7 ਨਵੰਬਰ :
Cleanliness campaign ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ ਮਾਲੇਰਕੋਟਲਾ ਵੱਲੋਂ ਭੋਗੀਵਾਲ ਸਕੂਲ ਦੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਵਿਜੀਲੈਂਸ ਜਾਗਰੂਕਤਾ ਸਪਤਾਹ-2023 ਤਹਿਤ ਆਮ ਲੋਕਾਂ ਪਿੰਡਾਂ ਵਿੱਚ ਰਹਿੰਦੇ ਲੋਕਾਂ ਭ੍ਰਿਸਾਟਾਚਾਰ ਵਿਰੋਧ ਜਾਗਰੂਕਤਾ ਪੈਦਾ ਕਰਨ ਇੱਕ ਵਾਕਾਥੌਨ ਦਾ ਆਯੋਜਨ ਕੀਤਾ ਗਿਆ । ਇਸ ਵਾਕਾਥੌਨ ਵਿੱਚ ਕਰੀਬ 100 ਵਿਦਿਆਰਥੀਆਂ ਸਮੇਤ ਅਧਿਆਪਕਾਂ,ਪਾਵਰਗਰਿੱਡ ਕਰੀਬ 85 ਕਰਮਚਾਰੀਆਂ,ਅਧਿਕਾਰੀਆਂ ਨੇ ਭਾਗ ਲਿਆ ।ਇਹ ਵਾਕਾਥੌਨ ਰੈਲੀ ਪਾਵਰਗਰਿੱਡ ਸਬ-ਸਟੇਸ਼ਨ ਤੋਂ ਸ਼ੁਰੂ ਹੋ ਕੇ ਪਿੰਡ ਦੁਲਮਾ (ਅਮੀਰਨਗਰ) ਤੋਂ ਲੰਘੀ।ਵਾਕਾਥੌਨ ਸਮੇਂ ਵਿਦਿਆਰਥੀਆਂ ਅਤੇ ਦਫਤ਼ਰੀ ਸਟਾਫ ਤੋਂ ਭ੍ਰਿਸਾਟਾਚਾਰ ਵਿਰੋਧ ਸਲੋਗਨ ਫੜੇ ਹੋਏ ਸਨ ।
ਇਸ ਮੌਕੇ ਪਾਵਰ ਗਰਿੱਡ ਮਾਲੇਰਕੋਟਲਾ ਦੇ ਡਿਪਟੀ ਜਨਰਲ ਮੈਂਨੇਜਰ ਇੰਜ. ਮਨਵਿੰਦਰ ਪਾਲ ਸਿੰਘ ਨੇ ਵਾਕਾਥੌਨ ਆਯੋਜਨ ਕਰਨ ਦਾ ਮੁੱਖ ਮਕਸਦ ਲੋਕਾਂ ਵਿੱਚ ਰਿਸਵਤਖੋਰੀ,ਭ੍ਰਿਸਟਾਚਾਰ ਵਿਰੁੱਧ ਜਾਗਰੂਕਤਾ ਪੈਦਾ ਕਰਨਾ ਸੀ । ਉਨ੍ਹਾਂ ਦੱਸਿਆ ਕਿ ਪਿੰਡ ਇਲਾਕਾ ਨਿਵਾਸੀਆਂ ਨੂੰ ਭ੍ਰਿਸ਼ਟਾਚਾਰ ਮੁਕਤ ਭਾਰਤ ਸਿਰਜਨ ਵਿੱਚ ਆਪਣਾ ਆਪਣਾ ਯੋਗਦਾਨ ਪਾਉਣ ਦੀ ਅਪੀਲ ਤੇ ਕਿਹਾ ਕਿ ਸਾਨੂੰ ਵਿਭਾਗਾਂ ਵਿੱਚ ਕੰਮ ਕਰਾਉਣ ਲਈ ਸ਼ਾਰਟਕਟ ਨਾ ਅਪਣਾ ਕੇ ਸਗੋਂ ਸਰਕਾਰ ਦੁਆਰਾ ਲਾਗੂ ਸਿਸਟਮ ਅਨੁਸਾਰ ਕੰਮ ਕਰਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕਦੇ ਵੀ ਭ੍ਰਿਸ਼ਟਾਚਾਰ ਹੁੰਦਿਆਂ ਦੇਖ ਕੇ ਚੁੱਪ ਨਹੀਂ ਰਹਿਣਾ ਚਾਹੀਦਾ ਸਗੋਂ ਇਸ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰ ਨੂੰ ਜੜ੍ਹੋ ਪੁੱਟ ਕੇ ਆਦਰਸ਼ ਸਮਾਜ ਦੇ ਦੇਸ਼ ਦਾ ਸਿਰਜਨ ਕੀਤਾ ਜਾ ਸਕੇ।
READ ALSO : ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ‘ਤੇ ਹਮਲਾ
ਉਨ੍ਹਾਂ ਪਾਵਰ ਗਰਿੱਡ ਦੇ ਅਧਿਕਾਰੀਆਂ ,ਮੁਲਾਜਮਾਂ ,ਸਕੂਲੀ ਵਿਦਿਆਰਥੀਆਂ ,ਇਲਾਕਾ ਨਿਵਾਸੀਆਂ ਨੂੰ ਸਬੋਧਨ ਕਰਦਿਆ ਕਿਹਾ ਕਿ ਵਿਜੀਲੈਂਸ ਬਿਊਰੋ ਦੀ ਹਮੇਸ਼ਾ ਸਮੂਹ ਵਿਭਾਗਾਂ ਤੇ ਕਾਰਪੋਰੇਸ਼ਨਾਂ, ਬੋਰਡਾ ‘ਤੇ ਨਿਗਾਹ ਰੱਖਦਾ ਹੈ ਅਤੇ ਹਰ ਨਾਗਰਿਕ ਦਾ ਫਰਜ਼ ਬਣਦਾ ਹੈ ਕਿ ਜੇਕਰ ਉਸ ਨੂੰ ਭ੍ਰਿਸ਼ਟਾਚਾਰ ਦੀ ਕੋਈ ਭਨਕ ਲੱਗਦੀ ਹੈ ਜਾਂ ਕਿਤੇ ਸਰਕਾਰੀ ਪੈਸੇ ਦੀ ਦੁਰਵਰਤੋਂ ਹੁੰਦੀ ਹੈ ਤਾਂ ਉਸੇ ਵੇਲੇ ਹੀ ਵਿਭਾਗੀ ਦੀ ਅੰਦਰੂਨੀ ਵਿਜੀਲੈਂਸ ਟੀਮ ਜਾਂ ਵਿਜੀਲੈਂਸ ਵਿਭਾਗ ਨੂੰ ਸੂਚਿਤ ਕਰੇ। Cleanliness campaign
ਡਿਪਟੀ ਜਨਰਲ ਮੈਂਨੇਜਰ ਇੰਜ. ਮਨਵਿੰਦਰ ਪਾਲ ਸਿੰਘ ਨੇ ਕਿਹਾ ਇੱਕ ਜ਼ਿੰਮੇਵਾਰ ਕਾਰਪੋਰੇਟ ਹੋਣ ਦੇ ਨਾਤੇ, ਪਾਵਰ ਗਰਿੱਡ ਪਿਛਲੇ ਕਈ ਸਾਲਾਂ ਤੋਂ ਨੈਤਿਕ ਜਿੰਮੇਵਾਰੀ ਸਮਝਦੇ ਹੌਏ ਸਮਾਜ ਵਿੱਚ ਪਨਪ ਰਹੀਆਂ ਸਮਾਜਿਕ ਕੁਰਤੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਦਾ ਆ ਰਿਹਾ ਹੈ ਚਾਹੇ ਇਹ ਨਸ਼ੇ, ਵਾਤਾਵਰਣ,ਰਿਸਵਤਖੋਰੀ ਆਦਿ ਨਾਲ ਸਬੰਧਤ ਕਿਉ ਨਾ ਹੋਵੇ । ਉਨ੍ਹਾਂ ਜ਼ਿਲ੍ਹੇ ਦੇ ਹੋਰ ਉਦਯੋਗਿਕ ਅਦਾਰਿਆਂ ਦੇ ਮੁਖੀਆਂ ਨੂੰ ਅਪੀਲ ਕੀਤੀ ਕਿ ਉਹ ਆਮ ਲੋਕਾਂ ਦੀ ਭਲਾਈ ਮਾਨਵਤਾ ਦੀ ਸੇਵਾ ਲਈ ਅੱਗੇ ਆਉਣ । Cleanliness campaign