Monday, December 30, 2024

ਵਿਰਾਸਤੀ ਮਾਰਗ ਉਪਰ ਖੋਲੇ ਜਾ ਰਹੇ ਫ਼੍ਰੀ ਯਾਤਰੀ ਸਹਾਇਤਾ ਕੇਂਦਰ ਤੇ ਪ੍ਰਸ਼ਾਸ਼ਨ ਦਾ ਵੱਡਾ ਐਕਸ਼ਨ

Date:

Free Passenger Assistance Center ਪਿਛਲੇ ਕੁਝ ਮਹੀਨੇ ਪਹਿਲਾਂ ਅੰਮ੍ਰਿਤਸਰ ਸ੍ਰੀ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਏ ਰਹੇ ਇਕ ਸ਼ਰਧਾਲੂ ਨੂੰ ਉਥੇ ਰੁਕਣ ਲਈ ਕਮਰੇ ਦੇ ਨਾਲ ਇੱਕ ਲੜਕੀ ਦੇਣ ਦੀ ਆਫਰ ਕਰਨ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਕਾਫੀ ਮਾਮਲਾ ਭਖ਼ਿਆ ਸੀ ਅਤੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਵੀ ਦੇਖਣ ਨੂੰ ਮਿਲਿਆ ਸੀ ਇਸ ਤੋਂ ਬਾਅਦ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵੱਲੋਂ ਇਕ ਫੈਸਲਾ ਲਿੱਤਾ ਗਿਆ ਕੀ ਵਿਰਾਸਤੀ ਮਾਰਗ ਦੇ ਉੱਪਰ ਇਕ ਫ਼੍ਰੀ ਯਾਤਰੀ ਦੀ ਸਹਾਇਤਾ ਕੇਂਦਰ ਖੋਲਿਆ ਜਾਵੇਗਾ ਅਤੇ ਇਸ ਯਾਤਰੀ ਸਹਾਇਤਾ ਕੇਂਦਰ ਦੇ ਰਾਹੀ ਵਾਰ ਸਾਹਿਬ ਨਤਮਸਤਕ ਹੋਣ ਆਉਣ ਵਾਲੇ ਸ਼ਰਧਾਲੂਆਂ ਨੂੰ ਫ਼੍ਰੀ ਵਿੱਚ ਗਾਈਡ ਕੀਤਾ ਜਾਵੇਗਾ ਇਸ ਸਬੰਧ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਵੱਲੋਂ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਨੂੰ ਵੀ ਇਕ ਮੰਗ ਪੱਤਰ ਦਿੱਤਾ ਗਿਆ ਸੀ ਲੇਕਿਨ ਵਿਰਾਸਤੀ ਮਾਰਗ ਤੇ ਮੌਜੂਦ ਪ੍ਰਸ਼ਾਸ਼ਨ ਵੱਲੋਂ ਅੱਜ ਕਨੋਪਿਆ ਵੀ ਨਹੀਂ ਲੱਗਣ ਦਿੱਤੀਆਂ ਗਈਆਂ ਅਤੇ ਇਸ ਦੌਰਾਨ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ਦੇ ਚੇਅਰਮੈਨ ਅਮਰਿੰਦਰ ਸਿੰਘ ਦੀ ਉਥੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀ ਅਤੇ ਸਕਿਉਰਟੀ ਗਾਰਡ ਦੇ ਅਧਿਕਾਰੀਆਂ ਨਾਲ ਕਾਫੀ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ ਅਮਰਿੰਦਰ ਸਿੰਘ ਦੇ ਮੁਤਾਬਿਕ ਵਿਰਾਸਤੀ ਮਾਰਗ ਤੇ ਹੋਰ ਵੀ ਅਜਿਹੀਆਂ ਬਹੁਤ ਸਾਰੀਆਂ ਦੁਕਾਨਾਂ ਖੁੱਲ੍ਹੀਆਂ ਹਨ ਜਿਨ੍ਹਾਂ ਦੀ ਕਿਸੇ ਵੀ ਤਰੀਕੇ ਦੀ ਕੋਈ ਪਰਮੀਸ਼ਨ ਨਹੀ ਹੈ ਅਤੇ ਅਮਰਿੰਦਰ ਸਿੰਘ ਨੇ ਅਤੇ ਪ੍ਰਸ਼ਾਸਨਿਕ ਅਧਿਕਾਰੀ ਉੱਪਰ ਆਰੋਪ ਲਗਾਏ ਹੋਏ ਕਿਹਾ ਕਿ ਦੁਕਾਨਦਾਰਾਂ ਨੂੰ ਕਿਸੇ ਵੀ ਤਰੀਕੇ ਦੀ ਵਿਰਾਸਤੀ ਮਾਰਗ ਉਪਰ ਦੁਕਾਨਾਂ ਲਗਾਉਣ ਦੀ ਮਨਜ਼ੂਰੀ ਨਹੀਂ ਹੈ ਲੇਕਿਨ ਫਿਰ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਤੋਂ ਰਿਸ਼ਵਤ ਲੈ ਕੇ ਉਹਨਾਂ ਨੂੰ ਵਿਰਾਸਤੀ ਮਾਰਗ ਦੇ ਉਪਰ ਦੁਕਾਨਾਂ ਲਗਾਉਣ ਦੀ ਇਜ਼ਾਜਤ ਦੇ ਰਿਹਾ ਹੈ ਅਗਰ ਪ੍ਰਸ਼ਾਸਨਿਕ ਅਧਿਕਾਰੀ ਉਹ ਦੁਕਾਨਾਂ ਹਟਾ ਦੇਣਗੇ ਤਾਂ ਅਸੀਂ ਵੀ ਆਪਣੀ ਕਨੋਪੀ ਹਟਾ ਦੇਵਾਂਗੇ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਰਾਸਤੀ ਮਾਰਗ ਦੇ ਉੱਪਰ ਚੱਲ ਰਹੇ ਦੇਹ ਵਪਾਰ ਅਤੇ ਵੱਧ ਰਹੀ ਨਸ਼ੇ ਨੂੰ ਰੋਕਣ ਲਈ ਉਹਨਾਂ ਦੀ ਐਸੋਸੀਏਸ਼ਨ ਵੱਲੋਂ ਇਕ ਉਪਰਾਲਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਇਹ ਕਰਨ ਤੋਂ ਰੋਕ ਰਿਹਾ ਹੈ ਜੋ ਕਿ ਬਰਦਾਸ਼ਤ ਕਰਨ ਦੇ ਯੋਗ ਨਹੀ ਤੇ ਉਹਨਾਂ ਕਿਹਾ ਸੀ ਕਿ ਸਾਨੂੰ ਪਹਿਲਾਂ ਤੋਂ ਹੀ ਜਾਣਕਾਰੀ ਸੀ ਕਿ ਪਰਸ਼ਾਸ਼ਨ ਦੀ ਮਿਲੀਭੁਗਤ ਨਾਲ ਹੀ ਸਭ ਕੁਝ ਗਲਤ ਕੰਮ ਵਿਰਾਸਤੀ ਮਾਰਗ ਤੇ ਚੱਲ ਰਹੇ ਹਨ ਇਹ ਜੱਗ ਜ਼ਾਹਰ ਕਰਨ ਵਾਸਤੇ ਹੀ ਸਾਡੇ ਵੱਲੋਂ ਉੱਥੇ ਮਾਹਰਾਜਾ ਰਣਜੀਤ ਸਿੰਘ ਦੇ ਬੁੱਤ ਤੇ ਕਨੋਪਈ ਲਗਾਈ ਗਈ ਸੀ ਜਿਸ ਨੂੰ ਪ੍ਰਸ਼ਾਸ਼ਨ ਨੇ ਖਦੇੜ ਦਿੱਤਾ ਹੈ ਅਤੇ ਇਹ ਹੁਣ ਸਾਡੇ ਵੱਲੋਂ ਇਕ ਹੋਰ ਆਪਸ਼ਨ ਰੱਖੀ ਗਈ ਸੀ ਜਿੱਥੇ ਹੁਣ ਅਸੀਂ ਉਦਘਾਟਨ ਕਰਕੇ ਸ਼ਰਧਾਲੂਆਂ ਦੀ ਸੇਵਾ ਵਿੱਚ ਹਾਜ਼ਰ ਹਾਂ ਅਤੇ ਦਰਬਾਰ ਸਾਹਿਬ ਨਜਦੀਕ ਵਿਰਾਸਤੀ ਮਾਰਗ ਤੇ ਹੋ ਰਹੇ ਗਲਤ ਕਮਾਂ ਨੂ ਬੰਦ ਕਰਨ ਲਈ ਆਪਣਾ ਸਹਿਯੋਗ ਜ਼ਰੂਰ ਦਵਾਗੇ ਤੇ ਗਲਤ ਕੰਮ ਰੋਕਣ ਦੀ ਕੋਸ਼ਿਸ਼ ਕਰਾਂਗਾFree Passenger Assistance Center

ALSO READ : ਕਿਸਾਨਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਣ ਮੌਕੇ CM ਦਾ ਬਿਆਨ

ਦੂਸਰੇ ਪਾਸੇ ਚਲਦੀ ਰਹੀ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਅਮਰਿੰਦਰ ਸਿੰਘ ਦੀ ਬਹਿਸਬਾਜ਼ੀ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੇ ਕਿਹਾ ਕਿ ਇਸ ਜਥੇਬੰਦੀ ਕੋਲ ਵਿਰਾਸਤੀ ਮਾਰਗ ਤੇ ਕਣੋਪੀ ਲਗਾਉਣ ਦੀ ਕਿਸੇ ਵੀ ਤਰੀਕੇ ਦੀ ਕੋਈ ਮਨਜ਼ੂਰੀ ਨਹੀਂ ਹੈ ਅਤੇ ਬਿਨਾਂ ਮਨਜ਼ੂਰੀ ਤੋਂ ਅਸੀਂ ਇੱਥੇ ਕੋਈ ਵੀ ਕਨੌਪੀ ਨਹੀਂ ਲਗਾਉਣ ਦੇਵਾਗੇ ਹੈ ਅਤੇ ਵਿਰਾਸਤੀ ਮਾਰਗ ਤੇ ਲਗੀਆਂ ਨਜਾਇਜ਼ ਦੁਕਾਨਾਂ ਦੀ ਗੱਲ ਜੋਂ ਅਮਰਿੰਦਰ ਸਿੰਘ ਕਰ ਰਿਹਾ ਹੈ ਉਹ ਹਟਾਉਣਾ ਸਾਡਾ ਕੰਮ ਨਹੀਂ ਹੈ ਉਹ ਹਟਾਉਣ ਦਾ ਕੰਮ ਨਗਰ ਨਿਗਮ ਵਿਭਾਗ ਦਾ ਹੈ ਅਤੇ ਇਹਨਾਂ ਵੱਲੋਂ ਸਿਰਫ਼ ਹੋਟਲ ਬੁੱਕ ਕਰਵਾਉਣ ਦੀ ਗੱਲ ਕੀਤੀ ਗਈ ਹੈ ਅਗਰ ਇਹ ਫ਼੍ਰੀ ਵਿੱਚ ਸਰਾਵਾਂ ਦਵਾਉਣ ਦੀ ਗੱਲ ਕਰਨ ਤਾਂ ਅਸੀਂ ਇਹਨਾਂ ਦੀ ਮਦਦ ਵੀ ਕਰੀਏ ਇਹ ਸਿਰਫ ਆਪਣੇ ਵਪਾਰ ਨੂੰ ਵਧਾਉਣ ਦਾ ਢੰਗ ਬਦਲ ਰਹੇ ਹਨ

ਜ਼ਿਕਰਯੋਗ ਹੈ ਕਿ ਵਿਰਾਸਤੀ ਮਾਰਗ ਦੇ ਉੱਪਰ ਰੋਜ਼ਾਨਾ ਹੀ ਨਸ਼ੇ ਦੀ ਹਾਲਤ ਵਿਚ ਕੁਝ ਨੌਜਵਾਨਾਂ ਦੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਸ਼ਰਧਾਲੂਆਂ ਨੂੰ ਕਿਸੇ ਕਮਰੇ ਮੁਹਇਆ ਕਰਵਾਉਣ ਦੇ ਨਾਮ ਦੇ ਮੋਟੀ ਕਮਿਸ਼ਨ ਹੇਠ ਦੇ ਹਨ ਅਤੇ ਸ਼ਰਧਾਲੂਆਂ ਨੂੰ ਮੋਟੀ ਕਮੀਸ਼ਨ ਤੋਂ ਰੋਕਣ ਲਈ ਸ਼ਹੀਦ ਭਗਤ ਸਿੰਘ ਪ੍ਰੈੱਸ ਐਸੋਸੀਏਸ਼ਨ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ ਸੀ ਜੋ ਕਿ ਪ੍ਰਸ਼ਾਸ਼ਨ ਵੱਲੋਂ ਪੂਰਾ ਨਹੀਂ ਹੋਣ ਦਿੱਤਾ ਜਾ ਰਿਹਾFree Passenger Assistance Center

Share post:

Subscribe

spot_imgspot_img

Popular

More like this
Related

ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ 9.92  ਕਰੋੜ ਰੁਪਏ ਦੀ ਰਾਸ਼ੀ ਜਾਰੀ: ਡਾ.ਬਲਜੀਤ ਕੌਰ

ਚੰਡੀਗੜ੍ਹ, 30 ਦਸੰਬਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...

ਨਿਰੰਤਰ ਕੀਤਾ ਜਾਂਦਾ ਯੋਗਾ ਅਭਿਆਸ  ਚਿੰਤਾ ਘਟਾਉਂਦਾ ਹੈ ਅਤੇ ਸਰੀਰ ਵਿੱਚ ਲਚਕਤਾ ਵਧਾਉਂਦਾ ਹੈ-ਐਸ.ਡੀ.ਐਮ. ਡੇਰਾਬੱਸੀ ਅਮਿਤ ਗਪਤਾ

ਡੇਰਾਬੱਸੀ/ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਦਸੰਬਰ, 2024: ਐਸ.ਡੀ.ਐਮ, ਡੇਰਾਬੱਸੀ, ਅਮਿਤ...