HEALTH UPDATE
ਜੇ ਤੁਹਾਡੇ ਨੱਕ ‘ਚੋਂ ਖੂਨ ਵਗਣਾ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਗੰਭੀਰਤਾ ਨਾਲ ਲਓ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਅਮਰੀਕਾ ਵਿੱਚ ਇੱਕ ਵਿਅਕਤੀ ਨਾਲ ਅਜਿਹੀ ਘਟਨਾ ਵਾਪਰੀ ਹੈ। ਵਿਅਕਤੀ ਦੇ ਨੱਕ ਵਿੱਚੋਂ ਵਾਰ-ਵਾਰ ਖੂਨ ਵਹਿ ਰਿਹਾ ਸੀ। ਉਸ ਨੇ ਸੋਚਿਆ ਕਿ ਸ਼ਾਇਦ ਨਕਸੀਰ ਨਿਕਲ ਰਹੀ ਹੈ। ਪਰ ਕੁਝ ਘੰਟਿਆਂ ਬਾਅਦ ਉਸ ਦੇ ਬੁੱਲ੍ਹ ਸੁੱਜਣ ਲੱਗੇ। ਜਦੋਂ ਉਹ ਡਾਕਟਰ ਕੋਲ ਪਹੁੰਚਿਆ ਤਾਂ ਉਹ ਵੀ ਹੈਰਾਨ ਰਹਿ ਗਿਆ। ਉਸ ਵਿਅਕਤੀ ਦੇ ਨੱਕ ਅਤੇ ਸਾਈਨਸ ਕੈਵਿਟੀ ਵਿੱਚ ਕੀੜੇ ਘੁੰਮ ਰਹੇ ਸਨ।
ਇਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਵੀਡੀਓ ਵਿੱਚ ਡਾਕਟਰ ਇੱਕ ਆਦਮੀ ਦੇ ਨੱਕ ਵਿੱਚੋਂ ਜ਼ਿੰਦਾ ਕੀੜੇ ਕੱਢ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਇਹ ਵਿਅਕਤੀ ਕਈ ਮਹੀਨਿਆਂ ਤੋਂ ਇਸ ਸਮੱਸਿਆ ਨਾਲ ਜੂਝ ਰਿਹਾ ਸੀ। ਵਾਰ-ਵਾਰ ਨੱਕ ‘ਚੋ ਨਕਸੀਰ ਵਗਣ ਦੀ ਸਮੱਸਿਆ ਆ ਰਹੀ ਸੀ। ਜਦੋਂ ਉਹ ਠੀਕ ਨਾ ਹੋਇਆ ਤਾਂ ਉਹ HCA ਫਲੋਰੀਡਾ ਮੈਮੋਰੀਅਲ ਪਹੁੰਚ ਗਿਆ। ਜਦੋਂ ਐਕਸ-ਰੇ ਕਰਵਾਇਆ ਗਿਆ ਤਾਂ ਪਤਾ ਲੱਗਾ ਕਿ ਉਸ ਦੇ ਨੱਕ ਵਿਚ 150 ਦੇ ਕਰੀਬ ਜ਼ਿੰਦਾ ਕੀੜੇ ਸਨ।
ਕੁਝ ਘੰਟਿਆਂ ਵਿੱਚ ਮੇਰਾ ਚਿਹਰਾ ਸੁੱਜ ਗਿਆ
ਵਿਅਕਤੀ ਨੇ ਫਸਟ ਕੋਸਟ ਨਿਊਜ਼ ਨੂੰ ਦੱਸਿਆ ਕੁਝ ਘੰਟਿਆਂ ਵਿੱਚ ਹੀ ਮੇਰਾ ਚਿਹਰਾ ਸੁੱਜ ਗਿਆ, ਮੇਰੇ ਬੁੱਲ੍ਹ ਸੁੱਜ ਗਏ। ਮੈਂ ਮੁਸ਼ਕਿਲ ਨਾਲ ਗੱਲ ਕਰ ਸਕਦਾ ਸੀ। ਨੱਕ ‘ਚੋਂ ਲਗਾਤਾਰ ਖੂਨ ਵਗਣ ਲੱਗਾ। ਹਾਲਤ ਅਜਿਹੀ ਬਣ ਗਈ ਸੀ ਕਿ ਮੈਂ ਉਦੋਂ ਤੱਕ ਬਾਥਰੂਮ ਜਾਣ ਲਈ ਵੀ ਨਹੀਂ ਉੱਠ ਸਕਦਾ ਸੀ । ਇਹ ਸਤੰਬਰ 2023 ਵਿੱਚ ਸ਼ੁਰੂ ਹੋਇਆ ਸੀ। ਨਿਊਰੋਬਲਾਸਟੋਮਾ ਦਾ ਨਿਦਾਨ ਲਗਭਗ 30 ਸਾਲ ਪਹਿਲਾਂ ਹੋਇਆ ਸੀ। ਫਿਰ ਨੱਕ ਵਿੱਚੋਂ ਕੈਂਸਰ ਵਾਲੀ ਟਿਊਮਰ ਕੱਢ ਦਿੱਤੀ ਗਈ। ਉਸ ਤੋਂ ਬਾਅਦ ਮੇਰਾ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਗਿਆ ਸੀ।
READ ALSO:ਜੇ ਤੁਸੀਂ ਸਾਈਬਰ ਕੈਫੇ ਵਾਲੇ ਤੋਂ ਅਪਲਾਈ ਕਰਵਾਇਆ ਹੈ ਪਾਸਪੋਰਟ ਤਾਂ ਨਾ ਕਰੋ ਇਹ ਗਲਤੀ, ਫਸ ਸਕਦੀ ਹੈ ਫਾਈਲ
ਰੱਬ ਦਾ ਸ਼ੁਕਰ ਹੈ ਕਿ ਉਹ ਸਾਡੇ ਕੋਲ ਆਇਆ
ਕੀੜਿਆਂ ਦਾ ਪਤਾ ਉਦੋਂ ਲੱਗਾ ਜਦੋਂ ਮਰੀਜ਼ ਡਾਕਟਰ ਡੇਵਿਡ ਕਾਰਲਸਨ ਕੋਲ ਗਿਆ। ਡਾ. ਕਾਰਲਸਨ ਨੇ ਫਸਟ ਕੋਸਟ ਨਿਊਜ਼ ਨੂੰ ਦੱਸਿਆ ਸ਼ੁਕਰ ਹੈ ਕਿ ਉਹ ਸਾਡੇ ਕੋਲ ਆਇਆ। ਜਿਵੇਂ ਹੀ ਅਸੀਂ ਐਕਸ-ਰੇ ਕੀਤਾ ਤਾਂ ਚੀਜ਼ਾਂ ਨਾਟਕੀ ਢੰਗ ਨਾਲ ਬਦਲ ਗਈਆਂ। ਅੰਦਰ ਦਰਜਨਾਂ ਜ਼ਿੰਦਾ ਕੀੜੇ ਸਨ ਅਤੇ ਉਹ ਵੀ ਛੋਟੇ ਨਹੀਂ ਸਨ। ਜਦੋਂ ਕੀੜੇ ਕੁਝ ਖਾਂਦੇ ਹਨ ਉਹ ਮਲ ਵੀ ਕੱਢ ਦਿੰਦੇ ਹਨ। ਇਹ ਲਾਰਵੇ ਟਿਸ਼ੂ ਅਤੇ ਮਲ ਵਹਾਉਂਦੇ ਹਨ। ਇਹ ਇੱਕ ਜ਼ਹਿਰੀਲਾ ਵਾਤਾਵਰਣ ਬਣਾਉਂਦਾ ਹੈ, ਜੋ ਸੋਜਸ਼ ਦਾ ਕਾਰਨ ਬਣਦਾ ਹੈ। ਮੈਨੂੰ ਪਤਾ ਸੀ ਕਿ ਉਹ ਵੱਡੀ ਮੁਸੀਬਤ ਵਿੱਚ ਸੀ। ਇਹ ਸਭ ਉਸ ਦੀਆਂ ਅੱਖਾਂ ਅਤੇ ਦਿਮਾਗ ਦੇ ਬਿਲਕੁਲ ਨੇੜੇ ਹੋ ਰਿਹਾ ਸੀ।
HEALTH UPDATE