹੋ ਤਿਰੰਗਾ ਤਾਂ ਹੋ ਸਕਦੀ 3 ਸਾਲ ਦੀ ਸਜ਼ਾ , ਜਾਣੋ ਕੀ ਹਨ ਨਿਯਮ

1. ਹਾਈ ਬਲੱਡ ਪ੍ਰੈਸ਼ਰ
2. ਦਿਲ ਦੇ ਰੋਗ ਦਾ ਖਤਰਾ
3. ਬ੍ਰੇਨ ਹੈਮਰੇਜ 
4. ਸਰੀਰ ਵਿੱਚ ਪੋਸ਼ਣ ਦੀ ਕਮੀ
5. ਪਾਚਨ ਸ਼ਕਤੀ ਘਟਨਾ
6. ਜਿਗਰ ਦੀ ਬਿਮਾਰੀ
7. ਅਲਕੋਹਲਕ ਫੈਟੀ ਲਿਵਰ
8. ਕਮਜ਼ੋਰ ਇਮਿਊਨਿਟੀ
9. ਯਾਦਦਾਸ਼ਤ ਵਿੱਚ ਕਮਜ਼ੋਰੀ
10. ਉਦਾਸੀ ਤੇ ਚਿੰਤਾ
11. ਕੈਂਸਰ ਦਾ ਖਤਰਾ

Beer or Whiskey

Related Posts