Diljit Dosanjh ਦੀ ਚਮਕੀਲਾ ਵਜੋਂ ਪਹਿਲੀ ਲੁੱਕ ਆਈ ਸਾਹਮਣੇ, ਫਿਲਮ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Diljit Dosanjh ਦੀ ਚਮਕੀਲਾ ਵਜੋਂ ਪਹਿਲੀ ਲੁੱਕ ਆਈ ਸਾਹਮਣੇ, ਫਿਲਮ 12 ਅਪ੍ਰੈਲ ਨੂੰ ਹੋਵੇਗੀ ਰਿਲੀਜ਼

Diljit Dosanjh ਆਪਣੇ ਗੀਤਾਂ ਨਾਲ ਲੋਕਾਂ ਦਾ ਦਿਲ ਮੋਹ ਲੈਣ ਵਾਲ਼ੇ ਤੇ ਹਰ ਦਿਨ ਸਫਲਤਾਂ ਦੀਆਂ ਬੁਲੰਦੀਆਂ ਨੂੰ ਛੂਹਣ ਵਾਲ਼ੇ ਦਿਲਜੀਤ ਅੱਜ ਹਰ ਇੱਕ ਪੰਜਾਬੀ ਨੂੰ ਪੰਜਾਬੀ ਹੋਣ ਦੇ ਮਾਣ ਮਹਿਸੂਸ ਕਰਵਾ ਰਹੇ ਹਨ | ਦਲਜੀਤ ਵਲੋਂ ਸੋਸ਼ਲ ਮੀਡੀਆ ਤੇ ਸ਼ੁਰੂ ਕੀਤੇ ਗਏ vlogs ਨੂੰ ਵੀ ਫੈਨਸ ਕਾਫ਼ੀ ਪਸੰਦ ਕਰਦੇ ਨੇ | ਇੱਕ ਤੋਂ ਬਾਅਦ […]

Diljit Dosanjh

ਆਪਣੇ ਗੀਤਾਂ ਨਾਲ ਲੋਕਾਂ ਦਾ ਦਿਲ ਮੋਹ ਲੈਣ ਵਾਲ਼ੇ ਤੇ ਹਰ ਦਿਨ ਸਫਲਤਾਂ ਦੀਆਂ ਬੁਲੰਦੀਆਂ ਨੂੰ ਛੂਹਣ ਵਾਲ਼ੇ ਦਿਲਜੀਤ ਅੱਜ ਹਰ ਇੱਕ ਪੰਜਾਬੀ ਨੂੰ ਪੰਜਾਬੀ ਹੋਣ ਦੇ ਮਾਣ ਮਹਿਸੂਸ ਕਰਵਾ ਰਹੇ ਹਨ | ਦਲਜੀਤ ਵਲੋਂ ਸੋਸ਼ਲ ਮੀਡੀਆ ਤੇ ਸ਼ੁਰੂ ਕੀਤੇ ਗਏ vlogs ਨੂੰ ਵੀ ਫੈਨਸ ਕਾਫ਼ੀ ਪਸੰਦ ਕਰਦੇ ਨੇ | ਇੱਕ ਤੋਂ ਬਾਅਦ ਇੱਕ ਦਮਦਾਰ ਫ਼ਿਲਮ ਕਰਨ ਤੋਂ ਬਾਅਦ ਹੁਣ ਦਲਜੀਤ ਆਪਣੀ ਨਵੀਂ ਫਿਲਮ ਅਮਰ ਸਿੰਘ ਚਮਕੀਲਾ ਨੇ ਦਮਦਾਰ ਐਂਟਰੀ ਮਾਰਨ ਵਾਲੇ ਨੇ | ਤੁਹਾਨੂੰ ਦੱਸ ਦਈਏ ਕਿ ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ ਨੇਟਫਲਿਕਸ ਤੇ ਰਿਲੀਜ਼ ਹੋਵੇਗੀ | ਦਲਜੀਤ ਦੇ ਨਾਲ ਹੀ ਇਸ ਫਿਲਮ ਵਿੱਚ ਪਰਿਣੀਤੀ ਚੋਪੜਾ ਦੀ ਅਦਾਕਾਰੀ ਵੀ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗੀ | ਫਿਲਮ ਨੂੰ ਡਾਇਰੈਕਟ ਕੀਤਾ ਹੈ ਇਮਤਿਆਜ਼ ਅਲੀ ਨੇ ਤੇ ਮਿਊਜ਼ਿਕ ਦਿੱਤਾ ਹੈ ਏ ਆਰ ਰਹਿਮਾਨ ਨੇ | ਫ਼ਿਲਮ ਦੀ ਦਲਜੀਤ ਦੀ ਪਹਿਲੀ ਲੁੱਕ ਸਾਹਮਣੇ ਆ ਚੁੱਕੀ ਹੈ ਤੇ ਇਸਦਾ ਪਹਿਲਾ ਗਾਣਾ ”ਮੈਂ ਹੁ ਪੰਜਾਬ” ਵੀ ਰਿਲੀਜ਼ ਹੋ ਚੁੱਕਿਆ ਹੈ | ਦਲਜੀਤ ਨੂੰ ਫ਼ਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਪ੍ਰਸ਼ੰਸਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ |

also read :- ਅੰਬਾਨੀ ਪਰਿਵਾਰ ਨੇ “ਅੰਨ ਸੇਵਾ” ਰਸਮ ਦੌਰਾਨ 5,100 ਲੋਕਾਂ ਨੂੰ ਕਰਵਾਇਆ ਭੋਜਨ

ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦਲਜੀਤ ਫ਼ਿਲ਼ਮ ਜੋਗੀ, ਗੁਡ ਨਿਊਜ਼ , ਉੜਤਾ ਪੰਜਾਬ ਤੇ ਜੋੜੀ ਵਰਗੀਆਂ ਹੋਰ ਕਈ ਫ਼ਿਲਮਾਂ ਚ ਆਪਣੀ ਬਾਕਮਾਲ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਹਨ |