ਟੀ-20 ਵਿਸ਼ਵ ਕੱਪ ‘ਚ ਦਿਨੇਸ਼ ਕਾਰਤਿਕ ਨਿਭਾਉਣਗੇ ਇਹ ਭੂਮਿਕਾ, ਇਸ ਮਾਮਲੇ ‘ਚ ਸਭ ਤੋਂ ਅੱਗੇ

Dinesh Karthik

Dinesh Karthik

ਟੀ-20 ਵਰਲਡ ‘ਚ ਟੀਮ ਇੰਡੀਆ ਲਈ ਫਿਨਿਸ਼ਰ ਦੀ ਭੂਮਿਕਾ ਕੌਣ ਨਿਭਾਏਗਾ? ਕੀ ਇਹ ਰਿੰਕੂ ਸਿੰਘ ਹੋਵੇਗਾ ਜਾਂ ਹਾਰਦਿਕ ਪਾਂਡਿਆ ਜਾਂ ਦਿਨੇਸ਼ ਕਾਰਤਿਕ? ਜੇਕਰ ਆਈਪੀਐਲ ਦੇ ਇਸ ਸੀਜ਼ਨ ਦੇ ਹੁਣ ਤੱਕ ਦੇ ਅੰਕੜਿਆਂ ‘ਤੇ ਨਜ਼ਰ ਮਾਰੀਏ ਤਾਂ ਦਿਨੇਸ਼ ਕਾਰਤਿਕ ਇਸ ਦੌੜ ‘ਚ ਸਭ ਤੋਂ ਅੱਗੇ ਹਨ। ਦਿਨੇਸ਼ ਕਾਰਤਿਕ ਨੇ ਸਨਰਾਈਜ਼ਰਸ ਹੈਦਰਾਬਾਦ ਖਿਲਾਫ 35 ਗੇਂਦਾਂ ‘ਚ 83 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਤੂਫਾਨੀ ਪਾਰੀ ‘ਚ 5 ਚੌਕੇ ਅਤੇ 7 ਛੱਕੇ ਲਗਾਏ। ਇਸ ਤੋਂ ਪਹਿਲਾਂ ਦਿਨੇਸ਼ ਕਾਰਤਿਕ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ ‘ਤੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ ਪੰਜਾਬ ਕਿੰਗਜ਼ ਖਿਲਾਫ ਜਿੱਤ ਦਿਵਾਈ ਸੀ। ਦਿਨੇਸ਼ ਕਾਰਤਿਕ ਨੇ ਪੰਜਾਬ ਕਿੰਗਜ਼ ਖਿਲਾਫ 10 ਗੇਂਦਾਂ ‘ਤੇ 28 ਦੌੜਾਂ ਦੀ ਪਾਰੀ ਖੇਡੀ ਸੀ।

ਜਾਣੋ ਦਿਨੇਸ਼ ਕਾਰਤਿਕ ਕਿਉਂ ਬਣ ਸਕਦੇ ਫਿਨੀਸ਼ਰ?

ਹੁਣ ਤੱਕ ਇਸ ਸੀਜ਼ਨ ‘ਚ ਦਿਨੇਸ਼ ਕਾਰਤਿਕ ਨੇ 6 ਪਾਰੀਆਂ ‘ਚ 204.45 ਦੀ ਸਟ੍ਰਾਈਕ ਰੇਟ ਨਾਲ 226 ਦੌੜਾਂ ਬਣਾਈਆਂ ਹਨ। ਇਸ ਦੇ ਨਾਲ ਹੀ ਹੁਣ ਤੱਕ ਰਿੰਕੂ ਸਿੰਘ ਅਤੇ ਹਾਰਦਿਕ ਦੇ ਬੱਲੇਬਾਜ ਚੁੱਪ ਹਨ। ਹਾਲਾਂਕਿ ਹਾਰਦਿਕ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਖਿਲਾਫ 6 ਗੇਂਦਾਂ ‘ਚ 21 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਸੀ ਪਰ ਇਸ ਤੋਂ ਇਲਾਵਾ ਉਹ ਹੋਰ ਮੌਕਿਆਂ ‘ਤੇ ਅਸਫਲ ਰਹੇ ਹਨ। ਖਾਸ ਤੌਰ ‘ਤੇ ਦਿਨੇਸ਼ ਕਾਰਤਿਕ ਜਿਸ ਤਰ੍ਹਾਂ ਨਾਲ ਆਖਰੀ ਓਵਰਾਂ ‘ਚ ਆਸਾਨੀ ਨਾਲ ਚੌਕੇ-ਛੱਕੇ ਜੜ ਰਹੇ ਹਨ, ਉਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਦਿਨੇਸ਼ ਕਾਰਤਿਕ ਨੂੰ ਟੀ-20 ਵਿਸ਼ਵ ਕੱਪ ਟੀਮ ‘ਚ ਫਿਨਿਸ਼ਰ ਦੇ ਰੂਪ ‘ਚ ਸ਼ਾਮਲ ਕੀਤਾ ਜਾ ਸਕਦਾ ਹੈ।

Read Also:- ਏਪੀ ਢਿੱਲੋਂ ਦੇ ਸ਼ੋਅ ‘ਚ Daljit Dosanjh ਦੇ ਨਾਮ ਦੇ ਲੱਗੇ ਨਾਅਰੇ, ਗਾਇਕ ਨੇ ਚੱਲਦੇ ਸ਼ੋਅ ‘ਚ ਭੰਨ ਸੁੱਟਿਆ Guitar

ਅਜਿਹਾ ਰਿਹਾ ਦਿਨੇਸ਼ ਕਾਰਤਿਕ ਦਾ ਟੀ-20 ਕਰੀਅਰ …

ਉਥੇ ਹੀ, ਦਿਨੇਸ਼ ਕਾਰਤਿਕ ਦੇ ਟੀ-20 ਕਰੀਅਰ ‘ਤੇ ਨਜ਼ਰ ਮਾਰੀਏ ਤਾਂ ਭਾਰਤ ਲਈ 60 ਮੈਚ ਖੇਡ ਚੁੱਕੇ ਹਨ। ਜਿਸ ਵਿੱਚ ਇਸ ਵਿਕਟਕੀਪਰ ਬੱਲੇਬਾਜ਼ ਨੇ 26.38 ਦੀ ਔਸਤ ਅਤੇ 142.62 ਦੇ ਸਟ੍ਰਾਈਕ ਰੇਟ ਨਾਲ 686 ਦੌੜਾਂ ਬਣਾਈਆਂ ਹਨ। ਭਾਰਤ ਲਈ ਟੀ-20 ਮੈਚਾਂ ਵਿੱਚ ਦਿਨੇਸ਼ ਕਾਰਤਿਕ ਨੇ ਇੱਕ ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਇਸ ਤੋਂ ਇਲਾਵਾ ਆਈਪੀਐੱਲ ਦੇ 249 ਮੈਚਾਂ ‘ਚ ਦਿਨੇਸ਼ ਕਾਰਤਿਕ ਨੇ 134.98 ਦੀ ਸਟ੍ਰਾਈਕ ਰੇਟ ਅਤੇ 26.64 ਦੀ ਔਸਤ ਨਾਲ 4742 ਦੌੜਾਂ ਬਣਾਈਆਂ ਹਨ। ਦਿਨੇਸ਼ ਕਾਰਤਿਕ ਨੇ ਆਈਪੀਐਲ ਮੈਚਾਂ ਵਿੱਚ 22 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਜਦੋਂ ਕਿ ਇਸ ਲੀਗ ਵਿੱਚ ਸਭ ਤੋਂ ਵੱਧ ਸਕੋਰ 97 ਦੌੜਾਂ ਹੈ।

Dinesh Karthik

[wpadcenter_ad id='4448' align='none']