ਦਿੱਲੀ
08 ਅਗਸਤ 2023
ਪਲਵਿੰਦਰ ਸਿੰਘ ਘੁੰਮਣ(ਸਪਾਦਕ ਨਿਰਪੱਖ ਪੋਸਟ)
Fire at Delhi AIIMS ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ (ਦਿੱਲੀ ਏਮਜ਼) ਐਮਰਜੈਂਸੀ ਵਾਰਡ ਨੇੜੇ ਲੱਗਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਏਮਜ਼ ਦੇ ਐਂਡੋਸਕੋਪੀ ਵਿਭਾਗ ‘ਚ ਅੱਗ ਲੱਗਣ ਦੀ ਸੂਚਨਾ ਕਰੀਬ 11.54 ਵਜੇ ਮਿਲੀ, ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਮਰੀਜ਼ ਅਤੇ ਉਨ੍ਹਾਂ ਦੇ ਸੇਵਾਦਾਰ ਇਧਰ-ਉਧਰ ਭੱਜਣ ਲੱਗੇ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਮੌਕੇ ‘ਤੇ ਭੇਜੀਆਂ ਗਈਆਂ ‘ਤੇ ਵਾਰਡ ਦੇ ਮਰੀਜ਼ਾਂ ਨੂੰ ਉਥੋਂ ਹਟਾ ਦਿੱਤਾ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋਂ: ਨੂੰਹ ‘ਚ ਚੱਲ ਰਹੇ ਬੁਲਡੋਜ਼ਰ ਨੂੰ ਹਾਈ ਕੋਰਟ ਨੇ ਰੋਕਿਆ
ਹਸਪਤਾਲ ਪ੍ਰਸ਼ਾਸਨ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਸਾਰੇ ਮਰੀਜ਼ਾਂ ਨੂੰ ਸੁਰੱਖਿਅਤ ਅੱਗ ਵਾਲੇ ਵਾਰਡ ‘ਚੋਂ ਬਾਹਰ ਕੱਢ ਲਿਆ। ਖ਼ਬਰਾਂ ਦੇ ਅਨੁਸਾਰ ਪੁਰਾਣੀ ਓਪੀਡੀ ਦੀ ਦੂਜੀ ਮੰਜ਼ਿਲ ’ਤੇ ਐਮਰਜੈਂਸੀ ਵਾਰਡ ਦੇ ਉੱਪਰ ਬਣੇ ਐਂਡੋਸਕੋਪੀ ਕਮਰੇ ਵਿੱਚ ਅੱਗ ਲੱਗੀ ਹੈ। ਏਮਜ਼ ਦੇ ਸੂਤਰਾਂ ਨੇ ਦੱਸਿਆ ਕਿ ਸਾਰੇ ਮਰੀਜ਼ਾਂ ਨੂੰ ਉਥੋਂ ਕੱਢ ਲਿਆ ਗਿਆ ਹੈ।
ਦੂਸਰੀ ਮੰਜ਼ਿਲ ਦੀ ਮੁੱਖ ਇਮਾਰਤ ਅਤੇ ਪੁਰਾਣੀ ਰਾਜ ਕੁਮਾਰੀ ਓਪੀਡੀ ਇਮਾਰਤ ਵਿੱਚ ਲੱਗੀ ਅੱਗ ‘ਤੇ ਹੁਣ ਕਾਬੂ ਪਾ ਲਿਆ ਗਿਆ ਹੈ। ਫਿਲਹਾਲ ਤਲਾਸ਼ੀ ਮੁਹਿੰਮ ਜਾਰੀ ਹੈ।Fire at Delhi AIIMS
ਤੁਹਾਨੂੰ ਦੱਸ ਦੇਈਏ ਕਿ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ਼ ਦਿੱਲੀ ਦੇਸ਼ ਦੇ ਸਭ ਤੋਂ ਵੱਕਾਰੀ ਅਤੇ ਮੈਡੀਕਲ ਸੰਸਥਾਵਾਂ ਵਿੱਚੋਂ ਇੱਕ ਹੈ। ਇੱਥੇ ਦੇਸ਼ ਭਰ ਤੋਂ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਹਨ। ਫਿਲਹਾਲ ਕਿਸੇ ਪ੍ਰਕਾਰ ਪ੍ਰਕਾਰ ਦੇ ਵੱਡੇ ਜਾ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ। Fire at Delhi AIIMS