ਵਿਆਹ ਵਾਲੇ ਦਿਨ ਲਾਲ ਸੂਹਾ ਜੋੜਾ ਤੇ ਚੂੜਾ ਪਾ ਪੇਪਰ ਦੇਣ ਪੁੱਜੀ ਲਾੜੀ..

FAZILKA NEWS

FAZILKA NEWS

 ਲਾੜੀ ਦੇ ਰੂਪ ’ਚ ਸਜੀ ਕੁੜੀ ਜਦੋਂ ਪ੍ਰੀਖਿਆ ਕੇਂਦਰ ਪਹੁੰਚੀ ਤਾਂ ਸਾਰੇ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਕ ਬੀ. ਐੱਡ. ਦੇ ਪਹਿਲੇ ਸਮੈਸਟਰ ਦੀ ਵਿਦਿਆਰਥਣ ਕਿਰਨਾ ਆਪਣੇ ਵਿਆਹ ਵਾਲੇ ਦਿਨ ਪ੍ਰੀਖਿਆ ਦੇਣ ਆਈ ਸੀ। ਉਸ ਨੇ ਦੱਸਿਆ ਕਿ ਉਸ ਦੇ ਵਿਆਹ ਦੀ ਤਾਰੀਖ਼ 5 ਫਰਵਰੀ ਤੈਅ ਕੀਤੀ ਗਈ ਸੀ। ਬਾਅਦ ’ਚ ਪ੍ਰੀਖਿਆ ਦੀ ਤਾਰੀਖ਼ 5 ਫਰਵਰੀ ਕਰ ਦਿੱਤੀ ਗਈ ਸੀ। ਉਸਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਉਹ ਜਾਂ ਤਾਂ ਆਪਣਾ ਵਿਆਹ ਕਰਵਾਏ ਜਾਂ ਪ੍ਰੀਖਿਆ ਦੇਵੇ।

ਉਸ ਲਈ ਪ੍ਰੀਖਿਆ ਵੀ ਜ਼ਰੂਰੀ ਸੀ। ਇਸ ਲਈ ਬਾਅਦ ’ਚ ਡੀ. ਏ. ਵੀ. ਬੀ. ਐੱਡ. ਕਾਲਜ ਦੇ ਪ੍ਰਿੰਸੀਪਲ ਡਾ. ਅਨੁਰਾਗ ਅਸੀਜਾ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ 22 ਜਨਵਰੀ ਨੂੰ ਹੋਣੀ ਸੀ ਪਰ ਉਸੇ ਦਿਨ ਹੀ ਰਾਮ ਮੰਦਰ ਦਾ ਸ਼ਾਨਦਾਰ ਉਦਘਾਟਨ ਹੋਇਆ ਅਤੇ ਪੂਰੇ ਦੇਸ਼ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਪ੍ਰੀਖਿਆ 5 ਫਰਵਰੀ ਨੂੰ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ।

ਅਜਿਹੇ ’ਚ ਵਿਦਿਆਰਥੀ ਅਤੇ ਉਸ ਦੇ ਪਰਿਵਾਰ ਵਾਲੇ ਕਾਲਜ ਆਏ ਅਤੇ ਦੱਸਿਆ ਕਿ ਪ੍ਰੀਖਿਆ ਵਾਲੇ ਦਿਨ ਉਸ ਦਾ ਵਿਆਹ ਤੈਅ ਹੋ ਗਿਆ ਹੈ ਤਾਂ ਕੀ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਪ੍ਰੀਖਿਆ ਲਈ ਆ ਸਕਦਾ ਹੈ ਅਤੇ ਕਾਲਜ ਉਸ ਨੂੰ ਪੂਰਾ ਸਹਿਯੋਗ ਦੇਵੇਗਾ।

READ ALSO:ਅਮਰੀਕਾ ਵਿਚ ਗਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਪੰਜਾਬੀਆਂ ਲਈ ਵੱਡੀ ਰਾਹਤ..

ਅਖ਼ੀਰ ’ਚ ਕਿਰਨਾ ਨੇ ਇਮਤਿਹਾਨ ਦੇਣ ਦਾ ਫ਼ੈਸਲਾ ਕੀਤਾ, ਜੋ ਕਿ ਆਉਣ ਵਾਲੇ ਸਮੇਂ ’ਚ ਹੋਰ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਬਣੇਗੀ ਕਿ ਜੀਵਨ ’ਚ ਹੋਰ ਕੰਮਾਂ ਦੇ ਨਾਲ-ਨਾਲ ਪੜ੍ਹਾਈ ਵੀ ਬਹੁਤ ਜ਼ਰੂਰੀ ਹੈ। ਇਸ ਮੌਕੇ ਕਾਲਜ ਸਟਾਫ਼ ਵਲੋਂ ਵੀ ਲਾੜੀ ਦੇ ਰੂਪ ’ਚ ਆਈ ਵਿਦਿਆਰਥਣ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।

FAZILKA NEWS

[wpadcenter_ad id='4448' align='none']