ਸਿਵਲ ਸਰਜਨ ਫਾਜ਼ਿਲਕਾ ਨੇ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਰੀਵਿਊ ਕਮੇਟੀ ਦੀ ਕੀਤੀ ਮੀਟਿੰਗ
By NIRPAKH POST
On
ਫਾਜਿਲਕਾ 22 ਫਰਵਰੀ 2025 () : ਪੰਜਾਬ ਸਰਕਾਰ ਵੱਲੋਂ ਮਾਤਰੀ ਮੌਤ ਦਰ ਨੂੰ ਘਟਾਉਣ ਲਈ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਡਾ ਲਹਿੰਬਰ ਰਾਮ ਸਿਵਲ ਸਰਜਨ ਫਾਜਿਲਕਾ ਵੱਲੋਂ ਮਾਤਰੀ ਮੌਤ ਦਰ ਦੀ ਸਮੀਖਿਆ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਹਾਜ਼ਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤਾਂ ਕਰਦਿਆਂ ਸਿਵਲ ਸਰਜਨ ਨੇ ਕਿਹਾ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਪਹਿਲੀ ਤਿਮਾਹੀ ਵਿੱਚ ਕਰਨਾ ਯਕੀਨੀ ਬਣਾਇਆ ਜਾਵੇ ਅਤੇ ਵਿਭਾਗ ਵੱਲੋਂ ਨਿਰਧਾਰਿਤ ਸਾਰੇ ਐਂਟੀਨੇਟਲ ਚੈੱਕ ਅਪ ਸਮੇਂ ਸਿਰ ਕਰਨੇ ਯਕੀਨੀ ਬਣਾਏ ਜਾਣ। ਹਰੇਕ ਗਰਭਵਤੀ ਔਰਤ ਦਾ ਮੈਡੀਸਨ ਅਤੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਤੋਂ ਵੀ ਚੈੱਕ ਅਪ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਹਰੇਕ ਗਰਭਵਤੀ ਔਰਤ ਦੀ ਰਜਿਸਟਰੇਸ਼ਨ ਦੌਰਾਨ ਅਤੇ ਸਮੇਂ—ਸਮੇਂ ਤੇ ਹਾਈ ਰਿਸਕ ਪ੍ਰੈਗਨੈਂਸੀ ਦੀਆਂ 21 ਨਿਸ਼ਾਨੀਆਂ ਦੀ ਚੈੱਕ ਲਿਸਟ ਅਨੁਸਾਰ ਉਹਨਾਂ ਦੀ ਕੌਂਸਲਿੰਗ ਕੀਤੀ ਜਾਵੇ ਤਾਂ ਜੋ ਨਾਰਮਲ ਪ੍ਰੈਗਨੈਂਸੀ ਅਤੇ ਹਾਈਰਿਸਕ ਪ੍ਰੈਗਨੈਂਸੀ ਦਾ ਪਤਾ ਲੱਗ ਸਕੇ।
ਡਾ ਕਵਿਤਾ ਸਿੰਘ ਪਰਿਵਾਰ ਭਲਾਈ ਅਫਸਰ ਨੇ ਕਿਹਾ ਕਿ ਹਾਈ ਰਿਸਕ ਪ੍ਰੈਗਨੈਂਸੀ ਵਿੱਚ ਗਰਭਵਤੀ ਔਰਤ ਦੇ ਐਮ.ਸੀ.ਪੀ ਕਾਰਡ ਉੱਤੇ ਰੈਡ ਕਲਰ ਸਟੈਂਪ ਲਗਾ ਕੇ ਐਚ.ਆਰ.ਪੀ ਨੋਟ ਲਿਖਿਆ ਜਾਵੇ, ਪੂਰਾ ਰਿਕਾਰਡ ਰੱਖਿਆ ਜਾਵੇ, ਉਸਦਾ ਕਾਰਡ ਏਐਨਐਮ ਵੱਲੋਂ ਸਮੇਂ—ਸਮੇਂ ਤੇ ਅਪਡੇਟ ਕੀਤਾ ਜਾਵੇ, ਸਬੰਧਿਤ ਔਰਤ ਰੋਗਾਂ ਦੇ ਮਾਹਿਰ ਡਾਕਟਰ ਅਤੇ ਸੀਨੀਅਰ ਮੈਡੀਕਲ ਅਫਸਰ ਨੂੰ ਸਮੇਂ ਸਮੇਂ ਸਿਰ ਜਾਣੂ ਕਰਵਾਇਆ ਜਾਵੇ। ਹਾਈ ਰਿਸਕ ਮਾਵਾਂ ਬਾਰੇ ਉਹਨਾਂ ਦੇ ਰਿਸ਼ਤੇਦਾਰ ਅਤੇ ਪਰਿਵਾਰਿਕ ਮੈਂਬਰਾਂ ਨੂੰ ਜਾਗਰੂਕ ਕਰਕੇ ਉਨ੍ਹਾਂ ਦੀ ਡਿਲਿਵਰੀ ਦਾ ਅਗੇਤਾ ਪਲਾਨ ਬਣਾ ਕੇ ਡਿਲੀਵਰੀ ਉਚੇਰੇ ਹਸਪਤਾਲਾਂ ਵਿੱਚ ਕਰਵਾਈ ਜਾਵੇ ਤਾਂ ਜੋ ਕਿਸੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ।
ਇਸ ਮੌਕੇ ਡਾ ਨਵੀਨ ਮਿੱਤਲ, ਡਾ ਸੁਰਜੀਤ, ਡਾ ਦੀਪਾਲੀ, ਡਾ ਸੁਰੇਸ਼, ਵਿਨੋਦ ਖੁਰਾਣਾ, ਮੈਡਮ ਪੂਜ਼ਾ, ਸਬੰਧਿਤ ਐਲ.ਐਚ.ਵੀ ਅਤੇ ਏ.ਐਨ.ਐਮ. ਅਤੇ ਆਸ਼ਾ ਹਾਜ਼ਰ ਸਨ।
Tags: