ਜੇ "ਅਕਾਲ" ਦਾ ਵਿਰੋਧ ਕਰਾਂਗੇ ਤਾਂ 'ਕੈਰੀ ਆਨ ਜੱਟਾ' ਵਰਗੀਆਂ ਫਿਲਮਾਂ ਹੀ ਬਣਨਗੀਆਂ

Akaal Movie Review : 'Akaal' The Best Historical Movie

ਜੇ

ਜੇ ਗਿੱਪੀ ਗਰੇਵਾਲ ਤੇ ਉਹਨਾਂ ਦੀ ਟੀਮ ਸਿਰਫ ਪੈਸੇ ਕਮਾਉਣ ਦੀ ਸੋਚਦੇ, ਤਾਂ ਉਹ ਕੈਰੀ ਆਨ ਜੱਟਾ 3 ਜਾਂ 4 ਵਰਗੀਆਂ ਫਿਲਮਾਂ ਬਣਾ ਸਕਦੇ ਸਨ

ਚੰਡੀਗੜ੍ਹ 15 ਅਪ੍ਰੈਲ : (Akaal Movie review) ਫਿਲਮ ਅਕਾਲ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਠੰਡੇ ਦਿਮਾਗ ਨਾਲ ਸਮਝਣ ਦੀ ਲੋੜ ਹੈ। ਇਹ ਫਿਲਮ ਸਿੱਖ ਧਰਮ ਦੇ ਵਿਰੁੱਧ ਨਹੀਂ । ਅਸੀਂ ਇਸ ਨੂੰ ਪਰਿਵਾਰ ਅਤੇ ਸਿੱਖ ਬੁੱਧੀਜੀਵੀਆਂ ਦੇ ਨਾਲ ਦੇਖਿਆ ਅਤੇ ਮਹਿਸੂਸ ਕੀਤਾ ਕਿ ਇਹ ਕੋਈ ਇਤਿਹਾਸਕ ਫਿਲਮ ਨਹੀਂ, ਸਗੋਂ ਇੱਕ ਸਮੇਂ ਦੀ ਝਲਕ ਦਿਖਾਉਂਦੀ ਪੀਰੀਅਡ ਫਿਲਮ ਹੈ। ਹਾਂ, ਹਰ ਫਿਲਮ ਵਿੱਚ ਕੁਝ ਨਾ ਕੁਝ ਨੁਕਸ ਜਰੂਰ ਹੋ ਸਕਦੇ ਐ ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਫਿਲਮ ਸਿੱਖੀ ਦੇ ਵਿਰੋਧ ਵਿੱਚ ਹੈ ਜਾਂ ਇਸ ਨਾਲ ਸਿੱਖ ਧਰਮ ਨੂੰ ਕੋਈ ਨੁਕਸਾਨ ਹੋਵੇਗਾ ਸਗੋਂ ਇਹ ਸਾਡੇ ਅਮੀਰ ਅਤੇ ਅਣਖੀਲੇ ਸਿੱਖ ਵਿਰਸੇ ਨੂੰ ਸੰਜੋਅ ਕੇ ਰੱਖਣ ਵਾਲੀ ਫਿਲਮ ਆ। 

Akaal Movie Download


ਜੇ ਅਸੀਂ ਅਜਿਹੀਆਂ ਫਿਲਮਾਂ ਨੂੰ ਸਵੀਕਾਰ ਨਹੀਂ ਕਰਦੇ, ਤਾਂ ਸਾਨੂੰ ਇਹ ਵੀ ਸੋਚਣਾ ਪਵੇਗਾ ਕਿ ਕੈਰੀ ਆਨ ਜੱਟਾ 3 ਵਰਗੀਆਂ ਫਿਲਮਾਂ ਦੀ ਅਲੋਚਨਾ ਕਿਉਂ ਕਰੀਏ ?

ਜੇ ਗਿੱਪੀ ਗਰੇਵਾਲ ਤੇ ਉਹਨਾਂ ਦੀ ਟੀਮ ਸਿਰਫ ਪੈਸੇ ਕਮਾਉਣ ਦੀ ਸੋਚਦੇ, ਤਾਂ ਉਹ ਕੈਰੀ ਆਨ ਜੱਟਾ 3 ਜਾਂ 4 ਵਰਗੀਆਂ ਫਿਲਮਾਂ ਬਣਾ ਸਕਦੇ ਸਨ, ਜੋ ਨਿਸ਼ਚਤ ਮੁਨਾਫਾ ਦਿੰਦੀਆਂ। ਪਰ ਉਨ੍ਹਾਂ ਨੇ ਵੱਖਰੇ ਅਤੇ ਅਰਥਪੂਰਨ ਸਮਗਰੀ ਨੂੰ ਚੁਣਿਆ। ਸਾਨੂੰ ਅਜਿਹੇ ਯਤਨਾਂ ਦੀ ਸ਼ਲਾਘਾ ਕਰਨੀ ਚਾਹੀਦੀ ਹੈ, ਜੋ ਸਾਡੇ ਸਮਾਜ ਅਤੇ ਸੱਭਿਆਚਾਰ ਨੂੰ ਵੱਖਰੇ ਰੰਗ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।

ਅਕਾਲ ਨੂੰ ਇੱਕ ਕਹਾਣੀ ਦੇ ਰੂਪ ਵਿੱਚ ਦੇਖੋ, ਨਾ ਕਿ ਸਿੱਖ ਧਰਮ ਦੇ ਇਤਿਹਾਸਿਕ ਦਸਤਾਵੇਜ਼ ਵਜੋਂ। ਅਜਿਹੀਆਂ ਫਿਲਮਾਂ ਸਾਡੇ ਸਿਨੇਮੇ ਨੂੰ ਨਵੀਂ ਦਿਸ਼ਾ ਪ੍ਰਦਾਨ ਕਰ ਸਕਦੀਆਂ ਹਨ ਨਹੀਂ ਤਾਂ ਵੇਖੀ ਜਾਓ ਹਾ ਹਾ ਹੀ ਹੀ ਵਾਲੀਆਂ ਫਿਲਮਾਂ। 


ਜੇਕਰ ਕੋਈ ਕਲਾਕਾਰ ਸਿੱਖ ਦਾ ਕਿਰਦਾਰ ਨਿਭਾ ਰਿਹਾ ਹੈ ਤਾਂ ਜਰੂਰੀ ਨਹੀਂ ਉਹ ਸਿੰਘ ਸਜ ਜਾਵੇ ਤੇ ਮੁਸਲਮਾਨ ਦਾ ਕਿਰਦਾਰ ਕਰਦੇ ਹੋਏ ਸੁੰਨਤ ਕਰਵਾ  ਲਏ...ਕਲਾਕਾਰਾਂ ਨੂੰ ਕਲਾਕਾਰ ਹੀ ਰਹਿਣ ਦਿਓ..


ਗਿੱਪੀ ਗਰੇਵਾਲ ਇੱਕ ਕਲਾਕਾਰ ਹੈ, ਅਤੇ ਕਲਾਕਾਰ ਦਾ ਕੰਮ ਹੈ ਵੱਖ-ਵੱਖ ਕਿਰਦਾਰ ਨਿਭਾਉਣਾ। ਕਲਾਕਾਰ ਦੀ ਕਲਾ ਨੂੰ ਸਮਝੋ, ਉਸ ਨੂੰ ਧਰਮ ਦੀਆਂ ਹੱਦਾਂ ਵਿੱਚ ਨਾ ਬੰਨ੍ਹੋ।t


ਧਰਮ ਦੇ ਇਹਨਾਂ ਠੇਕੇਦਾਰਾਂ ਨੂੰ ਗੁਜ਼ਾਰਿਸ਼ ਹੈ ਕਿ ਉਹ ਸਮਾਜ ਦੇ ਵੱਡੇ ਮੁੱਦਿਆਂ ਵੱਲ ਧਿਆਨ ਦੇਣ। ਉਹਨਾਂ ਮਸਲਿਆਂ ਬਾਰੇ ਉਹਨਾਂ ਦੀ ਜ਼ੁਬਾਨ ਕਿਉਂ ਨਹੀਂ ਖੁੱਲ੍ਹਦੀ? ਹਰ ਗੱਲ ਵਿੱਚ ਧਰਮ ਨੂੰ ਖਿੱਚਣਾ ਨਾ ਤਾਂ ਧਰਮ ਦੀ ਸੇਵਾ ਹੈ, ਨਾ ਹੀ ਸਮਾਜ ਦੀ ਭਲਾਈ। ਇਹ ਸਿਰਫ਼ ਕੱਟੜਪੁਣੇ ਦੀ ਨਿਸ਼ਾਨੀ ਹੈ। 


ਆਓ, ਕਲਾਕਾਰਾਂ ਨੂੰ ਉਹਨਾਂ ਦੀ ਕਲਾ ਨਾਲ ਜਿਉਣ ਦੇਈਏ ਅਤੇ ਸਮਾਜ ਦੇ ਅਸਲ ਮੁੱਦਿਆਂ ’ਤੇ ਗੱਲ ਕਰੀਏ।