ਅਮਰੀਕਾ ਵਿਚ ਗਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਪੰਜਾਬੀਆਂ ਲਈ ਵੱਡੀ ਰਾਹਤ..

Green card in USA

Green card in USA

ਅਮਰੀਕਾ ਨੇ H-1B ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਇਕ ਨਵੀਂ ਯੋਜਨਾ ਤਹਿਤ ਐੱਚ-1ਬੀ ਵੀਜ਼ਾ ਧਾਰਕਾਂ ਦੇ ਇਕ ਵਿਸ਼ੇਸ਼ ਵਰਗ ਦੇ ਪੇਸ਼ੇਵਰਾਂ ਦੇ ਬੱਚਿਆਂ ਤੇ ਪਤੀ-ਪਤਨੀ (ਸਪਾਊਸ) ਨੂੰ ਕੰਮ ਕਰਨ ਦੀ ‘ਆਟੋਮੈਟਿਕ’ ਪ੍ਰਵਾਨਗੀ ਮਿਲ ਜਾਵੇਗੀ।

ਕੌਮੀ ਸੁਰੱਖਿਆ ਸਮਝੌਤੇ ਨੂੰ ਅਮਰੀਕੀ ਸੈਨੇਟ ਵਿਚ ਰਿਪਬਲਿਕਨ ਤੇ ਡੈਮੋਕਰੈਟਿਕ ਧੜਿਆਂ ਦੀ ਹਮਾਇਤ ਮਿਲੀ ਹੈ। ਇਸ ਨੂੰ ਵ੍ਹਾਈਟ ਹਾਊਸ ਨੇ ਵੀ ਸਮਰਥਨ ਦਿੱਤਾ ਹੈ। ਇਸ ਸਮਝੌਤੇ ਵਿਚ ਦੋਵਾਂ ਧਿਰਾਂ ਨੇ ਐੱਚ-1ਬੀ ਵੀਜ਼ਾ ਧਾਰਕਾਂ ਦੇ ਵੱਡੇ ਹੋ ਚੁੱਕੇ 2,50,000 ਬੱਚਿਆਂ ਦੇ ਮਸਲਿਆਂ ਦਾ ਹੱਲ ਕੱਢਣ ’ਤੇ ਵੀ ਚਰਚਾ ਕੀਤੀ ਹੈ। ਇਨ੍ਹਾਂ ਐੱਚ-4 ਵੀਜ਼ਾ ਧਾਰਕਾਂ ਦੀ ਗਿਣਤੀ 1,00,000 ਦੇ ਕਰੀਬ ਹੈ।

READ ALSO: ‘ਆਪ’ ਸਰਕਾਰ ਦਾ ਬੱਸਾਂ ਵਿਚ ਮੁਫਤ ਸਫਰ ਬਾਰੇ ਵੱਡਾ ਐਲਾਨ…

ਐਤਵਾਰ ਨੂੰ ਐਲਾਨੇ ਗਏ ਇਹ ਕਦਮ ਵਰ੍ਹਿਆਂ ਤੋਂ ਗਰੀਨ ਕਾਰਡ ਉਡੀਕ ਰਹੇ ਹਜ਼ਾਰਾਂ ਭਾਰਤੀ ਤਕਨੀਕੀ ਪੇਸ਼ੇਵਰਾਂ ਲਈ ਚੰਗੀ ਖਬਰ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਮਰੀਕਾ ਆਏ ਭਾਰਤੀ ਪੇਸ਼ੇਵਰਾਂ ਦੇ ਪਤੀ-ਪਤਨੀ ਕੰਮ ਨਹੀਂ ਕਰ ਸਕਦੇ ਸਨ ਤੇ ਉਨ੍ਹਾਂ ਦੇ ਵੱਡੇ ਹੋ ਚੁੱਕੇ ਬੱਚਿਆਂ ਨੂੰ ਭਾਰਤ ਡਿਪੋਰਟ ਕਰਨ ਦਾ ਖਤਰਾ ਵੀ ਬਣਿਆ ਰਹਿੰਦਾ ਸੀ।

Green card in USA