ਕੇਂਦਰ ਸਰਕਾਰ ਦੀ ਕਿਸਾਨ ਆਗੂ ਪੰਧੇਰ ਨੇ ਖੋਲ੍ਹੀ ਪੋਲ ! ਸਸਤਾ ਨਹੀਂ ਸਗੋਂ ਮਹਿੰਗਾ ਕੀਤਾ DAP

ਕੇਂਦਰ ਸਰਕਾਰ ਦੀ ਕਿਸਾਨ ਆਗੂ ਪੰਧੇਰ ਨੇ ਖੋਲ੍ਹੀ ਪੋਲ ! ਸਸਤਾ ਨਹੀਂ ਸਗੋਂ ਮਹਿੰਗਾ ਕੀਤਾ DAP

Farmers Sarwan Singh Pandher ਕੇਂਦਰ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਕਿਸਾਨਾਂ ਲਈ ਕਈ ਅਹਿਮ ਫ਼ੈਸਲੇ ਲਏ ਹਨ। ਕੇਂਦਰ ਨੇ ਕਿਸਾਨਾਂ ਨੂੰ ਸਸਤੇ ਭਾਅ ’ਤੇ ਡੀਏਪੀ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਦਾਅਵਾ ਹੈ ਕਿ ਖ਼ਜ਼ਾਨੇ ’ਤੇ 3,850 ਕਰੋੜ ਰੁਪਏ ਦਾ ਬੋਝ ਪੈ ਸਕਦਾ ਹੈ। ਸਰਕਾਰ ਦੇ ਫ਼ੈਸਲੇ ਨਾਲ ਕਿਸਾਨਾਂ ਨੂੰ ਡੀਏਪੀ […]

Farmers Sarwan Singh Pandher

ਕੇਂਦਰ ਸਰਕਾਰ ਨੇ ਨਵੇਂ ਸਾਲ ਦੇ ਪਹਿਲੇ ਦਿਨ ਹੀ ਕਿਸਾਨਾਂ ਲਈ ਕਈ ਅਹਿਮ ਫ਼ੈਸਲੇ ਲਏ ਹਨ। ਕੇਂਦਰ ਨੇ ਕਿਸਾਨਾਂ ਨੂੰ ਸਸਤੇ ਭਾਅ ’ਤੇ ਡੀਏਪੀ ਦੇਣ ਦਾ ਐਲਾਨ ਕੀਤਾ ਹੈ ਜਿਸ ਨਾਲ ਦਾਅਵਾ ਹੈ ਕਿ ਖ਼ਜ਼ਾਨੇ ’ਤੇ 3,850 ਕਰੋੜ ਰੁਪਏ ਦਾ ਬੋਝ ਪੈ ਸਕਦਾ ਹੈ। ਸਰਕਾਰ ਦੇ ਫ਼ੈਸਲੇ ਨਾਲ ਕਿਸਾਨਾਂ ਨੂੰ ਡੀਏਪੀ ਦੀ 50 ਕਿਲੋ ਵਜ਼ਨ ਦੀ ਇਕ ਬੋਰੀ 1,350 ਰੁਪਏ ’ਚ ਮਿਲ ਸਕੇਗੀ।

ਇਸ ਨੂੰ ਲੈ ਕੇ ਕਿਸਾਨਾਂ ਦੇ ਲੀਡਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਕੇਂਦਰ ਨੇ ਕਿਹਾ ਕਿ ਹੁਣ 1350 ਰੁਪਏ ਨੂੰ ਹੁਣ ਡੀਏਪੀ ਮਿਲੇਗਾ, ਉਨ੍ਹਾਂ ਕਿਹਾ ਕਿ ਪਹਿਲਾਂ ਇਹ 490 ਰੁਪਏ ਨੂੰ ਸੀ ਤੇ ਇਸ ਤੋਂ ਬਾਅਦ ਇਸ ਨੂੰ 1200 ਰੁਪਏ ਕਰ ਦਿੱਤਾ ਤੇ ਫਿਰ 1300 ਰੁਪਏ ਰੇਟ ਕਰ ਦਿੱਤਾ ਹੈ ਤੇ ਹੁਣ ਇਸ ਦਾ ਰੇਟ ਵਧਾ ਕੇ 1350 ਰੁਪਏ ਕਰ ਦਿੱਤਾ ਹੈ ਤੇ ਇਸ ਦੇ ਨਾਲ ਹੀ ਇਸ ਦਾ ਭਾਰ ਵੀ 45 ਕਿੱਲੋ ਕਰ ਦਿੱਤਾ ਹੈ। ਪੰਧੇਰ ਨੇ ਕਿਹਾ ਕਿ ਕੇਂਦਰ ਨੇ ਸਬਸਿਡੀ ਵਧਾਈ ਨਹੀਂ ਸਗੋਂ ਘਟਾਈ ਹੈ।

ਜ਼ਿਕਰ ਕਰ ਦਈਏ ਕਿ ਸਰਕਾਰ ਨੇ ਦੋ ਫ਼ਸਲ ਬੀਮਾ ਯੋਜਨਾਵਾਂ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ (PMFBY) ਤੇ ਪੁਨਰਗਠਿਤ ਮੌਸਮ ਆਧਾਰਿਤ ਫ਼ਸਲ ਬੀਮਾ ਯੋਜਨਾ ਨੂੰ 2025-26 ਤੱਕ ਵਧਾ ਦਿੱਤਾ ਹੈ। ਇਸ ਨੂੰ ਲੈ ਕੇ ਵੀ ਪੰਧੇਰ ਨੇ ਸਵਾਲ ਖੜ੍ਹੇ ਕੀਤੇ ਹਨ। ਪੰਧੇਰ ਨੇ ਕਿਹਾ ਕਿ ਇਹ ਯੋਜਨਾ ਪ੍ਰਾਈਵੇਟ ਕਾਰਪੋਰਟ ਵੱਲੋਂ ਸ਼ੁਰੂ ਕੀਤੀ ਗਈ ਹੈ। ਇਸ ਮੌਕੇ ਉਨ੍ਹਾਂ ਮੰਤਰੀ ਸ਼ਿਵ ਰਾਜ ਚੌਹਾਨ ਨੂੰ ਪੁੱਛਿਆ ਕਿ ਗੁਜਰਾਤ ਸੂਬੇ ਨੇ ਫ਼ਸਲੀ ਬੀਮਾ ਯੋਜਨਾ ਕਿਉਂ ਬੰਦ ਕੀਤੀ ਹੈ ?

Read Also ; ਤਰੁਨਪ੍ਰੀਤ ਸਿੰਘ ਸੌਂਦ ਵੱਲੋਂ ਪਿੰਡਾਂ ਦੇ ਛੱਪੜਾਂ/ਟੋਭਿਆਂ ਦੀ ਸਫਾਈ ਲਈ ਖਾਸ ਅਭਿਆਨ ਸ਼ੁਰੂ ਕਰਨ ਦੇ ਹੁਕਮ

ਇਸ ਮੌਕੇ ਕਿਹਾ ਕਿ ਤੁਸੀਂ ਜਾਤ ਦੇ ਨਾਂਅ ਉੱਤੇ ਰਾਜਨੀਤੀ ਕਰ ਰਹੇ ਹੋ, ਤੁਸੀਂ ਹਰ ਮਸਜਿਦ ਦੇ ਥੱਲੇ ਸ਼ਿਵਲਿੰਗ ਲੱਭ ਰਹੇ ਹੋ, ਮੰਦਰ ਮਸਜਿਦ ਦੀ ਰਾਜਨੀਤੀ ਕਰ ਰਹੇ ਹੋ ਪਰ ਹੁਣ ਦੇਸ਼ ਦਾ ਮਜ਼ਦੂਰ ਉੱਠੇਗਾ, ਇਸ ਮੌਕੇ ਪੰਧੇਰ ਨੇ ਕਿਹਾ ਕਿ 3 ਕਰੋੜ ਪੰਜਾਬੀਆਂ ਦੀ ਗੱਲ ਸਨਮਾਨ ਕਰੋ ਤੇ ਇਹ ਮੋਰਚਾ ਮੰਗਾਂ ਨਾ ਮੰਨੇ ਜਾਣ ਤੱਕ ਮੋਰਚਾ ਜਾਰੀ ਰਹੇਗਾ।

Farmers Sarwan Singh Pandher