ਹੋਲਾ ਮਹੱਲਾ ਤਿਉਹਾਰ ਤੋ ਪਹਿਲਾ ਸਾਰੇ ਪ੍ਰਬੰਧ ਹੋਣ ਮੁਕੰਮਲ, ਸ਼ਰਧਾਲੂਆਂ ਨੂੰ ਮਿਲੇਗੀ ਵਿਸੇਸ਼ ਸਹੂਲਤ- ਡਿਪਟੀ ਕਮਿਸ਼ਨਰ

ਹੋਲਾ ਮਹੱਲਾ ਤਿਉਹਾਰ ਤੋ ਪਹਿਲਾ ਸਾਰੇ ਪ੍ਰਬੰਧ ਹੋਣ ਮੁਕੰਮਲ, ਸ਼ਰਧਾਲੂਆਂ ਨੂੰ ਮਿਲੇਗੀ ਵਿਸੇਸ਼ ਸਹੂਲਤ- ਡਿਪਟੀ ਕਮਿਸ਼ਨਰ

ਸ੍ਰੀ ਅਨੰਦਪੁਰ ਸਾਹਿਬ 10 ਫਰਵਰੀ ()

ਹੋਲਾ ਮਹੱਲਾ ਤਿਉਹਾਰ ਤੋ ਪਹਿਲਾ ਸਾਰੇ ਵਿਭਾਗ ਆਪਣੇ ਕੰਮ ਮੁਕੰਮਲ ਕਰ ਲੈਣ, ਸ਼ਰਧਾਲੂਆਂ ਦੀ ਸਹੂਲਤ ਲਈ ਕਿਸੇ ਤਰਾਂ ਦੀ ਕੋਈ ਕਮੀ ਨਾਂ ਰੱਖੀ ਜਾਵੇ। ਉੱਚੀ ਆਵਾਜ ਵਿਚ ਲਾਊਡ ਸਪੀਕਰ ਵਜਾਉਣ, ਸਲੈਸਰ ਖੋਲ ਕੇ ਵਾਹਲ ਚਲਾਉਣ ਤੇ ਸਖਤ ਕਾਰਵਾਈ ਕੀਤੀ ਜਾਵੇਗੀ।

    ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਹਿਮਾਂਸ਼ੂ ਜੈਨ ਨੇ ਅੱਜ ਮੇਲੇ ਦੇ ਅਗਾਓ ਪ੍ਰਬੰਧਾਂ ਦੀ ਮੀਟਿੰਗ ਮੌਕੇ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਨ ਉਪਰੰਤ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਸੁਚਾਰੂ ਆਵਾਜਾਈ ਦੀ ਸਹੂਲਤ ਵੱਧ ਵਾਹਨਾਂ ਦੀ ਪਾਰਕਿੰਗ, ਸ਼ਟਲ ਬੱਸ ਸਰਵਿਸ, ਪੀਣ ਵਾਲਾ ਕਲੋਰੀਨੇਟਿਡ ਪਾਣੀ, ਨਿਰਵਿਘਨ ਬਿਜਲੀ ਸਪਲਾਈ, ਟ੍ਰੈਫਿਕ ਮੈਨੇਜਮੈਂਟ ਨੂੰ ਵਿਸੇਸ਼ ਤਰਜੀਹ ਦਿੱਤੀ ਗਈ ਹੈ। ਮੇਲਾ ਖੇਤਰ ਨੂੰ ਕੀਰਤਪੁਰ ਸਾਹਿਬ ਵਿਚ ਦੋ ਸੈਕਟਰਾਂ ਵਿਚ ਵੰਡਿਆ ਗਿਆ ਹੈ ਜਦੋ ਕਿ ਸ੍ਰੀ ਅਨੰਦਪੁਰ ਸਾਹਿਬ ਵਿੱਚ 11 ਸੈਕਟਰਾਂ ਬਣਾਏ ਗਏ ਹਨ, ਜਿੱਥੇ ਗਜਟਿਡ ਅਫਸਰ 24/7 ਤੈਨਾਂਤ ਰਹਿਣਗੇ। ਮੇਨ ਕੰਟੋਰਲ ਰੂਮ ਥਾਨਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਵੇਗਾ, ਸਿਹਤ ਸਹੂਲਤਾਂ ਲਈ  ਆਰਜੀ ਡਿਸਪੈਂਸਰੀ ਅਤੇ ਪਸ਼ੂਆਂ ਲਈ ਡਿਸਪੈਂਸਰੀਆਂ ਬਣਾਈਆਂ ਜਾ ਰਹੀਆਂ ਹਨ, ਜਿੱਥੇ ਡਾਕਟਰ ਅਤੇ ਮੈਡੀਕਲ ਸਟਾਫ ਤੈਨਾਤ ਹੋਵੇਗਾ। ਸ੍ਰੀ ਅਨੰਦਪੁਰ ਸਾਹਿਬ ਦੇ ਦਾਖਲੇ ਤੇ ਬਣੇ ਸਵਾਗਤੀ ਗੇਟਾਂ ਨੂੰ ਸਿੰਗਾਰਿਆਂ ਜਾਵੇਗਾ ਅਤੇ ਸ਼ਹਿਰ ਵਿਚ ਡੈਕੋਰੇਟਿਵ ਲਾਈਟਾਂ ਲਗਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ ਐਲ.ਈ.ਡੀ ਸਕਰੀਨਾ ਲਗਾ ਕੇ ਤਿਉਹਾਰ ਬਾਰੇ ਜਾਣਕਾਰੀ ਤੇ ਸੂਚਨਾ ਉਪਲੱਬਧ ਕਰਵਾਈ ਜਾਵੇਗੀ, ਹੈਲਪ ਡੈਸਕ ਵੀ ਸਥਾਪਿਤ ਹੋਣਗੇ। ਇਸ ਪ੍ਰਕਿਰਿਆ ਨੂੰ ਹੋਲਾ ਮਹੱਲਾ ਤੋ ਪਹਿਲਾ ਮੁਕੰਮਲ ਕੀਤਾ ਜਾਵੇਗਾ। ਰੂਟ ਡਾਈਵਰਜਨ ਕਰਕੇ ਸੁਚਾਰੂ ਟਰੈਫਿਕ ਵਿਵਸਥਾ ਕੀਤੀ ਜਾਵੇਗੀ।

   ਐਸ.ਐਸ.ਪੀ ਗੁਲਨੀਤ ਸਿੰਘ ਖੁਰਾਨਾਂ ਨੇ ਕਿਹਾ ਕਿ ਵਾਚ ਟਾਵਰ ਲਗਾ ਕੇ ਸਮੁੱਚੇ ਮੇਲਾ ਖੇਤਰ ਤੇ ਨਜ਼ਰ ਰੱਖੀ ਜਾਵੇਗੀ, ਵਾਧੂ ਸੁਰੱਖਿਆ ਕਰਮਚਾਰੀ ਸਮੁੱਚੇ ਮੇਲਾ ਖੇਤਰ ਵਿਚ ਤੈਨਾਤ ਰਹਿਣਗੇ। ਮੇਲਾ ਖੇਤਰ ਵਿੱਚ ਦਾਖਲੇ ਤੇ ਸ਼ਰਧਾਲੂਆਂ ਦੀ ਸਹੂਲਤ ਲਈ ਸੁਚਾਰੂ ਟ੍ਰੈਫਿਕ ਪ੍ਰਬੰਧ ਕੀਤੇ ਜਾਣਗੇ, ਸੀ.ਸੀ.ਟੀ.ਵੀ ਲਗਾ ਕੇ ਸਮੁੱਚਾ ਮੇਲਾ ਖੇਤਰ ਤੇ ਨਜ਼ਰ ਰੱਖੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਦੇ ਲਈ ਤਿਆਰੀਆਂ ਅਰੰਭ ਕੀਤੀਆ ਗਈਆਂ ਹਨ।

    ਇਸ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਚੰਦਰ ਜਯੋਤੀ ਸਿੰਘਐੱਸਪੀ ਰਾਜਪਾਲ ਸਿੰਘ ਹੁੰਦਲਮੇਲਾ ਅਫਸਰ ਕਮ ਉਪ ਮੰਡਲ ਮੈਜਿਸਟ੍ਰੇਟ ਜਸਪ੍ਰੀਤ ਸਿੰਘਐਸ.ਡੀ.ਐਮ ਨੰਗਲ ਅਨਮਜੋਤ ਕੌਰਐਸ.ਡੀ.ਐਮ ਮੋਰਿੰਡਾ ਸੁਖਪਾਲ ਸਿੰਘਐਸਡੀਐਮ ਸ਼੍ਰੀ ਚਮਕੌਰ ਸਾਹਿਬ ਅਮਰੀਕ ਸਿੰਘ ਸਿੱਧੂਐਸਡੀਐਮ ਰੂਪਨਗਰ ਸਚਿਨ ਪਾਠਕਆਰਟੀਓ ਗੁਰਵਿੰਦਰ ਸਿੰਘ ਜੌਹਲਸਹਾਇਕ ਕਮਿਸ਼ਨਰ (ਜ) ਅਰਵਿੰਦਰਪਾਲ ਸਿੰਘ ਸੋਮਲਡੀ.ਐਸ.ਪੀ ਅਜੇ ਸਿੰਘ, ਮੈਨੇਜਰ ਮਲਕੀਤ ਸਿੰਘ, ਸੂਚਨਾ ਅਫਸਰ ਹਰਪ੍ਰੀਤ ਸਿੰਘ, ਸਿਵਲ ਸਰਜਨ ਡਾ.ਤਰਸੇਮ ਸਿੰਘਜ਼ਿਲ੍ਹਾ ਫੂਡ ਸਪਲਾਈ ਅਫ਼ਸਰ ਡਾ. ਕਿੰਮੀ ਵਨੀਤ ਕੌਰ ਸੇਠੀਤਹਿਸੀਲਦਾਰ ਸੰਦੀਪ ਕੁਮਾਰ, ਨਾਇਬ ਤਹਿਸੀਲਦਾਰ ਅੰਗਦਪ੍ਰੀਤ, ਨਾਇਬ ਤਹਿਸੀਲਦਾਰ ਰਿਤੂ ਕਪੂਰ, ਐਕਸੀਅਨ ਅਵਤਾਰ ਸਿੰਘ, ਐਸ.ਡੀ.ਓ ਟੂਰਜ਼ਿਮ ਵਿਭਾਗ ਰਾਜੇਸ਼ ਸ਼ਰਮਾ, ਐਕਸੀਅਨ ਲੋਕ ਨਿਰਮਾਣ ਵਿਭਾਗ ਵਿਵੇਕ ਦੁਰੇਜਾ, ਸੀਨੀਅਰ ਮੈਡੀਕਲ ਅਫਸਰ ਦਲਜੀਤ ਕੌਰ, ਸਕੱਤਰ ਰੈਡ ਕਰਾਸ ਗੁਰਸੋਹਣ ਸਿੰਘਕਾਰਜ ਸਾਧਕ ਅਫਸਰ ਸ੍ਰੀ ਅਨੰਦਪੁਰ ਸਾਹਿਬ ਹਰਬਖਸ਼ ਸਿੰਘਕਾਰਜ ਸਾਧਕ ਅਫਸਰ ਕੀਰਤਪੁਰ ਸਾਹਿਬ ਗੁਰਦੀਪ ਸਿੰਘਅਮਨਦੀਪ ਸਿੰਘਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ ਤੇ ਵੱਖ ਵੱਖ ਵਿਭਾਗਾ ਦੇ ਅਧਿਕਾਰੀ ਹਾਜ਼ਰ ਸਨ।

Tags: