ਸਰਗੁਣ ਮਹਿਤਾ ਤੇ ਐਮੀ ਵਿਰਕ ਦੀ ‘ਕਿਸਮਤ’ ਫਿਰ ਸਿਨੇਮਾਘਰਾਂ ‘ਚ ਹੋਈ ਰਿਲੀਜ਼
Qismat Film Re-Released
Qismat Film Re-Released
ਸਰਗੁਣ ਮਹਿਤਾ ਤੇ ਐਮੀ ਵਿਰਕ ਸਟਾਰਰ ਫਿਲਮ ‘ਕਿਸਮਤ’ ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫਿਲਮ ਮੰਨਿਆ ਜਾਂਦਾ ਹੈ। ਇਸ ਫਿਲਮ ‘ਚ ਰੋਮਾਂਸ, ਕਾਮੇਡੀ ਤੇ ਟਰੈਜਡੀ ਦਾ ਫੁੱਲ ਤੜਕਾ ਹੈ। ਇਹ ਫਿਲਮ ਤੁਹਾਨੂੰ ਹਸਾਉਂਦੀ ਵੀ ਹੈ ਤੇ ਰੁਆਉਂਦੀ ਵੀ ਹੈ। ਇਹ ਫਿਲਮ 2018 ‘ਚ ਰਿਲੀਜ਼ ਹੋਈ ਤਾਂ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਹੁਣ ਫਿਰ ਤੋਂ ਫਿਲਮ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਉਂ:
ਫਰਵਰੀ ਮਹੀਨੇ ਨੂੰ ਪਿਆਰ ਦਾ ਮਹੀਨਾ ਕਿਹਾ ਜਾਂਦਾ ਹੈ। ਹਵਾ ‘ਚ ਪਿਆਰ ਦੀ ਖੁਸ਼ਬੂ ਫੈਲੀ ਹੋਈ ਹੈ। ਅਜਿਹੇ ‘ਚ ਜੇ ਤੁਹਾਨੂੰ ਸਿਨੇਮਾਘਰਾਂ ‘ਚ ਆਪਣੇ ਪਾਰਟਨਰ ਦੇ ਨਾਲ ਰੋਮਾਂਟਿਕ ਫਿਲਮ ਦੇਖਣ ਦਾ ਮੌਕਾ ਮਿਲੇ ਤਾਂ ਤੁਸੀਂ ਬੇਸ਼ੱਕ ਇਸ ਮੌਕੇ ਨੂੰ ਗਵਾਉਣਾ ਨਹੀਂ ਚਾਹੋਗੇ। ਵੈਲੇਨਟਾਈਨ ਵੀਕ ਦੇ ਇਸ ਖਾਸ ਮੌਕੇ ‘ਤੇ ‘ਕਿਸਮਤ’ ਫਿਲਮ ਨੂੰ ਸਿਨੇਮਾਘਰਾਂ ‘ਚ ਮੁੜ ਤੋਂ ਰਿਲੀਜ਼ ਕੀਤਾ ਗਿਆ ਹੈ। ਇਹ ਫਿਲਮ ਅੱਜ ਯਾਨਿ 9 ਫਰਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਹੈ। ਇਸ ਬਾਰੇ ਐਮੀ ਵਿਰਕ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ। ਉਨ੍ਹਾਂ ਲਿਿਖਿਆ, ‘ਸਰਪ੍ਰਾਈਜ਼…ਵੈਲੇਨਟਾਈਨ ਵੀਕ ਮੌਕੇ ਕਿਸਮਤ ਫਿਲਮ ਦੁਬਾਰਾ ਰਿਲੀਜ਼ ਹੋ ਰਹੀ ਹੈ।’
ਸਰਗੁਣ ਮਹਿਤਾ ਵੀ ਆਪਣੀ ਫਿਲਮ ਦੇ ਦੁਬਾਰਾ ਰਿਲੀਜ਼ ਹੋਣ ‘ਤੇ ਕਾਫੀ ਐਕਸਾਇਟਡ ਨਜ਼ਰ ਆਈ। ਉਸ ਨੇ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ। ਦੇਖੋ ਉਸ ਦੀ ਪੋਸਟ:
ਕਾਬਿਲੇਗ਼ੌਰ ਹੈ ਕਿ ‘ਕਿਸਮਤ’ ਫਿਲਮ 2018 ‘ਚ ਰਿਲੀਜ਼ ਹੋਈ ਸੀ। ਇਸ ਫਿਲਮ ਨੂੰ ਪੂਰੀ ਦੁਨੀਆ ‘ਚ ਜਨਤਾ ਨੇ ਭਰਵਾਂ ਹੁੰਗਾਰਾ ਦਿੱਤਾ ਸੀ। ਫਿਲਮ ਨੇ ਬਾਕਸ ਆਫਿਸ ‘ਤੇ ਵੀ ਖੂਬ ਨੋਟ ਛਾਪੇ ਸੀ। ਫਿਲਮ ਨੇ 30 ਕਰੋੜ ਤੋਂ ਜ਼ਿਆਦਾ ਦੀ ਕਮਾਈ ਕੀਤੀ ਸੀ। ਸਟਾਰਕਾਸਟ ਦੀ ਗੱਲ ਕਰੀਏ ਤਾਂ ਫਿਲਮ ‘ਚ ਸਰਗੁਣ ਮਹਿਤਾ, ਐਮੀ ਵਿਰਕ, ਤਾਨੀਆ, ਗੁੱਗੂ ਗਿੱਲ ਮੁੱਖ ਕਿਰਦਾਰਾਂ ‘ਚ ਨਜ਼ਰ ਆਏ ਸੀ।
Qismat Film Re-Released