Drone Attack on Russia
ਯੂਕਰੇਨ ਨਾਲ ਚੱਲ ਰਹੀ ਜੰਗ ਦੇ ਵਿਚਕਾਰ ਰੂਸ ਦੇ ਕਜ਼ਾਨ ਸ਼ਹਿਰ ‘ਤੇ ਇੱਕ ਵੱਡਾ ਡਰੋਨ ਹਮਲਾ ਹੋਇਆ ਹੈ। ਇਹ ਸ਼ਹਿਰ ਰਾਜਧਾਨੀ ਮਾਸਕੋ ਤੋਂ 800 ਕਿਲੋਮੀਟਰ ਦੂਰ ਹੈ। ਹਾਲ ਹੀ ‘ਚ ਇਸ ਸ਼ਹਿਰ ‘ਚ ਬ੍ਰਿਕਸ ਦੇਸ਼ਾਂ ਦਾ ਸੰਮੇਲਨ ਹੋਇਆ, ਜਿਸ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ। ਦੱਸ ਦਈਏ ਕਿ ਇਸ ਹਮਲੇ ਦੀ ਖਬਰ ਟੈਲੀਗ੍ਰਾਮ ਮੈਸੇਜਿੰਗ ਐਪ ਰਾਹੀਂ ਦਿੱਤੀ ਗਈ ਸੀ। ਕਜ਼ਾਨ ਏਅਰਪੋਰਟ ਅਥਾਰਟੀ ਨੇ ਕਿਹਾ ਕਿ ਯੂਕਰੇਨੀ ਡਰੋਨ ਹਮਲੇ ਤੋਂ ਬਾਅਦ ਫਲਾਈਟਾਂ ਦੀ ਆਮਦ ਅਤੇ ਰਵਾਨਗੀ ਅਸਥਾਈ ਤੌਰ ਉਤੇ ਰੋਕ ਦਿੱਤੀ ਗਈ ਹੈ।
ਰੂਸੀ ਰਾਜ ਦੀਆਂ ਖ਼ਬਰਾਂ ਏਜੰਸੀਆਂ ਨੇ ਮਾਸਕੋ ਤੋਂ ਲਗਭਗ 500 ਮੀਲ (800 ਕਿਲੋਮੀਟਰ) ਪੂਰਬ ਵਿਚ ਕਜ਼ਾਨ ਸ਼ਹਿਰ ਵਿੱਚ ਘੱਟੋ-ਘੱਟ ਛੇ ਉੱਚੇ ਟਾਵਰਾਂ ‘ਤੇ ਡਰੋਨ ਹਮਲੇ ਦੀ ਰਿਪੋਰਟ ਕੀਤੀ। TASS ਏਜੰਸੀ ਨੇ ਕਿਹਾ ਕਿ ਅੱਠ ਡਰੋਨ ਹਮਲੇ ਦੱਸੇ ਗਏ ਹਨ, ਜਿਨ੍ਹਾਂ ਵਿੱਚੋਂ ਛੇ ਸੁਸਾਇਟੀ ਦੇ ਟਾਵਰਾਂ ਉਤੇ ਹੋਏ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਕਮਲਿਆਏਵਾ ਐਵੇਨਿਊ (ਦੋ ਡਰੋਨ), ਕਲਾਰਾ ਸੇਤਕਿਨ ਸਟ੍ਰੀਟ, ਯੁਟਾਜ਼ਿਨਸਕਾਯਾ ਸਟ੍ਰੀਟ, ਖਾਦੀ ਤਕਤਾਸ਼ ਸਟ੍ਰੀਟ, ਕ੍ਰਾਸਨਾਯਾ ਪੋਸਿਟੀਆ ਅਤੇ ਓਰੇਨਬਰਗਸਕੀ ਟ੍ਰੈਕਟ ‘ਤੇ ਇਕ ਇਮਾਰਤ ਨੂੰ ਡਰੋਨ ਹਮਲੇ ਦਾ ਸ਼ਿਕਾਰ ਬਣਾਇਆ ਗਿਆ।
ਵੀਡੀਓ ‘ਚ ਦੇਖਿਆ ਗਿਆ ਭਿਆਨਕ ਨਜ਼ਾਰਾ
ਨਿਊਜ਼ ਏਜੰਸੀਆਂ ਨੇ ਸਥਾਨਕ ਅਧਿਕਾਰੀਆਂ ਦਾ ਹਵਾਲਾ ਦੇ ਕੇ ਹਮਲੇ ਦੀ ਜਾਣਕਾਰੀ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਹਮਲੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਰੂਸ ਦੀਆਂ ਸੁਰੱਖਿਆ ਸੇਵਾਵਾਂ ਦੇ ਨੇੜੇ ਇੱਕ ਟੈਲੀਗ੍ਰਾਮ ਚੈਨਲ ਨੇ ਵੀਡੀਓ ਫੁਟੇਜ ਨੂੰ ਸਾਂਝਾ ਕੀਤਾ ਹੈ। ਇਸ ਵਿੱਚ ਇੱਕ ਹਵਾਈ ਵਸਤੂ ਇੱਕ ਉੱਚੀ ਇਮਾਰਤ ਨਾਲ ਟਕਰਾਉਂਦੀ ਦਿਖਾਈ ਦੇ ਰਹੀ ਹੈ, ਜਿਸ ਕਾਰਨ ਅੱਗ ਦਾ ਇੱਕ ਵੱਡਾ ਗੋਲਾ ਬਾਹਰ ਨਿਕਲਦਾ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਕਜ਼ਾਨ ਦੇ ਉੱਤਰ-ਪੂਰਬ ਵਿਚ ਇਕ ਛੋਟੇ ਜਿਹੇ ਸ਼ਹਿਰ ਇਜ਼ੇਵਸਕ ਵਿਚ ਹਵਾਈ ਅੱਡੇ ‘ਤੇ ਵੀ ਅਸਥਾਈ ਪਾਬੰਦੀ ਲਗਾਈ ਜਾ ਰਹੀ ਹੈ।
Read Also : ਚੋਣਾਂ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਨੂੰ ਝਟਕਾ , ED ਚਲਾਏਗੀ ਫਿਰ ਤੋਂ ਮੁਕੱਦਮਾ , ਮਿਲੀ ਮਨਜ਼ੂਰੀ
ਯੂਕਰੇਨ ਉਤੇ ਦੋਸ਼
ਰੂਸੀ ਸਰਕਾਰ ਨੇ ਡਰੋਨ ਹਮਲੇ ਪਿੱਛੇ ਯੂਕਰੇਨ ਦਾ ਹੱਥ ਹੋਣ ਦਾ ਦੋਸ਼ ਲਾਇਆ ਹੈ। ਹਮਲੇ ਤੋਂ ਬਾਅਦ, ਕਜ਼ਾਨ ਵਿੱਚ ਅਧਿਕਾਰੀਆਂ ਨੇ ਐਮਰਜੈਂਸੀ ਪ੍ਰਤੀਕਿਰਿਆ ਦੇ ਯਤਨ ਸ਼ੁਰੂ ਕੀਤੇ ਅਤੇ ਪ੍ਰਭਾਵਿਤ ਇਮਾਰਤਾਂ ਤੋਂ ਨਿਵਾਸੀਆਂ ਨੂੰ ਬਾਹਰ ਕੱਢਿਆ।
Drone Attack on Russia