ਜ਼ਿਲ੍ਹੇ ਦੇ ਕਿਸਾਨ ਇੱਕ ਦਿਨ ਵਿੱਚ ਹੀ ਕਣਕ ਵੇਚਕੇ ਮੁੜ ਰਹੇ ਹਨ ਆਪਣੇ-ਆਪਣੇ ਘਰ

ਫਾਜ਼ਿਲਕਾ 28 ਅਪ੍ਰੈਲ 2024…..

                             ਫਾਜ਼ਿਲਕਾ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਕਣਕ ਹੱਥੋਂ ਹੱਥ ਵਿਕ ਰਹੀ ਹੈ। ਬੀਤੀ ਕੱਲ੍ਹ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ ਹੁਣ ਤੱਕ ਦੀ ਕੁੱਲ 504500 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਹੈ ਤੇ ਜਿਸ ਵਿੱਚੋਂ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ 468861 ਮੀਟਰਕ ਟਨ ਕਣਕ ਦੀ ਖਰੀਦ ਕਰ ਲਈ ਗਈ ਹੈ। 48 ਘੰਟੇ ਪਹਿਲਾਂ ਕੀਤੀ ਗਈ ਕਣਕ ਦੀ 765.7 ਕਰੋੜ ਰੁਪਏ ਦੀ ਅਦਾਇਗੀ ਦੀ ਅਦਾਇਗੀ ਬਣਦੀ ਸੀ ਜਦਕਿ 848.6 ਕਰੋੜ ਰੁਪਏ ਦੇ ਐਡਵਾਇਸ ਜਨਰੇਟ ਕਰਕੇ ਅਦਾਇਗੀ ਕੀਤੀ ਗਈ ਹੈ।

ਜ਼ਿਕਰਯੋਗ ਹੈ ਕਿ ਫਾਜ਼ਿਲਕਾ ਜ਼ਿਲ੍ਹੇ ਵਿਚ ਬੀਤੇ ਸ਼ਾਮ ਤੱਕ ਕਣਕ ਦੀ ਖਰੀਦ 468861 ਮੀਟਰਕ ਟਨ ਹੋਈ ਹੈ,ਜਿਸ ਤਹਿਤ ਪਨਗਰੇਨ ਵਲੋਂ 120715 ਮੀਟਰਕ ਟਨ,ਮਾਰਕਫੈੱਡ ਵਲੋਂ 133071 ਮੀਟਰਕ ਟਨ,ਪਨਸਪ ਵਲੋਂ 120186 ਮੀਟਰਕ ਟਨ,ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਵਲੋਂ 76010 ਮੀਟਰਕ ਟਨ,ਐਫ.ਸੀ.ਆਈ ਵਲੋਂ 1947 ਮੀਟਰਕ ਟਨ ਅਤੇ ਪ੍ਰਾਇਵੇਟ ਟ੍ਰੇਡਰਸ ਵਲੋਂ 16932 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਗਈ ਹੈ। ਇਸੇ ਤਰ੍ਹਾਂ ਬੀਤੀ ਸ਼ਾਮ ਤੱਕ ਖਰੀਦੀ ਗਈ ਕਣਕ ਦੀ 48 ਘੰਟੇ ਦੇ ਅੰਦਰ ਅੰਦਰ ਬਣਦੀ 765.7 ਕਰੋੜ ਰੁਪਏ ਦੀ ਅਦਾਇਗੀ ਮੁਕੰਮਲ ਕੀਤੀ ਜਾ ਚੁੱਕੀ ਹੈ।

          ਮੰਡੀਆਂ ਵਿੱਚ ਵਿਕਰੀ ਲਈ ਆਪਣੀ ਫ਼ਸਲ ਲੈ ਕੇ ਆਉਣ ਵਾਲੇ ਕਿਸਾਨਾਂ ਵੱਲੋਂ ਵੀ ਖ਼ਰੀਦ ਪ੍ਰਬੰਧਾਂ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਫਾਜ਼ਿਲਕਾ ਦੀ ਅਨਾਜ ਮੰਡੀ ਵਿੱਚ ਆਪਣੀ ਫ਼ਸਲ ਲੈ ਕੇ ਆਏ ਪਿੰਡ ਸ਼ਤੀਰਵਾਲਾ ਦੇ ਕਿਸਾਨ ਰਾਜ ਕੁਮਾਰ ਨੇ ਮੰਡੀ ਵਿੱਚ ਆਉਂਦੇ ਸਾਰ ਹੀ ਫ਼ਸਲ ਦੀ ਤੁਲਾਈ ਹੋਣ ’ਤੇ ਖੁਸ਼ੀ ਜ਼ਾਹਰ ਕਰਦਿਆਂ ਮੰਡੀ ਵਿੱਚ ਕੀਤੇ ਸੁਚੱਜੇ ਪ੍ਰਬੰਧ ਲਈ ਪ੍ਰਸ਼ਾਸਨ ਦੀ ਸ਼ਲਾਘਾ ਵੀ ਕੀਤੀ।

ਪਿੰਡ ਮਹਾਤਮ ਨਗਰ ਦੇ ਕਿਸਾਨ ਮਿਲਖਾ ਸਿੰਘ ਨੇ ਦੱਸਿਆ ਕਿ ਉਹ ਬੀਤੀ ਸ਼ਾਮ ਹੀ ਆਪਣੀ ਫਸਲ ਵਿਕਰੀ ਲਈ ਲੈ ਕੇ ਪਹੁੰਚੇ ਸਨ ਤੇ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਸਮੇਂ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਿਆ। ਕਿਸਾਨ ਨੇ ਕਣਕ ਦੀ ਚੁਕਾਈ ਦੇ ਲਈ ਮੰਡੀਆਂ ਵਿੱਚ ਪ੍ਰਸ਼ਾਸਨ ਵੱਲੋਂ ਕੀਤੇ ਗਏ ਪੁਖਤਾ ਪ੍ਰਬੰਧਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨਾਂ ਦੀ ਫਸਲ ਦੀ ਸਰਕਾਰੀ ਏਜੰਸੀਆਂ ਵਲੋਂ ਬਹੁਤ ਵਧੀਆ ਖਰੀਦ ਕੀਤੀ ਗਈ ਅਤੇ ਫਸਲ ਦੀ ਬਣਦੀ ਅਦਾਇਗੀ 24 ਘੰਟੇ ਦੇ ਅੰਦਰ-ਅੰਦਰ ਉਨ੍ਹਾਂ ਦੇ ਖਾਤੇ ਵਿਚ ਪ੍ਰਾਪਤ ਹੋਈ ਹੈ।

ਇਸੇ ਤਰ੍ਹਾਂ ਕਿਸਾਨ ਆਤਮਾ ਸਿੰਘ ਪਿੰਡ ਸਜਰਾਣਾ ਨੇ ਕਿਹਾ ਕਿ ਉਹ ਕੱਲ੍ਹ ਸ਼ਾਮ ਆਪਣੀ ਕਣਕ ਦੀ ਫਸਲ ਮੰਡੀ ਵਿੱਚ ਲਿਆਏ ਸਨ ਤੇ ਅੱਜ ਸਵੇਰੇ ਹੀ ਉਸ ਦੀ ਕਣਕ ਦੀ ਫਸਲ  ਵਿਕ ਗਈ ਹੈ। ਉਨਾਂ ਦੀ ਕਣਕ ਬੜੀ ਵਧੀਆਂ ਸਹੂਲਤ ਨਾਲ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਵਿਕੀ ਹੈ ਅਤੇ ਦੂਜੇ ਦਿਨ ਉਨ੍ਹਾਂ ਦੇ ਖਾਤੇ ਵਿਚ ਬਣਦੀ ਅਦਾਇਗੀ ਪ੍ਰਾਪਤ ਹੋਈ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਕਿਸਾਨਾਂ ਦੀ ਸਹੂਲਤ ਲਈ ਮੰਡੀਆਂ ਦੇ ਵਿਚ ਕੀਤੇ ਪੁਖਤਾ ਪ੍ਰਬੰਧਾਂ ਤੇ ਤਸੱਲੀ ਦਾ ਪ੍ਰਗਟਾਵਾ ਕੀਤਾ।

[wpadcenter_ad id='4448' align='none']