ਦਿੱਲੀ 'ਚ ਕੋਣ ਬਣੇਗਾ CM ! ਹੋ ਗਿਆ ਨਾਮ ਦਾ ਐਲਾਨ ? ਜਾਣੋ ਕਦੋਂ ਹੋਵੇਗਾ ਸਹੁੰ ਚੁੱਕ ਸਮਾਗਮ
By Nirpakh News
On
ਦਿੱਲੀ ਦਾ ਮੁੱਖ ਮੰਤਰੀ ਕੌਣ ਹੋਵੇਗਾ? ਇਸ ਬਾਰੇ ਫੈਸਲਾ ਅੱਜ ਜਾਂ ਕੱਲ੍ਹ ਲਿਆ ਜਾ ਸਕਦਾ ਹੈ। ਸ਼ੁੱਕਰਵਾਰ ਨੂੰ ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਦਿੱਲੀ ਦੇ ਸੰਗਠਨ ਆਗੂਆਂ ਦੀ ਇੱਕ ਮੀਟਿੰਗ ਕੀਤੀ, ਜਿਸ ਵਿੱਚ ਸਰਕਾਰ ਦਾ ਬਲੂਪ੍ਰਿੰਟ ਤੈਅ ਕੀਤਾ ਗਿਆ। ਇਸ ਮੀਟਿੰਗ ਵਿੱਚ ਬੀ.ਐਲ. ਸੰਤੋਸ਼, ਵਰਿੰਦਰ ਸਚਦੇਵਾ, ਹਰਸ਼ ਮਲਹੋਤਰਾ, ਪਵਨ ਰਾਣਾ ਮੌਜੂਦ ਸਨ। ਸੂਤਰਾਂ ਅਨੁਸਾਰ ਇਸ ਮੀਟਿੰਗ ਵਿੱਚ 48 ਵਿਧਾਇਕਾਂ ਵਿੱਚੋਂ 15 ਵਿਧਾਇਕਾਂ ਦੀ ਸੂਚੀ ਤਿਆਰ ਕੀਤੀ ਗਈ ਹੈ ਅਤੇ ਇਸ ਸੂਚੀ ਵਿੱਚੋਂ 9 ਵਿਧਾਇਕ ਚੁਣੇ ਜਾਣਗੇ ਜੋ ਦਿੱਲੀ ਦੇ ਮੁੱਖ ਮੰਤਰੀ ਅਤੇ ਮੰਤਰੀ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਮਰੀਕਾ ਤੋਂ ਵਾਪਸ ਆ ਗਏ ਹਨ, ਇਸ ਬਾਰੇ ਅੱਜ ਇੱਕ ਮੀਟਿੰਗ ਹੋਵੇਗੀ ਅਤੇ ਪ੍ਰਧਾਨ ਮੰਤਰੀ ਮੋਦੀ ਇਸ ਬਾਰੇ ਅੰਤਿਮ ਫੈਸਲਾ ਲੈ ਸਕਦੇ ਹਨ।