ਬਰੈਂਪਟਨ ‘ਚ ਰੰਗਦਾਰੀ ਮੰਗਣ ਦੇ ਮਾਮਲੇ ‘ਚ ਦੋ ਔਰਤਾਂ ਸਣੇ ਪੰਜ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ ‘ਚ ਰੰਗਦਾਰੀ ਮੰਗਣ ਦੇ ਮਾਮਲੇ ‘ਚ ਦੋ ਔਰਤਾਂ ਸਣੇ ਪੰਜ ਪੰਜਾਬੀ ਗ੍ਰਿਫ਼ਤਾਰ

Canada Crime

Canada Crime

ਕੈਨੇਡਾ ਦੇ ਬ੍ਰੈਂਪਟਨ ਵਿਚ 2 ਕੁੜੀਆਂ ਸਣੇ 5 ਪੰਜਾਬੀਆਂ ਖ਼ਿਲਾਫ਼ ਫ਼ਿਰੌਤੀ ਲਈ ਧਮਕੀਆਂ ਦੇਣ ਅਤੇ ਨਾਜਾਇਜ਼ ਹਥਿਆਰ ਰੱਖਣ ਸਣੇ ਵੱਖ-ਵੱਖ ਦੋਸ਼ਾਂ ਹੇਠ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਵਿਚ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੀਲ ਰੀਜਨਲ ਪੁਲਸ ਐਕਸਟੌਰਸ਼ਨ ਇਨਵੈਸਟੀਗੇਟਿਵ ਟਾਸਕ ਫੋਰਸ (EITF), ਓਨਟਾਰੀਓ ਪ੍ਰੋਵਿੰਸ਼ੀਅਲ ਪੁਲਿਸ (OPP) ਦੇ ਸਹਿਯੋਗ ਨਾਲ, ਇਕ ਸਰਚ ਵਾਰੰਟ ਤਹਿਤ ਗ੍ਰੇਟਰ ਟੋਰਾਂਟੋ ਖੇਤਰ ਵਿਚ ਦਸੰਬਰ 2023 ਤੋਂ ਬਾਅਦ ਵਾਪਰੀਆਂ ਤਾਜ਼ਾ ਘਟਨਾਵਾਂ ਦੇ ਸਬੰਧ ਵਿਚ ਤਿੰਨ ਪੰਜਾਬੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਘਟਨਾਵਾਂ ਵਿਚ ਜਾਇਦਾਦ ਨੂੰ ਨੁਕਸਾਨ ਪਹੁੰਚਾਉਣਾ, ਧਮਕੀਆਂ ਅਤੇ ਹਥਿਆਰਾਂ ਨਾਲ ਸਬੰਧਤ ਅਪਰਾਧ ਸ਼ਾਮਲ ਹਨ।ਇਸ ਸਬੰਧੀ ਪੀਲ ਰੀਜਨਲ ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਗਗਨ ਅਜੀਤ ਸਿੰਘ, ਹਸ਼ਮੀਤ ਕੌਰ, ਆਇਮਨਜੋਤ ਕੌਰ, ਅਨਮੋਲਦੀਪ ਸਿੰਘ ਤੇ ਅਰੁਣਦੀਪ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਹਸ਼ਮੀਤ ਕੌਰ, ਆਇਮਨਜੋਤ ਕੌਰ ਤੇ ਅਜੀਤ ਸਿੰਘ ਬ੍ਰੈਂਪਟਨ ਦੇ ਰਹਿਣ ਵਾਲੇ ਸਨ, ਅਨਮੋਲਦੀਪ ਸਿੰਘ ਮਿਸੀਸਾਗਾ ਦਾ ਰਹਿਣ ਵਾਲਾ ਸੀ ਤੇ ਅਰੁਣਦੀਪ ਸਿੰਘ ਦਾ ਕੋਈ ਪੱਕਾ ਟਿਕਾਣਾ ਨਹੀਂ ਸੀ।

23 ਸਾਲਾ ਗਗਨ ਅਜੀਤ ਸਿੰਘ ਖ਼ਿਲਾਫ਼ ਜਬਰੀ ਵਸੂਲੀ, ਮੌਤ ਦੀਆਂ ਧਮਕੀਆਂ ਦੇਣ, ਇਰਾਦੇ ਨਾਲ ਹਥਿਆਰ ਚਲਾਉਣਾ, ਅੱਗ ਲਗਾ ਕੇ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਣਅਧਿਕਾਰਤ ਹਥਿਆਰ ਰੱਖਣ, ਪਾਬੰਦੀਸ਼ੁਦਾ ਸ਼ੈਅ ਰੱਖਣ ਅਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦੇ ਦੋਸ਼ ਲੱਗੇ ਹਨ। ਅਨਮੋਲਦੀਪ ਸਿੰਘ ਖ਼ਿਲਾਫ਼ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਵਰਜਿਤ ਜਾਂ ਪਾਬੰਦੀਸ਼ੁਦਾ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਹਥਿਆਰਾਂ ਦੇ ਅਣਅਧਿਕਾਰਤ ਕਬਜ਼ੇ ਦਾ ਗਿਆਨ, ਗੋਲਾ ਬਾਰੂਦ ਦੇ ਨਾਲ ਇਕ ਵਰਜਿਤ ਜਾਂ ਪ੍ਰਤਿਬੰਧਿਤ ਹਥਿਆਰ ਰੱਖਣਾ ਤੇ 5000 ਡਾਲਰ ਤੋਂ ਵੱਧ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਦੋਵਾਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਉਹ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਏ।ਹਸ਼ਮੀਤ ਕੌਰ ਤੇ ਆਇਮਨਜੋਤ ਕੌਰ ਖ਼ਿਲਾਫ਼ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਵਰਜਿਤ ਜਾਂ ਪਾਬੰਦੀਸ਼ੁਦਾ ਹਥਿਆਰ ਦਾ ਅਣਅਧਿਕਾਰਤ ਕਬਜ਼ਾ, ਹਥਿਆਰਾਂ ਦੇ ਅਣਅਧਿਕਾਰਤ ਕਬਜ਼ੇ ਦਾ ਗਿਆਨ ਆਦਿ ਦੇ ਦੋਸ਼ ਲੱਗੇ ਹਨ। ਆਇਮਨਜੋਤ ਕੌਰ ਅਤੇ ਹਸ਼ਮੀਤ ਕੌਰ ਆਉਣ ਵਾਲੇ ਦਿਨਾਂ ਵਿਚ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਣਗੀਆਂ।

READ ALSO:ਵਾਈਟ ਪੇਪਰ ਤੋਂ ਪਹਿਲਾਂ ਹੀ ਕਾਂਗਰਸ ਖਿਲਾਫ ਦੇਖਣ ਨੂੰ ਮਿਲਿਆ ਐਕਸ਼ਨ, PM ਮੋਦੀ ਨੇ ਸੰਸਦ ‘ਚ ਕੀਤੀ ਅਹਿਮ ਮੀਟਿੰਗ..

26 ਜਨਵਰੀ 2024 ਨੂੰ, ਇਕ 32 ਸਾਲਾ ਪੀੜਤ ਨੂੰ ਕਥਿਤ ਤੌਰ ‘ਤੇ ਫ਼ੋਨ ਕਾਲ ਅਤੇ ਧਮਕੀ ਭਰੇ WhatsApp ਮੈਸੇਜ ਆਏ ਤੇ ਵੱਡੀ ਰਕਮ ਦੀ ਮੰਗ ਕੀਤੀ ਗਈ। ਇਸ ਸ਼ਿਕਾਇਤ ਵਿਚ ਅਰੁਣਦੀਪ ਥਿੰਦ ਨੂੰ ਜਬਰੀ ਵਸੂਲੀ ਦੇ ਮਾਮਲੇ ‘ਚ ਨਾਮਜ਼ਦ ਕੀਤਾ ਗਿਆ ਹੈ। ਉਸ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਸੀ ਅਤੇ ਬਰੈਂਪਟਨ ਵਿਚ ਓਨਟਾਰੀਓ ਕੋਰਟ ਆਫ਼ ਜਸਟਿਸ ਵਿਚ ਹਾਜ਼ਰ ਹੋਇਆ ਸੀ।

Canada Crime

Latest

26 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਹੋਣ ਵਾਲੇ ਮੌਕ ਸੈਸ਼ਨ ਲਈ ਵਿਦਿਆਰਥੀਆਂ ਨੂੰ ਦਿੱਤੀ ਗਈ ਸਿਖਲਾਈ: ਸਪੀਕਰ
ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਸ੍ਰੀਨਗਰ ਤੋਂ ਅਰੰਭ ਹੋਏ ਨਗਰ ਕੀਰਤਨ ਦਾ ਸੰਗਤ ਅਤੇ ਮੁਕਾਮੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਥਾਂ-ਥਾਂ ਸਵਾਗਤ
'ਯੁੱਧ ਨਸ਼ਿਆਂ ਵਿਰੁੱਧ': 263ਵੇਂ ਦਿਨ, ਪੰਜਾਬ ਪੁਲਿਸ ਵੱਲੋਂ 1.8 ਕਿਲੋਗ੍ਰਾਮ ਹੈਰੋਇਨ ਸਮੇਤ 110 ਨਸ਼ਾ ਤਸਕਰ ਗ੍ਰਿਫ਼ਤਾਰ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਜ 20 ਨਵੰਬਰ ਨੂੰ ਨਗਰ ਕੀਰਤਨ ਦਾ ਬਟਾਲਾ ਵਿਖੇ ਪਹੁੰਚਣ 'ਤੇ ਭਰਵਾਂ ਸਵਾਗਤ ਜਾਵੇਗਾ - ਵਿਧਾਇਕ ਸ਼ੈਰੀ ਕਲਸੀ
ਡਿਪਟੀ ਕਮਿਸ਼ਨਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੌਦਾ ਲਗਾਇਆ