ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ 64 ਵੀਂ ਸਲਾਨਾ ਐਥਲੈਟਿਕ ਮੀਟ ਦਾ ਕੀਤਾ ਆਯੋਜਨ
ਲੁਧਿਆਣਾ (ਸੁਖਦੀਪ ਸਿੰਘ ਗਿੱਲ )ਸਪੋਰਟਸਮੈਨਸ਼ਿਪ ਅਤੇ ਇੱਕਜੁੱਟਤਾ ਨੂੰ ਇੱਕ ਕਦਮ ਹੋਰ ਅੱਗੇ ਵਧਾਉਂਦੇ ਹੋਏ, ਗੁਰੂ ਨਾਨਕ ਦੇਵ ਇੰਜੀਨਅਰਿੰਗ ਕਾਲਜ,ਗਿੱਲ ਪਾਰਕ, ਲੁਧਿਆਣਾ, ਨੇ 64 ਵੀਂ ਸਲਾਨਾ ਐਥਲੈਟਿਕ ਮੀਟ ਦਾ ਆਯੋਜਨ ਕੀਤਾ। ਇਹ ਆਯੋਜਨ 20 ਫਰਵਰੀ,2025 ਨੂੰ ਕਾਲਜ ਦੇ ਸਪੋਰਟਸ ਕੰਪਲੈਕਸ ਵਿਚ ਕੀਤਾ ਗਿਆ ਜੋ ਦੋ ਦਿਨ 21 ਫਰਵਰੀ ਤੱਕ ਚੱਲੇਗਾ। ਪ੍ਰੋਗਰਾਮ ਦੀ ਸ਼ੁਰੂਆਤ ਕਾਲਜ ਵਿਦਿਆਰਥੀਆਂ ਵੱਲੋਂ ਮਾਰਚ ਪਾਸਟ ਅਤੇ ਉਲੰਪਿਕ ਟਾਰਚ ਜਗ੍ਹਾ ਕੇ ਕੀਤੀ ਗਈ।
ਪ੍ਰੋਗਰਾਮ ਵਿੱਚ ਡਾ.ਬੂਟਾ ਸਿੰਘ ਸਿੱਧੂ,ਸਾਬਕਾ ਵਾਈਸ ਚਾਂਸਲਰ, ਐਮਆਰਐੱਸਪੀਟੀਯੂ, ਜੋ ਕਾਲਜ ਦੇ ਐਲੂਮਨੀ ਵੀ ਹਨ, ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦੇ ਹੋਏ ਝੰਡਾ ਲਹਿਰਾ ਕੇ ਸਪੋਰਟਸ ਮੀਟ ਓਪਨ ਕੀਤੀ। ਓਹਨਾਂ ਨੇ ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਅਥਲੀਟਾਂ ਨੂੰ ਨਿਰਪੱਖ ਖੇਡ ਤਹਿਤ ਟੀਮ ਵਰਕ ਦੀ ਭਾਵਨਾ ਨੂੰ ਹੋਰ ਮਜ਼ਬੂਤ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਨੇ ਖੇਡ ਗਤੀਵਿਧੀਆਂ ਨੂੰ ਸ਼ਰੀਰਕ ਅਤੇ ਮਾਨਸਿਕ ਵਿਕਾਸ ਲਈ ਵੀ ਬਹੁਤ ਜ਼ਰੂਰੀ ਦੱਸਿਆ।ਸ.ਐੱਚ.ਐੱਸ.ਢਿੱਲੋਂ, ਸੈਕਟਰੀ, ਅਲੂਮਨੀ ਐਸੋਸੀਏਸ਼ਨ, ਅਤੇ ਸ਼੍ਰੀਮਤੀ.ਹਰਮਨਪ੍ਰੀਤ ਕੌਰ, ਨੈਸ਼ਨਲ ਲੈਵਲ ਵੇਟ ਲਿਫਟਰ, ਨੇ ਵੀ ਬਤੌਰ ਗੈਸਟ ਆਫ਼ ਆਨਰ , ਪ੍ਰੋਗਰਾਮ ਵਿੱਚ ਹਾਜ਼ਰੀ ਭਰੀ।ਇਸ ਦੌਰਾਨ ਕਾਲਜ ਭੰਗੜਾ ਟੀਮ ਨੇ ਵੀ ਇੱਕ ਪ੍ਰਭਾਵਸ਼ਾਲੀ ਪੇਸ਼ਕਾਰੀ ਨਾਲ ਸਭ ਦਾ ਮਨ ਮੋਹ ਲਿਆ।
ਸਪੋਰਟਸ ਮੀਟ ਦੇ ਪਹਿਲੇ ਦਿਨ 1500 ਮੀਟਰ, 100 ਮੀਟਰ, 110 ਮੀਟਰ ਹਰਡਲਜ਼, ਜੈਵਲਿਨ ਥਰੋਅ, ਹਾਈ ਜੰਪ, ਟਰਿਪਲ ਜੰਪ, 400 ਮੀਟਰ,5000 ਮੀਟਰ, ਰੱਸਾ ਕੱਸੀ,ਸ਼ਾਟ ਪੁੱਟ, 4x400 ਰੀਲੇਅ ਆਦਿ ਮੁਕਾਬਲੇ ਕਰਵਾਏ ਗਏ।
ਡਾ.ਸਹਿਜਪਾਲ ਸਿੰਘ , ਪ੍ਰਿੰਸੀਪਲ, ਜੀਐਨਡੀਈਸੀ, ਨੇ ਇਸ ਮੌਕੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਇਸ ਦੇ ਨਾਲ-2 ਓਹਨਾਂ ਨੇ ਪ੍ਰਬੰਧਕੀ ਕਮੇਟੀ ਜਿੰਨਾ ਵਿਚ ਡਾ. ਜਸਮਨਿੰਦਰ ਸਿੰਘ ਗਰੇਵਾਲ, ਡਾ. ਗੁੰਜਨ ਭਾਰਦਵਾਜ, ਸ਼ਮਿੰਦਰ ਸਿੰਘ ਦਾ ਐਥਲੈਟਿਕ ਮੀਟ ਦਾ ਸਫ਼ਲਤਾ ਪੂਰਵਕ ਆਯੋਜਨ ਕਰਵਾਉਣ ਲਈ ਸ਼ਲਾਘਾ ਕੀਤੀ।
ਸ.ਇਕਬਾਲ ਸਿੰਘ,ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਇਸ ਮੌਕੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਖੇਡਾਂ ਦੇ ਅਹਿਮ ਯੋਗਦਾਨ ਬਾਰੇ ਚਾਨਣਾ ਪਾਇਆ। ਉਹਨਾਂ ਨੇ ਵਿਦਿਆਰਥੀਆਂ ਨੂੰ ਆਪਣੇ ਨਿੱਜੀ ਜੀਵਨ ਵਿੱਚ ਵੀ ਖੇਡ ਭਾਵਨਾ ਨੂੰ ਅਪਨਾਉਣ ਦਾ ਸੁਨੇਹਾ ਵੀ ਦਿੱਤਾ।
Read Also : ਵਿਧਾਇਕ ਛੀਨਾ ਨੇ ਲੋਹਾਰਾ ਅਤੇ ਈਸ਼ਰ ਨਗਰ ਪੁਲ ਦੇ ਨਿਰਮਾਣ ਕਾਰਜਾਂ ਦਾ ਲਿਆ ਜਾਇਜ਼ਾ
ਈਵੈਂਟ:- 1500 ਮੀਟਰ ਲੜਕੇ
1. ਪਵਨ ਸਿੰਘ CSE
2. ਗੁਰਪ੍ਰੀਤ ਸਿੰਘ Mech
3. ਤਨਵੀਰ ਸਿੰਘ CE
ਈਵੈਂਟ:- 1500 ਮੀਟਰ ਲੜਕੀਆਂ
1. ਪੁਨੀਤ ਗਰੇਵਾਲ BBA
2. ਕਸ਼ਿਸ਼ ECE
3. ਮੋਨਿਕਾ. ECE
ਇਵੈਂਟ:- ਟ੍ਰਿਪਲ ਜੰਪ ਲੜਕੇ
1. ਜਸਪਿੰਦਰ ਸਿੰਘ. Ee
2. ਇਫਤਕਾਰ ME
3. ਹਰਮਨ CE
ਇਵੈਂਟ:- ਜੈਵਲਿਨ ਥਰੋ ਲੜਕੀਆਂ
1. ਤਰਨਵੀਰ ਕੌਰ. CSE
2. ਮਾਨਯਾ ECE
3. ਸਿਮਰਨਜੀਤ ਕੌਰ CSE
ਈਵੈਂਟ:- 110 ਮੀਟਰ ਹਰਡਲਜ਼ ਲੜਕੇ
1. ਉਤਕਰਸ਼. CE
2. ਮਨਪ੍ਰੀਤ ਸਿੰਘ BCA3. ਭਵਜੀਤ ਸਿੰਘ ME