ਇਟਲੀ ‘ਚ ਕਾਰੋਬਾਰ ਕਰਨ ਵਾਲਿਆ ਲਈ ਵੱਡੀ ਰਾਹਤ, ਹੁਣ ਪੰਜਾਬੀ ਭਾਸ਼ਾ ’ਚ ਹੋ ਸਕੇਗਾ ਪੇਪਰ ਵਰਕ

Business in Italy

Business in Italy

ਇੰਡੀਆ ਤੋਂ ਇਟਲੀ ਜਾ ਕੇ ਕਾਰੋਬਾਰ ਕਰਨ ਵਾਲਿਆ ਦੀਆਂ ਲੋੜਾਂ ਨੂੰ ਧਿਆਨ ’ਚ ਰੱਖਦਿਆ ਇਥੋਂ ਦੇ ਕਾਰੋਬਾਰ ਨੂੰ ਚਲਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੀ ਸੰਸਥਾ ਫਿਨਏਮਪਰੇਸਾ ਨੇ ਕਾਰੋਬਾਰੀਆ ਨੂੰ ਲੋੜੀਦੇ ਕੋਰਸ ਜਾਂ ਕਾਗਜ਼- ਪੱਤਰ ਦੀ ਟਰਾਂਸਲੇਸ਼ਨ ਲਈ ਨੀਟਾ ਐਂਡ ਬ੍ਰਦਰਜ਼ ਨਾਮੀ ਕੰਪਨੀ ਨਾਲ ਸਮਝੌਤਾ ਕੀਤਾ ਹੈ ਤਾਂ ਜੋ ਇਟਲੀ ਆਉਣ ਵਾਲਿਆ ਨੂੰ ਇੱਥੇ ਆ ਕੇ ਕਾਰੋਬਾਰ ਵਿਚ ਬੋਲੀ ਕਾਰਨ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨ ਪਵੇ। ਇਸ ਲਈ ਦੋਵਾਂ ਐਸੋਸੀਏਸ਼ਨਾਂ ਵੱਲੋਂ ਇੰਡੀਆ ਵਿਚ ਆਪਣੇ ਵਪਾਰਕ ਸਹਿਯੋਗੀ ਵਜੋਂ ਨੀਟਾ ਐਂਡ ਬ੍ਰਦਰਜ਼ ਨੂੰ ਆਪਣੇ ਸਹਿਯੋਗੀ ਵਜੋਂ ਚੁਣਿਆ ਹੈ ਜੋ ਕਿ ਇਟਲੀ ਆਉਣ ਵਾਲਿਆ ਨੂੰ ਸਾਰੀ ਜਾਣਕਾਰੀ ਪੰਜਾਬੀ ਵਿਚ ਦੇਣਗੇ।

ਵਰਣਨਯੋਗ ਹੈ ਕਿ ਨੀਟਾ ਬ੍ਰਦਰਜ਼ ਉਹੀ ਕੰਪਨੀ ਹੈ ਜਿਸ ਨੇ ਸਭ ਤੋਂ ਪਹਿਲਾ ਇਟਲੀ ਆਏ ਪੰਜਾਬੀਆਂ ਦੀਆਂ ਮੁਸ਼ਕਲਾਂ ਨੂੰ ਵੇਖਦੇ ਡਰਾਵਿੰਗ ਲਾਇਸੈਂਸ ਬਨਵਾਉਣ ਲਈ ਟਰਾਂਸਪੋਰਟ ਵਿਭਾਗ ਦੇ ਇਮਤਿਹਾਨ ਨੂੰ ਪਾਸ ਕਰਵਾਉਣ ਲਈ ਪੰਜਾਬੀ ਬੋਲੀ ਵਿਚ ਟਰਾਂਸਲੇਸ਼ਨ ਕਰਵਾ ਕੇ ਹਜ਼ਾਰਾਂ ਪੰਜਾਬੀਆਂ ਨੂੰ ਕਾਰ, ਬੱਸ ਅਤੇ ਟਰੱਕਾਂ ਦੇ ਲਾਇਸੈਂਸ ਬਣਾਉਣ ਲਈ ਪੜ੍ਹਾਈ ਕਰਵਾਈ ਸੀ।

READ ALSO:ਪੰਜਾਬ-ਹਰਿਆਣਾ ਬਾਰਡਰ ‘ਤੇ ‘ਜੰਗ’ ਵਰਗੇ ਹਾਲਾਤ, ਮੋਬਾਈਲ ਇੰਟਰਨੈੱਟ ਬੰਦ, ਧਾਰਾ 144 ਲਾਗੂ

ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਦੌਰਾਨ ਕੰਪਨੀ ਐੱਮ. ਡੀ. ਮਲਕੀਤ ਨੀਟਾ ਦੱਸਿਆ ਕਿ ਇਟਲੀ ਵਿਚ ਪੰਜਾਬੀਆਂ ਦੀ ਵੱਧਦੀ ਗਿਣਤੀ ਨੂੰ ਵੇਖਕੇ ਇਹ ਪ੍ਰਜੈਕਟ ਤਿਆਰ ਕੀਤਾ ਜਿਸ ਲਈ ਕੋਈ 2 ਸਾਲ ਤੋਂ ਕੰਮ ਚੱਲ ਰਿਹਾ ਸੀ ਅਤੇ ਭਾਰਤ ਤੋਂ ਇਟਲੀ ਆ ਕੇ ਕਾਰੋਬਾਰ ਕਰਨ ਵਾਲਿਆਂ ਲਈ ਸੁਨਿਹਰੀ ਮੌਕਾ ਹੈ ਕਿ ਉਨ੍ਹਾਂ ਨੂੰ ਪੇਪਰ ਵਰਕ ਵਿਚ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀ ਅਵੇਗੀ ਤੇ ਉਹ ਬੜੀ ਅਸਾਨੀ ਨਾਲ ਇੱਥੇ ਆਕੇ ਕਾਰੋਬਾਰ ਕਰ ਸਕਣਗੇ| ਸਾਰੇ ਲੋੜੀਂਦੇ ਪੇਪਰਾਂ ਵਰਕ ਉਨਾਂ ਦੀ ਕੰਪਨੀ ਕਰਕੇ ਦੇਵੇਗੀ।

Business in Italy

[wpadcenter_ad id='4448' align='none']