ਕਿਸਾਨ ਨੇ ਢਾਈ ਲੱਖ ਲਿਆ ਕਰਜ਼ਾ ਬਣ ਗਿਆ 13 ਲੱਖ, ਬੈਂਕ ਦੇ 30 ਲੱਖ ਵੱਖਰੇ, ਹੁਣ ਨਹੀਂ ਬਚਿਆ ਹੋਰ ਰਾਹ

Fraud with the farmer

Fraud with the farmer

ਸਰਹੱਦੀ ਪਿੰਡ ਚੀਮਾ (ਸ਼ੁਕਰਚੱਕ) ਦੇ ਇਕ ਕਿਸਾਨ ਵੱਲੋਂ ਬੈਂਕ ਅਤੇ ਆੜਤੀ ਦੇ ਕਰਜ਼ੇ ਤੋਂ ਤੰਗ ਪ੍ਰੇਸ਼ਾਨ ਹੋ ਕੇ ਅੱਜ ਸਵੇਰੇ ਪਸ਼ੂਆਂ ਵਾਲੇ ਬਰਾਂਡੇ ਦੇ ਗਾਡਰ ਨਾਲ ਰੱਸੇ ਨਾਲ ਫਾਹਾ ਲੈ ਕੇ ਜੀਵਨ ਲੀਲਾ ਖਤਮ ਕਰ ਲਈ। ਮੌਕੇ ‘ਤੇ ਇਕ ਸੁਸਾਈਡ ਨੋਟ ਵੀ ਮਿਲਿਆ ਹੈ ਜਿਸ ਨੂੰ ਪੁਲਸ ਨੇ ਕਬਜ਼ੇ ਵਿਚ ਲੈ ਲਿਆ। ਇਸ ਵਿਚ ਮ੍ਰਿਤਕ ਕਿਸਾਨ ਸੁਖਰਾਜ ਸਿੰਘ ਪੁੱਤਰ ਵੀਰ ਸਿੰਘ ਵਾਸੀ ਸ਼ੁਕਰਚੱਕ ਨੇ ਲਿਖਿਆ ਕਿ ਉਸ ਨੇ ਆੜ੍ਹਤੀ ਗੁਰਿੰਦਰ ਸਿੰਘ ਕੋਲੋਂ ਢਾਈ ਲੱਖ ਲਿਆ ਪ੍ਰੰਤੂ ਉਸ ਨੇ ਵਿਆਜ਼ ਲਗਾ ਕੇ 13 ਲੱਖ ਬਣਾ ਦਿੱਤੇ ਅਤੇ ਹੁਣ ਪੈਸੇ ਮੋੜਨ ਲਈ ਦਬਾਅ ਪਾ ਰਿਹਾ ਸੀ ਜਦਕਿ ਇਕ ਨਿੱਜੀ ਪ੍ਰਾਈਵੇਟ ਬੈਂਕ ਨੇ ਵੀ 30 ਲੱਖ ਰੁਪਏ ਉਸ ਵੱਲ ਬਣਾ ਕੇ ਮੋੜਨ ਲਈ ਦਬਾਅ ਪਾਇਆ ਜਾ ਰਿਹਾ ਹੈ ਪ੍ਰੰਤੂ ਗਰੀਬ ਹੋਣ ਕਰਕੇ ਉਹ ਮੋੜਨ ਤੋਂ ਅਸਮਰੱਥ ਸੀ। ਇਸ ਤੋਂ ਦੁਖੀ ਹੋ ਕੇ ਉਹ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ।

ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਕਿਸਾਨ ਦੇ ਪੁੱਤਰ ਵੰਸ਼ਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਰਜ਼ਾ ਮੋੜਨ ਲਈ ਪਾਏ ਜਾ ਰਹੇ ਦਬਾਅ ਤੋਂ ਕਾਫੀ ਪ੍ਰੇਸ਼ਾਨ ਸੀ ਜਿਸ ‘ਤੇ ਅੱਜ ਸਵੇਰੇ ਉਨ੍ਹਾਂ ਨੇ ਘਰ ਦੇ ਪਿਛਲੇ ਪਾਸੇ ਪਸ਼ੂਆਂ ਵਾਲੇ ਵਰਾਂਡੇ ਵਿਚ ਗਾਡਰ ਨਾਲ ਰੱਸਾ ਬੰਨ੍ਹ ਕੇ ਫਾਹਾ ਲੈ ਲਿਆ। ਇਸ ਦਾ ਪਤਾ ਲੱਗਣ ‘ਤੇ ਅਸੀਂ ਉਨ੍ਹਾਂ ਨੂੰ ਜਦੋਂ ਤੱਕ ਹੇਠਾਂ ਲਾਹਿਆ ਉਦੋਂ ਤੱਕ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਘਟਨਾ ਦਾ ਪਤਾ ਚੱਲਣ ‘ਤੇ ਥਾਣਾ ਸਰਾਏ ਅਮਾਨਤ ਖਾਂ ਤੋਂ ਪੁਲਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਕਿਸਾਨ ਦੀ ਦੇਹ ਅਤੇ ਸੁਸਾਇਡ ਨੋਟ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।Fraud with the farmer

also read :- ਹਰਿਆਣਾ ਚ CM ਕੁਰਸੀ ਲਈ ਰਸਤਾ ਸਾਫ਼ ਕਰ ਰਹੇ ਨੇ ਹੁੱਡਾ ,ਖ਼ੁਦ ਲੋਕਸਭਾ ਚੁਣਾਵ ਲੜਨ ਤੋਂ ਕੀਤਾ ਇਨਕਾਰ..

ਦੂਜ ਪਾਸੇ ਥਾਣੇਦਾਰ ਸਤਪਾਲ ਨੇ ਦੱਸਿਆ ਕਿ ਸੁਸਾਇਡ ਨੋਟ ਦੇ ਅਧਾਰ ‘ਤੇ ਸਬੰਧਤ ਆੜ੍ਹਤੀ ਅਤੇ ਬੈਂਕ ਬਰਾਂਚ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਆੜ੍ਹਤੀ ਗੁਰਿੰਦਰ ਸਿੰਘ ਨਾਲ ਸੰਪਰਕ ਕਰਨ ‘ਤੇ ਉਸ ਨੇ ਤੰਗ ਪ੍ਰੇਸ਼ਾਨ ਕਰਨ ਵਾਲੀ ਗੱਲ ਨੂੰ ਗਲਤ ਦੱਸਦਿਆਂ ਕਿਹਾ ਕਿ ਸਬੰਧਤ ਕਿਸਾਨ ਨੇ ਉਸ ਕੋਲੋਂ ਪੈਸੇ ਉਧਾਰ ਜ਼ਰੂਰ ਲਏ ਪ੍ਰੰਤੂ ਉਸ ਨੇ ਕੋਈ ਦਬਾਅ ਨਹੀਂ ਪਾਇਆ।Fraud with the farmer

[wpadcenter_ad id='4448' align='none']