ਕੀ ਤੁਸੀ ਵੀ ਇਨ੍ਹਾਂ ਖਾਣਿਆਂ ਨੂੰ ਦੇਖ ਕੇ ਖਾ ਜਾਂਦੇ ਹੋ ਧੋਖਾ, ਤਾਂ ਹੋ ਜਾਓ ਸਾਵਧਾਨ ਇਨ੍ਹਾਂ ਨਾਲ਼ ਵਿਗੜ ਸਕਦੀ ਹੈ ਤੁਹਾਡੀ ਸਿਹਤ

Date:

Healthy or Unhealthy

ਇਨਸਾਨੀ ਸਰੀਰ ਨੂੰ ਵਿਟਾਮਿਨ, ਪ੍ਰੋਟੀਨ, ਖਣਿਜਾਂ ਵਰਗੇ ਪੋਸ਼ਕ ਤੱਤਾਂ ਦੀ ਲੋੜ ਹੁੰਦੀ ਹੈ ਤੇ ਇਨ੍ਹਾਂ ਨੂੰ ਪੂਰਾ ਕਰਨ ਲਈ ਅਸੀਂ ਬਹੁਤ ਸਾਰੇ ਹੈਲਦੀ ਫੂਡਜ਼ ਤੇ ਡ੍ਰਿਕਸ ਦਾ ਸੇਵਨ ਕਰਦੇ ਹਾਂ। ਬਾਜ਼ਾਰ ‘ਚ ਅਜਿਹੇ ਕਈ ਹੈਲਦੀ ਫੂਡਜ਼ ਉਪਲਬਧ ਹਨ, ਜੋ ਦਾਅਵਾ ਕਰਦੇ ਹਨ ਕਿ ਤੁਹਾਡੇ ਲਈ ਸਿਹਤਮੰਦ ਹਨ ਪਰ ਅਸਲ ‘ਚ ਇਹ ਭੋਜਨ ਤੁਹਾਡੀ ਸਿਹਤ ਨੂੰ ਖਰਾਬ ਕਰ ਸਕਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਫੂਡਜ਼ ਦਾ ਸੇਵਨ ਕਰਦੇ ਹੋ ਤਾਂ ਤੁਹਾਡੀ ਸਿਹਤ ਵਿਗੜ ਸਕਦੀ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪ੍ਰੋਡਕਟਸ ਬਾਰੇ ਦੱਸਣ ਜਾ ਰਹੇ ਹਾਂ ਜੋ ਕਿ ਸਿਹਤਮੰਦ ਲੱਗਦੇ ਹਨ, ਪਰ ਹੁੰਦੇ ਨਹੀਂ।

also read :- Kidney Disease ਦੇ ਵੱਧ ਰਹੇ ਕੇਸ , ਫਾਸਟ ਫ਼ੂਡ ਦਾ ਜ਼ਿਆਦਾ ਸੇਵਨ ਕਰਨ ਨਾਲ ਨੌਜਵਾਨ ਹੋ ਰਹੇ ਸ਼ਿਕਾਰ

  1. ਡਾਇਜੈਸਟਿਵ ਨਾਂ ਤੋਂ ਇਹ ਨਾ ਸੋਚੋ ਕਿ ਇਹ ਬਿਸਕੁਟ ਤੁਹਾਡੇ ਲਈ ਹੈਲਦੀ ਹੋਣਗੇ। ਦਰਅਸਲ, ਡਾਈਜੈਸਟਿਵ ਬਿਸਕੁਟ ਆਟੇ ਤੇ ਚੀਨੀ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ‘ਚ ਕਾਫੀ ਕੈਲੋਰੀ ਹੁੰਦੀ ਹੈ। ਜੇਕਰ ਤੁਸੀਂ ਰੋਜ਼ਾਨਾ ਇਨ੍ਹਾਂ ਦਾ ਸੇਵਨ ਕਰਦੇ ਹੋ ਤਾਂ ਤੁਹਾਡਾ ਭਾਰ ਬਹੁਤ ਆਸਾਨੀ ਨਾਲ ਵਧ ਸਕਦਾ ਹੈ।
  2. ਅੱਜ-ਕੱਲ੍ਹ ਡਾਈਟ ਖਾਖਰਾ ਮਾਰਕੀਟ ‘ਚ ਕਾਫੀ ਉਪਲੱਬਧ ਹੈ ਤੇ ਲੋਕ ਇਸ ਨੂੰ ਸ਼ਾਮ ਦੀ ਚਾਹ ਦੇ ਨਾਲ-ਨਾਲ ਬੜੇ ਚਾਅ ਨਾਲ ਖਾਂਦੇ ਹਨ ਪਰ ਤੁਹਾਨੂੰ ਦੱਸ ਦੇਈਏ ਕਿ ਡਾਈਟ ਖਾਖਰਾ ‘ਚ ‘ਡਾਇਟ’ ਵਰਗਾ ਕੁਝ ਵੀ ਨਹੀਂ ਹੈ। ਇਹ ਤਲੇ ਹੋਏ ਸਨੈਕਸ ਬਹੁਤ ਸਾਰੀਆਂ ਕੈਲੋਰੀਜ਼ ਨਾਲ ਭਰਪੂਰ ਹੁੰਦੇ ਹਨ।
  3. ਜ਼ਿਆਦਾਤਰ ਲੋਕ ਦੁੱਧ ‘ਚ ਪਾਊਡਰ ਮਿਲਾ ਕੇ ਬੱਚਿਆਂ ਨੂੰ ਦਿੰਦੇ ਹਨ ਤਾਂ ਕਿ ਬੱਚਾ ਦੁੱਧ ਪੀ ਸਕੇ ਪਰ ਤੁਹਾਨੂੰ ਦੱਸ ਦੇਈਏ ਕਿ ਵਿਟਾਮਿਨ ਤੇ ਡੀਐਚਏ ਵਾਲੇ ਇਹ ਹੈਲਦੀ ਪਾਊਡਰ ਬਹੁਤ ਹੀ ਅਨਹੈਲਦੀ ਤੇ ਸ਼ੂਗਰ ਨਾਲ ਭਰਪੂਰ ਹੁੰਦੇ ਹਨ।
  4. ਤੁਸੀਂ ਆਪਣੇ ਨਾਸ਼ਤੇ ‘ਚ ਬ੍ਰੇਕਫਾਸਟ ਸੀਰੀਅਲਜ਼ ਖਾਧੇ ਹੋਣਗੇ ਕਿਉਂਕਿ ਉਹ ਸਿਹਤਮੰਦ ਹੁੰਦੇ ਹਨ। ਪਰ ਅਸੀਂ ਤੁਹਾਨੂੰ ਦੱਸ ਦੇਈਏ ਕਿ ਇਹ ਸਿਹਤਮੰਦ ਦਿਖਣ ਵਾਲੇ ਨਾਸ਼ਤੇ ਦੇ ਸੀਰੀਅਲ ਅਸਲ ‘ਚ ਬਹੁਤ ਹੀ ਅਨਹੈਲਦੀ ਹੁੰਦੇ ਹਨ। ਇਹ ਸਿਰਫ ਖੰਡ ਨਾਲ ਭਰੇ ਹੁੰਦੇ ਹਨ।
  5. ਜ਼ਿਆਦਾਤਰ ਲੋਕਾਂ ਨੂੰ ਲਗਦਾ ਹੈ ਕਿ ਵ੍ਹਾਈਟ ਬਰੈੱਡ ਨਾਲੀ ਹੈਲਦੀ ਬ੍ਰਾਊਨ ਬਰੈੱਡ ਹੁੰਦੀ ਹੈ ਪਰ ਤੁਹਾਨੂੰ ਦੱਸ ਦੇਈਏ ਕਿ ਇਹ ਬ੍ਰਾਊਨ ਬਰੈੱਡ ਵੀ ਵ੍ਹਾਈਟ ਬਰੈੱਡ ਵਾਂਗ ਹੀ ਅਨਹੈਲਦੀ ਹੈ, ਕਿਉਂਕਿ ਇਸ ਵਿਚ ਰੰਗ ਦੀ ਵਰਤੋਂ ਕੀਤੀ ਜਾਂਦੀ ਹੈ ਨਾ ਕਿ ਹੈਲਦੀ ਇਨਗ੍ਰੀਡੀਐਂਟਸ ਦਾ।

Share post:

Subscribe

spot_imgspot_img

Popular

More like this
Related