Food delivery on horses
ਹੈਦਰਾਬਾਦ ਦੇ ਚੰਚਲਗੁੜਾ ‘ਚ ਇਕ ਨੌਜਵਾਨ ਜ਼ੋਮੈਟੋ ‘ਚ ਡਿਲਿਵਰੀ ਬੁਆਏ ਦਾ ਕੰਮ ਕਰਦਾ ਹੈ। ਇਸ ਵਿਚ ਸੋਸ਼ਲ ਮੀਡੀਆ ‘ਤੇ ਉਸ ਦੀ ਇਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ। ਵਾਇਰਲ ਹੋਣ ਵਾਲੇ ਇਸ ਵੀਡੀਓ ਨੇ ਲੋਕਾਂ ਨੂੰ ਕਾਫ਼ੀ ਹੈਰਾਨ ਕਰ ਦਿੱਤਾ। ਦਰਅਸਲ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਨੌਜਵਾਨ ਘੋੜੇ ‘ਤੇ ਸਵਾਰ ਹੋ ਕੇ ਜ਼ੋਮੈਟੋ ਦੀ ਡਿਲਿਵਰੀ ਕਰ ਰਿਹਾ ਹੈ।
ਜਦੋਂ ਇਸ ਨੌਜਵਾਨ ਤੋਂ ਰਾਹ ‘ਚ ਮਿਲੇ ਲੋਕਾਂ ਨੇ ਕਾਰਨ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਪੈਟਰੋਲ ਪੰਪ ‘ਤੇ ਲੰਬੀ ਲਾਈਨ ਕਾਰਨ ਉਸ ਨੂੰ ਬਾਈਕ ‘ਤੇ ਪੈਟਰੋਲ ਭਰਵਾਉਣ ‘ਚ ਸਮਾਂ ਲੱਗਦਾ ਸੀ, ਇਸ ਲਈ ਉਸ ਨੇ ਘੋੜੇ ਦਾ ਸਹਾਰਾ ਲਿਆ। ਉਸ ਨੇ ਕਿਹਾ,”ਪੈਟਰੋਲ ਦੀ ਘਾਟ ਕਾਰਨ ਹੜਤਾਲ ਦੇ ਦਿਨਾਂ ‘ਤੇ ਬਾਈਕ ਤੋਂ ਪੈਟਰੋਲ ਭਰਵਾਉਣ ਮੁਸ਼ਕਲ ਹੋ ਜਾਂਦਾ ਹੈ, ਇਸ ਲਈ ਮੈਂ ਘੋੜੇ ਦਾ ਇਸਤੇਮਾਲ ਕੀਤਾ।” ਇਸ ਅਨੋਖੇ ਤਰੀਕੇ ਨਾਲ ਡਿਲਿਵਰੀ ਕਰਨ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਲੋਕ ਇਸ ਨੌਜਵਾਨ ਦੀ ਸੋਚ ਦੀ ਸ਼ਲਾਘਾ ਕਰ ਰਹੇ ਹਨ। ਇਹ ਘਟਨਾ ਉਸ ਸਮੇਂ ਦੀ ਹੈ, ਜਦੋਂ ਕੇਂਦਰ ਸਰਕਾਰ ਨੇ ਹਿਟ ਐਂਡ ਰਨ ਕੇਸ ‘ਚ ਨਵੇਂ ਪ੍ਰਬੰਧ ਲਾਗੂ ਕੀਤੇ ਹਨ, ਜਿਸ ਦੇ ਅਧੀਨ 7 ਲੱਖ ਤੱਕ ਦਾ ਜੁਰਮਾਨਾ ਅਤੇ 10 ਸਾਲ ਤੱਕ ਦੀ ਸਜ਼ਾ ਹੈ।
Food delivery on horses