ਜ਼ਿਲ੍ਹਾ ਪ੍ਰਸ਼ਾਸ਼ਨ ਤੇ ਅਲਿਮਕੋ ਵੱਲੋਂ ਦਿਵਿਆਂਗਜਨਾਂ ਲਈ ਸਹਾਇਕ ਸਮੱਗਰੀ ਵੰਡ ਕੈਂਪ ਦਾ ਆਯੋਜਨ
·
ਮਾਲੇਰਕੋਟਲਾ 21 ਫਰਵਰੀ :
ਸਮੱਗਰ ਸਿੱਖਿਆ ਅਭਿਆਨ ਵੱਲੋਂ ਚਲਾਏ ਜਾ ਰਹੇ ਆਈ. ਈ. ਡੀ./ ਆਈ. ਈ. ਡੀ. ਐਸ. ਐਸ ਕੰਪੋਨੈਟ ਅਧੀਨ ਦਿਵਿਆਂਗ ਬੱਚਿਆਂ ਲਈ ਮੁਫਤ ਸਹਾਇਤਾ ਉਪਕਰਨ ਕੈਂਪ ਤਕਸ਼ੀਮ ਕਰਨ ਲਈ ਡਿਪਟੀ ਕਮਿਸ਼ਨਰ ਡਾ ਪੱਲਵੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਸਦਰਾਬਾਦ ਵਿਖੇ ਵਿਸ਼ੇਸ ਕੈਂਪ ਲਗਾਇਆ ਗਿਆ । ਇਸ ਕੈਂਪ ਵਿੱਚ ਐਲਿਮਕੋ ਦੀ ਮਾਹਿਰ ਡਾਕਟਰਾਂ ਦੀ ਟੀਮ ਵਲੋਂ 16 ਲੋੜਵੰਦ ਬੱਚਿਆਂ ਨੂੰ 22 ਮੁਫਤ ਸਹਾਇਤਾ ਉਪਕਰਨ ਵੰਡੇ ਗਏ । ਜਿਨ੍ਹਾਂ ਵਿੱਚ 04 ਵੀਲ ਚੇਅਰ, 01 ਸੀ.ਪੀ ਚੇਅਰ, 01 ਟੀ.ਐਲ.ਐਮ ਕਿੱਟ, 01 ਸਮਾਰਟ ਫੋਨ, 01 ਸਮਾਰਟ ਕੈਂਨ, 01 ਬਰੇਲ ਕਿੱਟ, 10 ਹੀਰਿੰਗ ਏਡ, 03 ਬੱਚਿਆਂ ਨੂੰ ਕੈਲੀਪਰ ਸ਼ਾਮਲ ਹਨ ।
ਡੀ. ਐਸ. ਈ. ਮੁਹੰਮਦ ਰਿਜ਼ਵਾਨ ਨੇ ਕਿਹਾ ਕਿ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵਿਸੇ਼ਸ ਲੋੜਾਂ ਵਾਲੇ ਬੱਚਿਆ ਦੀ ਭਲਾਈ ਲਈ ਹਰ ਯੋਗ ਉਪਰਾਲੇ ਕਰ ਰਹੇ ਹਨ। ਉਹਨਾਂ ਕਿਹਾ ਕਿ ਇਹਨਾਂ ਉਪਕਰਨਾਂ ਨਾਲ ਉਹਨਾਂ ਨੂੰ ਆਪਣੇ ਰੋਜਮਰਾ ਦੇ ਕੰਮ ਆਸਾਨੀ ਨਾਲ ਕਰਨ ਵਿੱਚ ਮਦਦ ਮਿਲੇਗੀ। ਉਹਨਾਂ ਦਿਵਿਆਂਗਜਨਾਂ ਨੂੰ ਆਪਣੀ ਜਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਆ ਅਤੇ ਕਿਹਾ ਕਿ ਕੋਈ ਵੀ ਅਜਿਹਾ ਖੇਤਰ ਨਹੀਂ ਹੈ ਜਿਸ ਵਿੱਚ ਦਿਵਿਆਂਗਜਨ ਤਰੱਕੀ ਨਹੀਂ ਕਰ ਸਕਦੇ, ਇਸ ਲਈ ਉਹ ਆਪਣੀ ਜਿੰਦਗੀ ਨੂੰ ਸਫਲ ਬਣਾਉਣ ਲਈ ਮਿਸਾਲੀ ਕੰਮ ਕਰਨ।
ਇਸ ਮੌਕੇ ਅਲਿਮਕੋ ਤੋਂ ਸ਼ਰੂਸ਼ਾ ਕਾਮਬਲੇ ਅਤੇ ਮਧੂਰ ਸ਼ਰਮਾ ਡੀ. ਐਸ. ਈ. ਮੁਹੰਮਦ ਰਿਜ਼ਵਾਨ, ਡੀ. ਐਸ. ਈ. ਟੀ. ਜਸਵੀਰ ਕੌਰ ਵੱਲੋਂ ਮੁਫਤ ਸਹਾਇਤਾ ਉਪਕਰਨ ਵਾਰੇ ਵਿਸਥਾਰ ਰੂਪ ਵਿਚ ਜਾਣਕਾਰੀ ਦਿੱਤੀ ਗਈ । ਇਸ ਮੌਕੇ ਸਕੂਲੀ ਦੀ ਮੁਖੀ ਲਖਵਿੰਦਰ ਕੋਰ, ਦੀਦਾਰ ਸਿੰਘ ਸਿਮਰਨਜੀਤ ਕੋਰ, ਨਿਰਭੈ ਸਿੰਘ, ਅਮ੍ਰਿਤ ਪਾਲ ਕੋਰ, ਸੁਰਿੰਦਰ ਪਾਲ ਕੋਰ, ਮੁਮਤਾਜ ਵੀ ਮੌਜੂਦ ਸਨ । ਇਸ ਕੈਂਪ ਦੋਰਾਨ ਬੱਚਿਆਂ ਦੇ ਮਾਪਿਆਂ ਵੱਲੋ ਸਕੂਲ ਸਿੱਖਿਆ ਵਿਭਾਗ ਵੱਲੋ ਦਿੱਤੇ ਗਏ ਸਮਾਨ ਦਾ ਧੰਨਵਾਦ ਕੀਤਾ ।