ਪਾਸਟਰ ਬਜਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਸ਼ੁਰੂ
ਮੋਹਾਲੀ- ਮੋਹਾਲੀ ਪੁਲਿਸ ਪਾਸਟਰ ਬਜਿੰਦਰ ਸਿੰਘ ਜਿਸ ਨੂੰ ਇਕ ਔਰਤ ਨਾਲ ਜਬਰ ਜਨਾਹ ਦੇ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਕੱਟਣ ਲਈ ਮਾਨਸਾ ਜੇਲ੍ਹ ਭੇਜਿਆ ਗਿਆ ਹੈ। ਹੁਣ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਸ ਵਿਰੁੱਧ ਮੋਹਾਲੀ ਦੇ ਮਾਜਰੀ ਥਾਣੇ ’ਚ ਇਕ ਔਰਤ ਤੇ ਹਮਲੇ ਦਾ ਮਾਮਲਾ ਦਰਜ ਕੀਤਾ ਗਿਆ ਸੀ। ਉਸ ਮਾਮਲੇ ’ਚ ਦੋਸ਼ੀ ਪਾਸਟਰ ਤੋਂ ਅਜੇ ਤੱਕ ਪੁੱਛਗਿੱਛ ਨਹੀਂ ਕੀਤੀ ਗਈ ਹੈ। ਮੁਕੱਦਮੇ ਦੀ ਕਾਰਵਾਈ ਨੂੰ ਅੱਗੇ ਵਧਾਉਣ ਲਈ ਉਸ ਤੋਂ ਪੁੱਛਗਿੱਛ ਕਰਨ ਦੀ ਲੋੜ ਹੈ। ਅਜਿਹੀ ਸਥਿਤੀ ’ਚ ਹੁਣ ਮੋਹਾਲੀ ਪੁਲਿਸ ਜਲਦੀ ਅਦਾਲਤ ’ਚ ਪਟੀਸ਼ਨ ਦਾਇਰ ਕਰੇਗੀ। ਜਿਸ ’ਚ ਉਸ ਨੂੰ ਪੁੱਛਗਿੱਛ ਲਈ ਜੇਲ੍ਹ ਤੋਂ ਮੁਹਾਲੀ ਲਿਆਉਣ ਦੇ ਹੁਕਮ ਮੰਗੇ ਜਾਣਗੇ।
Read Also- ਲੋਕ ਸਭਾ 'ਚ ਵਕ਼ਫ਼ ਸੋਧ ਬਿੱਲ ਹੋਇਆ ਪਾਸ, ਸਮਰਥਨ 'ਚ ਪਏ 288 ਵੋਟ
ਇਸ ਤੋਂ ਬਾਅਦ ਪੁਲਿਸ ਇਸ ਮਾਮਲੇ ਦੀ ਜਾਂਚ ਕਰੇਗੀ। ਦੱਸਣਯੋਗ ਹੈ ਕਿ ਪਾਸਟਰ ਬਜਿੰਦਰ ਸਿੰਘ ਵੱਲੋਂ ਇਕ ਔਰਤ ਨੂੰ ਕੁੱਟਣ ਦੀ ਵੀਡੀਓ ਵਾਇਰਲ ਹੋਈ ਸੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਔਰਤ ਨੇ ਮਾਜਰੀ ਪੁਲਿਸ ਸਟੇਸ਼ਨ ’ਚ ਆਪਣਾ ਬਿਆਨ ਦਰਜ ਕਰਵਾਇਆ। ਉਸ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ 25 ਮਾਰਚ, 2025 ਨੂੰ ਉਸ ਖ਼ਿਲਾਫ਼ ਮਾਮਲਾ ਦਰਜ ਕੀਤਾ। ਪਾਸਟਰ ਖ਼ਿਲਾਫ਼ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਸਨ। ਸ਼ਿਕਾਇਤ ’ਚ ਦੋਸ਼ ਲਾਇਆ ਗਿਆ ਹੈ ਕਿ ਇਹ ਔਰਤਾਂ ਚਰਚ ਦਾ ਕੰਮ ਸੰਭਾਲਦੀਆਂ ਸਨ। ਉੱਥੇ ਉਨ੍ਹਾਂ ਨਾਲ ਛੇੜਛਾੜ ਕੀਤੀ ਜਾਂਦੀ ਹੈ। ਇਸ ਲਈ ਉਨ੍ਹਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਔਰਤ ਪਹਿਲਾਂ ਹੀ ਕਹਿ ਚੁੱਕੀ ਹੈ ਕਿ ਜੋ ਵੀ ਪਾਸਟਰ ਬਜਿੰਦਰ ਵਿਰੁੱਧ ਆਵਾਜ਼ ਉਠਾਏਗਾ। ਉਸ ਦੀ ਆਵਾਜ਼ ਨੂੰ ਦਬਾਉਣ ਲਈ ਚਰਚ ਦੇ ਲੋਕ ਪੁਲਿਸ ਕੋਲ ਝੂਠੀ ਸ਼ਿਕਾਇਤ ਦਰਜ ਕਰਵਾਉਂਦੇ ਹਨ। ਜੇਕਰ ਆਵਾਜ਼ ਚੁੱਕਣ ਵਾਲਾ ਵਿਅਕਤੀ ਮਰਦ ਹੈ ਤਾਂ ਉਸ ਤੇ ਔਰਤ ਨਾਲ ਛੇੜਛਾੜ ਕਰਨ ਦਾ ਦੋਸ਼ ਲਾਇਆ ਜਾਂਦਾ ਹੈ। ਜੇ ਕੋਈ ਔਰਤ ਹੈ ਤਾਂ ਉਸ ਤੇ ਚਰਚ ਤੋਂ ਚੋਰੀ ਕਰਨ ਦਾ ਦੋਸ਼ ਲਾਇਆ ਜਾਂਦਾ ਹੈ।
ਹਾਲਾਂਕਿ, ਪੁਲਿਸ ਅਜੇ ਵੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਪੀੜਤਾ ਨੇ ਦੱਸਿਆ ਸੀ ਕਿ ਪਾਸਟਰ ਬਜਿੰਦਰ ਸਿੰਘ ਆਪਣੇ ਚਰਚ ’ਚ ਔਰਤਾਂ ਨਾਲ ਅਸ਼ਲੀਲ ਵਿਵਹਾਰ ਕਰਦਾ ਸੀ ਤੇ ਕੁੱਟਮਾਰ ਕਰਦਾ ਸੀ। ਉਹ ਪਹਿਲਾਂ ਵੀ ਕਈ ਵਾਰ ਉਸ ਨਾਲ ਅਜਿਹਾ ਕਰ ਚੁੱਕਾ ਸੀ।
Advertisement
