Thursday, December 26, 2024

ਚੰਡੀਗੜ੍ਹ-ਮਨਾਲੀ NH ਉਤੇ ਚੱਲਦੀ ਕਾਰ ‘ਤੇ ਡਿੱਗਾ ਪੱਥਰ, ਔਰਤ ਦੀ ਮੌਤ, 3 ਭੈਣਾਂ ਤੇ ਭਾਣਜਾ ਜ਼ਖਮੀ

Date:

Chandigarh-Manali NH

ਹਿਮਾਚਲ ਪ੍ਰਦੇਸ਼ ਵਿਚ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਲਗਾਤਾਰ ਜਾਰੀ ਹਨ। ਤਾਜ਼ਾ ਮਾਮਲੇ ‘ਚ ਪਹਾੜੀ ਤੋਂ ਪੱਥਰ ਡਿੱਗਣ ਨਾਲ ਕਾਰ ਸਵਾਰ ਔਰਤ ਦੀ ਮੌਤ ਹੋ ਗਈ। ਇਹ ਹਾਦਸਾ ਮੰਡੀ ਜ਼ਿਲ੍ਹੇ ‘ਚ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ਉਤੇ ਵਾਪਰਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਮੰਡੀ ਸ਼ਹਿਰ ਨੇੜੇ ਇਕ ਚੱਲਦੀ ਕਾਰ ਦੇ ਸ਼ੀਸ਼ੇ ਉਤੇ ਪਹਾੜੀ ਤੋਂ ਪੱਥਰ ਡਿੱਗਣ ਕਾਰਨ ਔਰਤ ਦੀ ਮੌਤ ਹੋ ਗਈ ਹੈ। ਇਹ ਘਟਨਾ ਚੰਡੀਗੜ੍ਹ ਮਨਾਲੀ ਨੈਸ਼ਨਲ ਹਾਈਵੇਅ ‘ਤੇ ਬਾਈਪਾਸ ਸੁਰੰਗ ਨੇੜੇ ਵਾਪਰੀ।

ਜਾਣਕਾਰੀ ਮੁਤਾਬਕ ਚਾਰ ਭੈਣਾਂ ਆਪਣੇ ਭਾਣਜੇ ਨਾਲ ਪੰਡੋਹ ਤੋਂ ਜ਼ਮੀਨੀ ਇੰਤਕਾਲ ਕਰਵਾ ਕੇ ਮੰਡੀ ਨੂੰ ਪਰਤ ਰਹੀਆਂ ਸਨ। ਜਿਵੇਂ ਹੀ ਕਾਰ ਵਿੰਦਰਾਵਣੀ ‘ਚ ਨਿਰਮਾਣ ਅਧੀਨ ਸੁਰੰਗ ਨੇੜੇ ਪਹੁੰਚੀ ਤਾਂ ਪਹਾੜੀ ਤੋਂ 20-25 ਕਿਲੋ ਵਜ਼ਨ ਦਾ ਪੱਥਰ ਡਿੱਗਿਆ, ਜਿਸ ਨਾਲ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਸਾਹਮਣੇ ਵਾਲੀ ਸੀਟ ‘ਤੇ ਬੈਠੀ ਔਰਤ ‘ਤੇ ਜਾ ਡਿੱਗਿਆ।

READ ALSO:ਰੂਪਨਗਰ ‘ਚ ਖੱਡ ਵਿਚ ਡਿੱਗੀ ਕਾਰ, ਸਾਬਕਾ ਫੌਜੀ ਦੀ ਹੋਈ ਮੌਤ, ਪਤਨੀ ਗੰਭੀਰ ਜ਼ਖ਼ਮੀ

ਜਿਸ ਕਾਰਨ ਔਰਤ ਬੇਹੋਸ਼ ਹੋ ਗਈ। ਜ਼ਖਮੀ ਔਰਤ ਨੂੰ ਉਸੇ ਗੱਡੀ ਵਿੱਚ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਔਰਤ ਦੀ ਪਛਾਣ 40 ਸਾਲਾ ਪ੍ਰੋਮਿਲਾ ਦੇਵੀ ਪਤਨੀ ਰਾਮ ਸਿੰਘ ਜ਼ਿਲ੍ਹਾ ਮੰਡੀ ਵਜੋਂ ਹੋਈ ਹੈ। ਡਰਾਈਵਰ ਯਸ਼ਪਾਲ ਅਤੇ ਤਿੰਨ ਹੋਰ ਔਰਤਾਂ ਨੂੰ ਸੱਟਾਂ ਲੱਗੀਆਂ ਹਨ।

Chandigarh-Manali NH

Share post:

Subscribe

spot_imgspot_img

Popular

More like this
Related