General Upendra Dwivedi
ਜਨਰਲ ਉਪੇਂਦਰ ਦਿਵੇਦੀ ਨੇ ਨਵੇਂ ਆਰਮੀ ਚੀਫ ਦਾ ਚਾਰਜ ਸੰਭਾਲਿਆ। ਜਨਰਲ ਦਿਵੇਦੀ 30ਵੇਂ ਸੈਨਾ ਮੁਖੀ ਹਨ। ਉਹ ਇਸੇ ਸਾਲ 30 ਫਰਵਰੀ ਨੂੰ ਵਾਈਸ ਚੀਫ ਆਫ ਆਰਮੀ ਸਟਾਫ ਬਣੇ ਸਨ। ਆਰਮੀ ਚੀਫ ਬਣਨ ‘ਤੇ ਦਿਵੇਦੀ ਲੈਫਟੀਨੈਂਟ ਜਨਰਲ ਤੋਂ ਜਨਰਲ ਰੈਂਕ ‘ਤੇ ਪ੍ਰਮੋਟ ਹੋਏ ਹਨ। ਭਾਰਤ ਸਰਕਾਰ ਨੇ 11 ਜੂਨ ਦੀ ਰਾਤ ਉਨ੍ਹਾਂ ਨੂੰ ਆਰਮੀ ਚੀਫ ਬਣਾਉਣ ਦਾ ਐਲਾਨ ਕੀਤਾ ਸੀ। ਇਸ ਤੋਂ ਪਹਿਲਾਂ ਉਹ ਫੌਜ ਦੇ ਵਾਈਸ ਚੀਫ, ਨਾਰਦਰਨ ਆਰਮੀ ਕਮਾਂਡਰ, ਡੀਜੀ ਇੰਫੈਂਟਰੀ ਤੇ ਫੌਜ ਦੇ ਕਈ ਹਰ ਕਮਾਂਡ ਦੇ ਮੁਖੀ ਵਜੋਂ ਕੰਮ ਕਰ ਚੁੱਕੇ ਹਨ।
ਜਨਰਲ ਦਿਵੇਦੀ ਨੇ ਆਰਮੀ ਚੀਫ ਵਜੋਂ ਜਨਰਲ ਮਨੋਜ ਪਾਂਡੇ ਦੀ ਜਗ੍ਹਾ ਲਈ ਹੈ। ਜਨਰਲ ਮਨੋਜ ਪਾਂਡੇ ਅੱਜ ਹੀ ਰਿਟਾਇਰ ਹੋਏ ਹਨ। ਲਾਸਟ ਵਰਕਿੰਗ ਡੇ ‘ਤੇ ਫੌਜ ਵੱਲੋਂ ਉਨ੍ਹਾਂ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਉਹ 26 ਮਹੀਨੇ ਤੱਕ ਆਰਮੀ ਚੀਫ ਰਹੇ। ਰਿਟਾਇਰਡ ਜਨਰਲ ਮਨੋਜ ਪਾਂਡੇ 31 ਮਈ ਨੂੰ ਰਿਟਾਇਰ ਹੋਣ ਵਾਲੇ ਸਨ। ਹਾਲਾਂਕਿ ਸਰਕਾਰ ਨੇ ਪਿਛਲੇ ਮਹੀਨੇ ਉਨ੍ਹਾਂ ਦਾ ਕਾਰਜਕਾਲ ਇਕ ਮਹੀਨੇ ਲਈ ਵਧਾ ਦਿੱਤਾ ਸੀ। 25 ਮਈ ਨੂੰ ਉਨ੍ਹਾਂ ਨੂੰ ਐਕਸਟੈਂਸ਼ਨ ਦੇਣ ਦਾ ਐਲਾਨ ਹੋਇਆ ਸੀ। ਆਮ ਤੌਰ ‘ਤੇ ਫੌਜ ਵਿਚ ਇਸ ਤਰ੍ਹਾਂ ਦੇ ਫੈਸਲੇ ਨਹੀਂ ਲਏ ਜਾਂਦੇ।
ਜਨਰਲ ਉਪੇਂਦਰ ਦਿਵੇਦੀ ਮੱਧ ਪ੍ਰਦੇਸ਼ ਦੇ ਨਿਵਾਸੀ ਹਨ। ਉਨ੍ਹਾਂ ਨੇ ਸੈਨਿਕ ਸਕੂਲ ਰੀਵਾ ਤੋਂ ਪੜ੍ਹਾਈ ਕੀਤੀ ਤੇ ਜਨਵਰੀ 1981 ਵਿਚ ਰਾਸ਼ਟਰੀ ਰੱਖਿਆ ਅਕਾਦਮੀ ਵਿਚ ਸ਼ਾਮਲ ਹੋ ਗਏ। ਉਨ੍ਹਾਂ ਨੂੰ ਦਸੰਬਰ 1984 ਵਿਚ ਜੰਮੂ ਤੇ ਕਸ਼ਮੀਰ ਰਾਈਫਲਸ ਦੀ 18ਵੀਂ ਬਟਾਲੀਅਨ ਵਿਚ ਨਿਯੁਕਤ ਕੀਤਾ ਗਿਆ ਸੀ। ਉਨ੍ਹਾਂ ਨੇ ਬਾਅਦ ਵਿਚ ਕਸ਼ਮੀਰ ਘਾਟੀ ਤੇ ਰਾਜਸਥਾਨ ਦੇ ਰੇਗਿਸਤਾਨ ਵਿਚ ਕਮਾਨ ਸੰਭਾਲੀ। ਜਨਰਲ ਦਿਵੇਦੀ ਨੂੰ ਪਰਮ ਵਿਸ਼ਿਸ਼ਟ ਸੇਵਾ ਮੈਡਲ, ਅਤਿ ਵਿਸ਼ਿਸ਼ਟ ਸੇਵਾ ਮੈਡਲ ਅਤੇ ਤਿੰਨ ਜਨਰਲ ਆਫੀਸਰ ਕਮਾਂਡਿੰਗ-ਇਨ-ਚਾਰਜ (ਜੀਓਸੀ-ਇਨ-ਸੀ) ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ ਹੈ।
ਟੈਕਨਾਲੋਜੀ ਦੇ ਇਸਤੇਮਾਲ ਨੂੰ ਲੈਕੇ ਉਤਸ਼ਾਹੀ ਹੋਣ ਦੇ ਨਾਤੇ, ਜਨਰਲ ਦਿਵੇਦੀ ਨੇ ਨਾਰਦਰਨ ਕਮਾਂਡ ਵਿਚ ਸਾਰੇ ਰੈਂਕਾਂ ਦੀ ਟੈਕਨੀਕਲ ਬਾਊਂਡਰੀਜ਼ ਨੂੰ ਵਧਾਉਣ ਦੀ ਦਿਸ਼ਾ ਵਿਚ ਕੰਮ ਕੀਤਾ। ਉਨ੍ਹਾਂ ਨੇ ਬਿਗ ਡਾਟਾ ਐਨਾਲਿਟਿਕਸ, AI, ਕਵਾਂਟਮ ਤੇ ਬਲਾਕਚੇਨ ਬੇਸਡ ਵਰਗੀਆਂ ਮਹੱਤਵਪੂਰਨ ਟੈਕਨਾਲੋਜੀ ਨੂੰ ਬੜ੍ਹਾਵਾ ਦਿੱਤਾ।
Read Also : CM ਕੇਜਰੀਵਾਲ ਮੁੜ ਪਹੁੰਚੇ ਹਾਈ ਕੋਰਟ, CBI ਦੀ ਗ੍ਰਿਫ਼ਤਾਰੀ ਨੂੰ ਦਿੱਤੀ ਚੁਣੌਤੀ
ਉਹ ਆਪਣੀਆਂ ਦੋ ਵਿਦੇਸ਼ੀ ਅਸਾਈਨਮੈਂਟਾਂ ਦੌਰਾਨ ਸੋਮਾਲੀਆ ਹੈੱਡਕੁਆਰਟਰ UNOSOM II ਦਾ ਹਿੱਸਾ ਸਨ। ਸੇਸ਼ੇਲਸ ਸਰਕਾਰ ਦੇ ਫੌਜੀ ਸਲਾਹਕਾਰ ਵਜੋਂ ਵੀ ਕੰਮ ਕੀਤਾ। ਜਨਰਲ ਦਿਵੇਦੀ ਨੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ, ਵੈਲਿੰਗਟਨ ਅਤੇ ਏਡਬਲਿਊਸੀ, ਮਹੂ ਵਿਖੇ ਹਾਈ ਕਮਾਂਡ ਸਿਲੇਬਸ ਵਿੱਚ ਵੀ ਸ਼ਿਰਕਤ ਕੀਤੀ। ਉਨ੍ਹਾਂ ਨੂੰ USAWC, Carlisle, USA ਵਿਖੇ ਡਿਸਟਿੰਗੂਇਸ਼ਡ ਫੈਲੋ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਰੱਖਿਆ ਅਤੇ ਪ੍ਰਬੰਧਨ ਅਧਿਐਨ ਵਿੱਚ ਐਮਫਿਲ ਦੀ ਡਿਗਰੀ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਮਿਲਟਰੀ ਸਾਇੰਸ ਵਿੱਚ ਦੋ ਮਾਸਟਰ ਡਿਗਰੀਆਂ ਹਨ, ਜਿਨ੍ਹਾਂ ਵਿੱਚੋਂ ਇੱਕ USAWC USA ਤੋਂ ਹੈ।
General Upendra Dwivedi