ਕਿਸਾਨਾਂ ‘ਤੇ ਹਰਿਆਣਾ ਪੁਲਿਸ ਦੀ ਕਾਰਵਾਈ ਉਤੇ ਕੈਪਟਨ ਅਮਰਿੰਦਰ ਦਾ ਵੱਡਾ ਬਿਆਨ…
By Nirpakh News
On
Capt.Amarinder Singh
Capt.Amarinder Singh
ਖਨੌਰੀ ਬਾਰਡਰ ਉਤੇ ਹਰਿਆਣਾ ਪੁਲਿਸ ਵੱਲੋਂ ਕਿਸਾਨਾਂ ਉਤੇ ਕੀਤੀ ਕਾਰਵਾਈ ਖਿਲਾਫ ਭਾਜਪਾ ਆਗੂ ਵੀ ਨਿੱਤਰ ਆਏ ਹਨ। ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਰਿਆਣਾ ਪੁਲਿਸ ਦੀ ਕਾਰਵਾਈ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
READ ALSO: ਨੱਕ ‘ਚੋਂ ਆ ਰਿਹਾ ਸੀ ਖੂਨ, ਵਿਅਕਤੀ ਨੇ ਸੋਚਿਆ ਸ਼ਾਇਦ ਨਕਸੀਰ ਹੋਵੇਗੀ, ਪਰ ਅੰਦਰੋਂ ਨਿਕਲੇ 150 ਕੀੜੇ
ਉਨ੍ਹਾਂ ਨੇ ਇਸ ਸਬੰਧੀ ਟਵੀਟ ਕਰਕੇ ਆਖਿਆ ਹੈ ਕਿ ਹਰਿਆਣਾ ਪੁਲਿਸ ਵੱਲੋਂ ਸਾਡੇ ਨੌਜਵਾਨ ਕਿਸਾਨ ਪ੍ਰਿਤਪਾਲ ਸਿੰਘ ‘ਤੇ ਕੀਤੇ ਤਸ਼ੱਦਦ ਦੀ ਮੈਂ ਸਖ਼ਤ ਨਿੰਦਾ ਕਰਦਾ ਹਾਂ। ਮੈਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਹਾਂ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕਰਨ, ਜੋ ਇੱਕ ਨਿਹੱਥੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਣ ਦੇ ਦੋਸ਼ੀ ਹਨ। ਇਹ ਨੌਜਵਾਨ ਸਿਰਫ ਲੋਕਾਂ ਨੂੰ ਲੰਗਰ ਵਰਤ ਰਿਹਾ ਸੀ।’’
Capt.Amarinder Singh