ਨਵੇਂ ਸਾਲ ਮੌਕੇ ਖ਼ੁਸ਼ੀਆਂ ਵੰਡਣ ਤੋਂ ਪਹਿਲਾ ਆਓ ਜਾਣੀਏ ‘ਖੁਦ ਨੂੰ ਖੁਸ਼ ਰੱਖਣ ਦੀ ਕਲਾ’ ਸਾਡੇ ਮਾਹਿਰ ਡਾ. ਹਰਵੰਦਨ ਕੌਰ ਬੇਦੀ ਦੀ ਕਲਮ ਤੋਂ

Date:

How to live Happy

  1. ਡਾ. ਹਰਵੰਦਨ ਕੌਰ ਬੇਦੀ
  2. M.D. Phychiatry,
  3. Chandigarh
  4. M.8768188993

ਆਓ ਨਵੇਂ ਸਾਲ ਸਮੇਂ ਆਪਾਂ ਆਪਣੀਆਂ ਅੱਖਾਂ ਤੋਂ ਕਾਲਾ ਚਸ਼ਮਾ ਉਤਾਰ ਕੇ ਸੰਸਾਰ ਦੇ ਸੁਨਹਿਰੇ ਰੂਪ ਨੂੰ ਤੱਕੀਏ। ਸਾਰੀਆਂ ਨਕਾਰਾਤਮਿਕ ਗੱਲਾਂ ਨੂੰ ਛੱਡ ਕੇ ਹਾਂ ਪੱਖੀ ਸਾਕਾਰਾਤਮਿਕ ਸੋਚ ਵਾਲੀਆਂ ਗੱਲਾਂ ਨੂੰ ਅਹਿਮੀਅਤ ਦੇਈਏ। ਨਵੇਂ ਸਾਲ ਮੌਕੇ ਉਨਤੀ ਅਤੇ ਖੁਸ਼ਹਾਲੀ ਵਾਲੇ ਸੁਪਨੇ ਸਿਰਜੀਏ। ਜਦੋਂ ਅਸੀਂ ਹਾਂ ਪੱਖੀ ਰਵਈਆ ਅਖਤਿਆਰ ਕਰਦੇ ਹਾਂ ਤਾਂ ਨਾਂਹ ਪੱਖੀ ਰਵਈਏ ਦੀਆਂ ਇਮਾਰਤਾਂ ਆਪਣੇ ਆਪ ਢਹਿ ਢੇਰੀ ਹੋ ਜਾਂਦੀਆਂ ਹਨ। ਆਓ ਇਸ ਨਵੇਂ ਸਾਲ ਮੌਕੇ ਜਾਣਦੇ ਹਾਂ ਖੁਸ਼ੀਆਂ ਦਾ ਇਕ ਪ੍ਰਸਿੱਧ ਮਾਡਲ PERMA

ਖੁਸ਼ੀਆਂ ਦਾ ਮਾਡਲ PERMA ਪ੍ਰਸਿੱਧ ਅਤੇ ਹਾਂ ਪੱਖੀ ਮਨੋਵਿਗਿਆਨੀ ਮਾਰਟਿਨ ਸਲਿਗਮਨ ਨੇ ਵਿਕਸਿਤ ਕੀਤਾ ਸੀ। PERMA ਮਾਡਲ ਨੂੰ ਵਿਸਥਾਰ ਨਾਲ ਅਸੀ ਇਸ ਤਰਾਂ ਸਮਝਦੇ ਹਾਂ:-

  • Postive Emotion
  • Engagement
  • Relationship
  • Meaning
  • Accomplishment

Postive Emotions: ਖੁਸ਼ੀਆਂ ਗੁਣਾਂ ਕਰਦੇ ਹਨ ਭਾਵ ਲਗਤਾਰ ਵਧਾਉਂਦੇ ਰਹਿੰਦੇ ਹਨ ਅਤੇ ਇਸਦੇ ਨਾਲ ਆਨੰਦ, ਸੰਤੁਸ਼ਟੀ, ਸੰਤੋਸ਼ ਆਪਣੇ ਆਪ ਆਉਂਦੇ ਹਨ।

Engagement: ਇਸਦਾ ਮਤਲਬ ਇਹ ਹੈ ਕਿ ਤੁਸੀਂ ਉਸ ਕੰਮ ਵਿਚ ਲੱਗੇ ਰਹੋ ਜੋ ਤੁਹਾਡਾ ਮਨਭਾਉਂਦਾ ਹੈ ਅਤੇ ਤੁਹਾਡਾ ਸ਼ੌਕ ਹੈ। ਜੇਕਰ ਕਿਸੇ ਵੇਲੇ ਤੁਹਾਡਾ ਮਨ ਦੁਖੀ ਹੋਵੇ ਜਾਂ ਟਾਈਮ ਪਾਸ ਨਾ ਹੋ ਰਿਹਾ ਹੋਵੇ ਤਾਂ ਤੁਸੀਂ ਆਪਣੇ ਸ਼ੌਕ ਵਾਲੇ ਕੰਮ ਦੀ ਉਡਾਣ ਭਰਨ ਵਿੱਚ ਜੁਟ ਜਾਓ। ਇਹ ਉਡਾਣ ਤੁਹਾਡੇ ਲਈ ਅਨੰਦਮਈ ਹੋ ਸਕਦੀ ਹੈ। ਇਹ ਤੁਹਾਡੇ ਲਈ ਇੱਕ ਜਸ਼ਨ ਬਣ ਸਕਦਾ ਹੈ। ਤੁਹਾਡਾ ਜੀਵਨ ਖੁਸ਼ਹਾਲ ਬਣ ਸਕਦਾ ਹੈ।

Relationship: ਰਿਸ਼ਤੇ ਸਾਡੇ ਜੀਵਨ ਵਿੱਚ ਬਹੁਤ ਅਹਿਮੀਅਤ ਰੱਖਦੇ ਹਨ। ਅਸੀਂ ਸਮਾਜਿਕ ਪ੍ਰਾਣੀ ਹਾਂ ਅਤੇ ਸਮਾਜ ਤੋਂ ਬਿਨਾਂ ਜਿਉਣਾ ਲੱਗਭਗ ਅਸੰਭਵ ਹੈ। ਲੇਕਿਨ ਅੱਜ ਦਾ ਮਨੁੱਖ ਸਮਾਜਿਕ ਰਿਸ਼ਤਿਆਂ ਦੀ ਅਹਿਮੀਅਤ ਨੂੰ ਭੁੱਲ ਗਿਆ ਹੈ । ਅਗਰ ਤੁਸੀਂ ਆਪਣੇ ਪੰਜ ਮਿੱਤਰਾਂ ਜਾਂ ਰਿਸ਼ਤੇਦਾਰਾਂ ਨਾਲ ਸੰਪਰਕ ਬਣਾਈ ਰੱਖਦੇ ਜਿਨ੍ਹਾਂ ਨਾਲ ਤੁਸੀਂ ਕਿਸੇ ਵੀ ਜਗ੍ਹਾ, ਕਿਸੇ ਵੀ ਵੇਲੇ ਗੱਲਬਾਤ ਕਤ ਸਕਦੇ ਹੋ ਤਾਂ ਤੁਸੀਂ ਭਾਗਾਂ ਵਾਲੇ ਹੋ।

ਇਹ ਵੀ ਪੜ੍ਹੋ: ਰੋਜ਼ਾਨਾ ਆਪਣੇ ਚਿਹਰੇ ‘ਤੇ ਲਗਾਓ ਕੱਚਾ ਦੁੱਧ ਦਾਗ-ਧੱਬੇ ਹੋਣਗੇ ਦੂਰ

Meaning: ਕੀ ਤੁਸੀਂ ਜਾਣਦੇ ਹੋ ਕਿ ਤੁਹਾਡੀ ਜਿੰਦਗੀ ਦੇ ਕੀ ਮਾਇਨੇ ਹਨ? ਤੁਹਾਡੇ ਜੀਵਨ ਦਾ ਮਕਸਦ ਕੀ ਹੈ? ਆਪਣੇ ਜੀਵਣ ਦਾ ਮੁੱਲ ਸਮਝੋ ਅਤੇ ਬਿਨਾਂ ਵਜ੍ਹਾ ਫੋਨ ਨਾਲ ਨਾ ਰੁੱਝੇ ਰਹੋ। ਕੁੱਝ ਜ਼ਰੂਰੀ ਕੰਮਾਂ ਦੀ ਸੂਚੀ ਬਣਾਓ ਅਤੇ ਉਨ੍ਹਾਂ ਵਿੱਚ ਰੁੱਝ ਜਾਓ।

Accomplishment: ਸਾਡੀ ਜ਼ਿਆਦਾਤਰ ਨਕਾਰਾਤਮਿਕ ਸੋਚ ਬਣੀ ਰਹਿੰਦੀ ਹੈ। ਇਸਨੂੰ ਬਦਲਣ ਦੀ ਲੋੜ ਹੈ। ਚੁਣੌਤੀਪੂਰਨ ਹਾਲਾਤ ਦਾ ਸਾਹਮਣਾ ਕਰਦੇ ਸਮੇਂ ਸਾਨੂੰ ਹਮੇਸ਼ਾਂ ਸਾਕਾਰਾਤਮਿਕ ਸੋਚ ਅਪਣਾਉਣੀ ਚਾਹੀਦੀ ਹੈ। ਸਾਨੂੰ ਉਨ੍ਹਾਂ ਲੋਕਾਂ ਵੱਲ ਵੇਖਣਾ ਚਾਹੀਦਾ ਜੋ ਲੋਕ ਸਾਡੇ ਤੋਂ ਬਹੁਤ ਮਾੜੀ ਜਿੰਦਗੀ ਜੀਅ ਰਹੇ ਹਨ ਅਤੇ ਸਾਨੂੰ ਬਿਹਤਰ ਜਿੰਦਗੀ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਕਿਉੰਕਿ ਸ਼ੁਕਰਾਨਾ ਹੀ ਸਭ ਤੋਂ ਵਧੀਆ ਰਵਈਆ ਹੈ।

ਨਵੇਂ ਸਾਲ ਮੌਕੇ ਨਵੀਂ ਸੋਚ ਨਾਲ ਆਪ ਸਭ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ। How to live Happy

Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...