ਮੁੱਖ ਖੇਤੀਬਾੜੀ ਅਫਸਰ ਡਾ: ਗਿੱਲ ਬਣੇ ਜਾਇੰਟ ਡਾਇਰੈਕਟਰ ਖੇਤੀਬਾੜੀ

ਅੰਮ੍ਰਿਤਸਰ, 24 ਅਪ੍ਰੈਲ:

            ਮੁੱਖ ਖੇਤੀਬਾੜੀ ਅਫਸਰ ਡਾ: ਜਤਿੰਦਰ ਸਿੰਘ ਗਿੱਲ ਤਰੱਕੀ ਹੋਣ ਉਪਰੰਤ ਜਾਇੰਟ ਡਾਇਰੈਕਟਰ ਖੇਤੀਬਾੜੀ ਮੁਹਾਲੀ ਵਿਖੇ ਨਿਯੁਕਤ ਹੋ ਗਏ ਹਨ। ਦੱਸਣਯੋਗ ਹੈ ਕਿ ਡਾ: ਗਿੱਲ ਜੁਲਾਈ 2022 ਤੋਂ ਹੁਣ ਤੱਕ ਅੰਮ੍ਰਿਤਸਰ ਵਿਖੇ ਮੁੱਖ ਖੇਤੀਬਾੜੀ ਅਫਸਰ ਵਜੋਂਸੇਵਾਵਾਂ ਨਿਭਾ ਰਹੇ ਸਨ।

            ਆਪਣੇ ਇਸ ਅਰਸੇ ਦੌਰਾਨ ਡਾ: ਗਿੱਲ ਸ਼ੁਰੂ ਤੋਂ ਹੀ ਕਿਸਾਨਾਂ ਦੀ ਭਲਾਈ ਲਈ ਕਈ ਕੰਮ ਕੀਤੇ ਅਤੇ ਕਿਸਾਨਾਂ ਨੂੰ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਸਕੀਮਾਂ ਦਾ ਸਮੇਂ ਸਮੇਂ ਸਿਰ ਲਾਭ ਪੁੱਜਦਾ ਕੀਤਾ। ਅੱਜ ਖੇਤੀਬਾੜੀ ਅਧਿਕਾਰੀਆਂ ਵੱਲੋਂ ਡਾ: ਗਿੱਲ ਨੂੰ ਬੁੱਕੇ ਦੇ ਕੇ ਸ਼ੁਭ ਕਾਮਨਾਵਾਂ ਦਿੱਤੀਆਂ।

[wpadcenter_ad id='4448' align='none']