ਤੁਹਾਡੀ ਰਸੋਈ ‘ਚ ਪਈ ਕਾਲੀ ਮਿਰਚ ਕਰੇਗੀ ਤੁਹਾਡੇ ਕੈਲੋਸਟ੍ਰਾਲ ਨੂੰ ਕੰਟਰੋਲ ਕਰਨ ‘ਚ ਮੱਦਦ

Health Care | ਤੁਹਾਡੀ ਰਸੋਈ 'ਚ ਪਈ ਕਾਲੀ ਮਿਰਚ ਕਰੇਗੀ ਤੁਹਾਡੇ ਕੈਲੋਸਟ੍ਰਾਲ ਨੂੰ ਕੰਟਰੋਲ ਕਰਨ 'ਚ ਮੱਦਦ

Health Care
Health Care

Health Care

ਹਰ ਘਰ ਦੀ ਰਸੋਈ ਵਿੱਚ ਵਰਤੇ ਜਾਣ ਵਾਲੇ ਮਸਾਲਿਆਂ ’ਚੋਂ ਇੱਕ ਕਾਲੀ ਮਿਰਚ ਸਾਡੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀ ਹੈ। ਕਈ ਗੰਭੀਰ ਬੀਮਾਰੀਆਂ ’ਚ ਵੀ ਇਸਦਾ ਇਸਤੇਮਾਲ ਕੀਤਾ ਜਾਂਦਾ ਹੈ। ਬਾਜ਼ਾਰ ‘ਚ ਲੋਕ ਇਸ ਨੂੰ ਕਾਲੀ ਮਿਰਚ ਦੇ ਨਾਂ ਨਾਲ ਜਾਣਦੇ ਹਨ ਪਰ ਆਯੁਰਵੈਦ ‘ਚ ਇਸ ਨੂੰ ਮਿਰਚ ਪਿੱਪਲੀ ਨਾਮ ਦੀ ਦਵਾਈ ਦੇ ਰੂਪ ’ਚ ਇਸਦਾ ਇਸਤੇਮਾਲ ਹੁੰਦਾ ਹੈ। ਇਸ ਦੀ ਵਰਤੋਂ ਵੱਧ ਰਹੇ ਕੋਲੋਸਟ੍ਰਾਲ ਨੂੰ ਘਟਾਉਣ, ਪੇਟ ਦੀਆਂ ਬਿਮਾਰੀਆਂ ਜਿਵੇਂ ਕਬਜ਼, ਚਮੜੀ ਦੀਆਂ ਸਮੱਸਿਆਵਾਂ ਆਦਿ ਨੂੰ ਠੀਕ ਕਰਨ ਲਈ ਕੀਤੀ ਜਾਂਦੀ ਹੈ |

also read :- ਅੰਬਾਨੀਆਂ ਦੇ ਫੰਕਸ਼ਨ ‘ਚ Perform ਕਰਨ ਤੋਂ ਬਾਅਦ ਭਾਰਤ ਵਿੱਚ ਛਾਈ ਰਿਹਾਨਾ

ਕਾਲੀ ਮਿਰਚ ਨੂੰ ਵੱਖ-ਵੱਖ ਢੰਗਾਂ ਨਾਲ ਔਸ਼ਧੀ ਦੇ ਰੂਪ ’ਚ ਇਸਤੇਮਾਲ ਕੀਤਾ ਜਾਂਦਾ ਹੈ। ਸ਼ਹਿਦ ਦੇ ਨਾਲ ਇਸਦੀ ਵਰਤੋਂ ਕਰਨ ਨਾਲ ਇਹ ਸਰਦੀ ਅਤੇ ਖਾਂਸੀ ਵਰਗੀਆਂ ਕਈ ਬਿਮਾਰੀਆਂ ਨੂੰ ਠੀਕ ਕਰਨ ’ਚ ਮਦਦ ਕਰਦਾ ਹੈ। ਉੱਥੇ ਹੀ ਗਰਮ ਪਾਣੀ ਨਾਲ ਇਸਦਾ ਇਸਤੇਮਾਲ ਕਰਨ ਨਾਲ ਪੇਟ ਦੀਆਂ ਬਿਮਾਰੀਆਂ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦਾ ਹੈ। ਕਾਲੀ ਮਿਰਚ ਦੀ ਤਾਸੀਰ ਗਰਮ ਹੁੰਦੀ ਹੈ, ਇਸ ਕਾਰਨ ਇਸਦਾ ਇਸਤੇਮਾਲ ਸਰਦੀਆਂ ’ਚ ਸ਼ਹਿਦ ਦੇ ਨਾਲ ਕੀਤਾ ਜਾਂਦਾ ਹੈ। ਉੱਥੇ ਹੀ ਸਫੇਦ ਮਿਰਚ ਨੂੰ ਕਾਲੀ ਮਿਰਚ ਦੇ ਛਿਲਕੇ ’ਚੋਂ ਕੱਢ ਕੇ ਤਿਆਰਾ ਕੀਤਾ ਜਾਂਦਾ ਹੈ। ਜਿਸ ਕਾਰਨ ਇਸਦੀ ਤਾਸੀਰ ਥੋੜ੍ਹੀ ਘੱਟ ਗਰਮ ਹੁੰਦੀ ਹੈ, ਇਸਦਾ ਵੀ ਇਸਤੇਮਾਲ ਔਸ਼ਧੀ ਦੇ ਰੂਪ ’ਚ ਕੀਤਾ ਜਾਂਦਾ ਹੈ।

[wpadcenter_ad id='4448' align='none']