Daughters are born strangers…
ਇਕ ਧੀ ਦਾ ਇਸ ਦੁਨੀਆਂ ਦੇ ਵਿੱਚ ਜਨਮ ਹੁੰਦਾ ਹੈ ਉਹ ਵੱਡੀ ਹੁੰਦੀ ਹੈ ਮਾਪਿਆਂ ਦੇ ਵੱਲੋ ਆਪਣੇ ਬੱਚਿਆਂ ਦਾ ਜਿਸ ਤਰਾਂ ਹਰ ਚਾਅ ਲਾਡ ਪੂਰਾ ਕੀਤਾ ਜਾਂਦਾ ਹੈ ਓਵੇ ਹੀ ਆਪਣੀਆਂ ਧੀਆਂ ਦੇ ਚਾਅ ਲਾਡ ਸਿਰਫ ਪੇਕੇ ਘਰ ਦੇ ਵਿੱਚ ਪੂਰੇ ਹੁੰਦੇ ਨੇ ! ਜਿਸ ਘਰ ਦੇ ਵਿੱਚ ਉਹ ਪਿਛਲੇ 20-25 ਸਾਲਾਂ ਤੋਂ ਰਹਿ ਰਹੀ ਹੁੰਦੀ ਹੈ ਉਸਨੂੰ ਨਹੀਂ ਪਤਾ ਹੁੰਦਾ ਕੇ ਅਸਲ ਦੇ ਵਿੱਚ ਤਾਂ ਇਹ ਘਰ ਉਸਦਾ ਆਪਣਾ ਕਦੇ ਹੈ ਹੀ ਨਹੀਂ ਸੀ ਕੋਈ ਧੀਆਂ ਤਾਂ ਜੰਮਦੀਆਂ ਹੀ ਪਰਾਈਆਂ ਧੰਨ ਮੰਨੀਆਂ ਜਾਂਦੀਆਂ ਨੇ
ਪਰ ਸਾਨੂੰ ਧੀਆਂ ਨੂੰ ਕਦੇ ਵੀ ਸਾਡੇ ਪੇਕੇ ਘਰ ਦੇ ਵਿੱਚ ਇਹ ਗੱਲ ਮਹਿਸੂਸ ਨਹੀਂ ਹੋਣ ਦਿੱਤੀ ਜਾਂਦੀ ਕੇ ਜਿਸ ਘਰ ਦੇ ਵਿੱਚ ਅਸੀਂ ਰਹਿੰਦੀਆਂ ਹਾਂ ਉਹ ਘਰ ਸਾਡਾ ਹੈ ਹੀ ਨਹੀਂ
ਅਸੀਂ ਪਰਾਇਆ ਧੰਨ ਹਾਂ ਇਹ ਤਾਂ ਸਾਨੂ ਪਤਾ ਹੁੰਦਾ ਹੈ ਕੇ ਇੱਕ ਨਾ ਦਿਨ ਅਸੀਂ ਆਪਣੇ ਸੋਹਰੇ ਜਾਣਾ ਤੇ ਓਦੋ ਅਸੀਂ ਆਪਣੇ ਪੇਕੇ ਪਰਿਵਾਰ ਨੂੰ ਛੱਡ ਕੇ ਜਾਵਾਂਗੇ ਪਰ ਸਾਨੂ ਇਹ ਨਹੀਂ ਪਤਾ ਹੁੰਦਾ ਕੇ ਸੋਹਰੇ ਜਾਣ ਤੋਂ ਬਾਅਦ ਸਾਡਾ ਘਰ ਸਾਡਾ ਨਹੀਂ ਰਹਿ ਜਾਂਦਾ ਸਾਡਾ ਪੇਕਾ ਘਰ ਸਿਰਫ ਓਦੋ ਤੱਕ ਆਪਣਾ ਹੈ ਜਦੋਂ ਤੱਕ ਅਸੀਂ ਕੁਆਰੀਆਂ ਹਾਂ ਤੇ ਜਦੋਂ ਸਾਡਾ ਵਿਆਹ ਹੋ ਜਾਂਦਾ ਹੈ ਉਸ ਦਿਨ ਤੋਂ ਅਸੀਂ ਬਗਾਨਾ ਧੰਨ ਹੋ ਜਾਂਦੀਆਂ ਹਾਂ
ਤੇ ਸਾਨੂੰ ਆਪਣੇ ਘਰ ਚ ਹੀ ਆਉਣ ਵਾਸਤੇ ਇਜਾਜ਼ਤ ਲੈਣੀ ਪੈਂਦੀ ਹੈ ਪੁੱਛਣਾ ਪੈਂਦਾ ਹੈ ਕੇ ਅਸੀਂ ਆਪਣੇ ਪੇਕੇ ਕੁੱਝ ਦਿਨ ਲਗਾ ਆਈਏ ਤੇ ਜਦ ਪੇਕੇ ਆਉਂਦੇ ਹਾਂ ਤਾਂ ਇਥੇ ਅਜੀਬ ਜੇਹਾ ਬਗਾਨਾਪਨ ਮਹਿਸੂਸ ਹੁੰਦਾ ਹੈ ਕਿਉਕਿ ਆਪਣੇ ਹੀ ਘਰ ਦੇ ਵਿੱਚ ਸਾਨੂ ਆਪਣੀਆਂ ਭਰਜਾਈਆਂ ਤੋਂ ਪੁੱਛ ਕੇ ਹਰ ਕੰਮ ਕਰਨਾ ਪੈਂਦਾ ਹੈ
ਇਸ ਲਈ ਹੀ ਕਿਹਾ ਜਾਂਦਾ ਹੈ ਕੇ ਧੀਆਂ ਜੰਮਦੀਆਂ ਹੋਣ ਪਰਾਈਆਂ