Thursday, December 26, 2024

HPSC ਦੀ ਨਵੀਂ ਮੈਂਬਰ ਬਣੀ ਸੋਨੀਆ ਤ੍ਰਿਖਾ

Date:

HPSC Member Dr. Sonia Trikha

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੇ ਮੁੱਖ ਪ੍ਰਮੁੱਖ ਸਕੱਤਰ ਰਾਜੇਸ਼ ਖੁੱਲਰ ਦੀ ਪਤਨੀ ਡਾ: ਸੋਨੀਆ ਤ੍ਰਿਖਾ ਖੁੱਲਰ ਨੇ ਸਰਕਾਰੀ ਨੌਕਰੀ ਛੱਡ ਦਿੱਤੀ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਨਾਲ ਵਿਵਾਦ ਕਾਰਨ ਰਾਜ ਦੇ ਡਾਇਰੈਕਟਰ ਜਨਰਲ ਆਫ਼ ਹੈਲਥ ਦੇ ਅਹੁਦੇ ਤੋਂ ਹਟਾਏ ਗਏ ਡਾ: ਸੋਨੀਆ ਨੇ ਸੋਮਵਾਰ ਨੂੰ ਸਵੈ-ਇੱਛੁਕ ਸੇਵਾਮੁਕਤੀ (ਵੀਆਰਐਸ) ਲੈ ਲਈ। ਅੱਜ ਉਨ੍ਹਾਂ ਨੇ ਹਰਿਆਣਾ ਲੋਕ ਸੇਵਾ ਕਮਿਸ਼ਨ (HPSC) ਦੇ ਮੈਂਬਰ ਵਜੋਂ ਸਹੁੰ ਚੁੱਕੀ। ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਰਾਜ ਭਵਨ ਵਿੱਚ ਮੁੱਖ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਸਹੁੰ ਚੁਕਾਈ।

ਮੁੱਖ ਮੰਤਰੀ ਨੇ ਇੱਕ ਤੀਰ ਨਾਲ ਲਾਏ ਦੋ ਨਿਸ਼ਾਨੇ

ਹਾਲ ਹੀ ‘ਚ ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ‘ਚ ਡਾਇਰੈਕਟਰ ਜਨਰਲ ਆਫ ਹੈਲਥ ਦੇ ਅਹੁਦੇ ‘ਤੇ ਤਾਇਨਾਤ ਡਾਕਟਰ ਸੋਨੀਆ ਨੂੰ ਲੈ ਕੇ ਸਿਹਤ ਮੰਤਰੀ ਅਨਿਲ ਵਿਜ ਦਾ ਮੁੱਖ ਮੰਤਰੀ ਦਫਤਰ (ਸੀ.ਐੱਮ.ਓ.) ਦੇ ਅਧਿਕਾਰੀਆਂ ਨਾਲ ਵਿਵਾਦ ਹੋ ਗਿਆ ਸੀ। ਉਸ ਤੋਂ ਬਾਅਦ ਵਿਜ ਨੇ ਸਿਹਤ ਵਿਭਾਗ ਦਾ ਕੰਮ ਦੇਖਣਾ ਬੰਦ ਕਰ ਦਿੱਤਾ ਸੀ। ਮੁੱਖ ਮੰਤਰੀ ਨੇ ਵਿਜ ਨੂੰ ਸਿਹਤ ਵਿਭਾਗ ਤੋਂ ਹਟਾ ਕੇ ਮਨਾ ਲਿਆ ਅਤੇ ਅਗਲੇ ਹੀ ਦਿਨ ਡਾਕਟਰ ਸੋਨੀਆ ਨੂੰ HPSC ਮੈਂਬਰ ਬਣਾਉਣ ਦਾ ਫੈਸਲਾ ਲਿਆ।

ਇਹ ਵੀ ਪੜ੍ਹੋ: ਫ਼ਿਰੋਜ਼ਪੁਰ ‘ਚ ਰਿਸ਼ਵਤ ਲੈਣ ਵਾਲਾ DSP ਗ੍ਰਿਫ਼ਤਾਰ

ਇਸ ਫੈਸਲੇ ਨਾਲ ਮੁੱਖ ਮੰਤਰੀ ਨੇ ਇੱਕ ਲਾਏ ਨਾਲ ਦੋ ਨਿਸ਼ਾਨੇ ਲਾਏ ਉਨ੍ਹਾਂ ਨੇ ਨਾ ਸਿਰਫ ਆਪਣੇ ਨਾਰਾਜ਼ ਸੀਨੀਅਰ ਮੰਤਰੀ ਅਨਿਲ ਵਿੱਜ ਨੂੰ ਮਨਾ ਲਿਆ, ਸਗੋਂ ਡਾਕਟਰ ਸੋਨੀਆ ਨੂੰ ਅਹਿਮ ਅਹੁਦਾ ਦੇ ਕੇ ਆਪਣੇ ਸਭ ਤੋਂ ਭਰੋਸੇਮੰਦ ਅਧਿਕਾਰੀ ਰਾਜੇਸ਼ ਖੁੱਲਰ ਤੀਰ ਦਾ ਵੀ ਸਾਥ ਦਿੱਤਾ

ਡਾ: ਤ੍ਰਿਖਾ ਨੇ ਸੀਐਮ ਨੂੰ ਭੇਜਿਆ ਅਸਤੀਫ਼ਾ

ਹਰਿਆਣਾ ਲੋਕ ਸੇਵਾ ਕਮਿਸ਼ਨ ਦੇ ਮੈਂਬਰ ਦੇ ਅਹੁਦੇ ‘ਤੇ ਨਿਯੁਕਤੀ ਤੋਂ ਬਾਅਦ ਡਾ: ਸੋਨੀਆ ਤ੍ਰਿਖਾ ਨੇ ਆਪਣਾ ਅਸਤੀਫਾ ਮੁੱਖ ਮੰਤਰੀ ਮਨੋਹਰ ਲਾਲ ਨੂੰ ਭੇਜ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਦਫ਼ਤਰ ਤੋਂ ਇੱਕ ਫਾਈਲ ਤਿਆਰ ਕਰਕੇ ਸਿਹਤ ਵਿਭਾਗ ਦੇ ਏਸੀਐਸ ਨੂੰ ਭੇਜੀ ਗਈ। ਜਿੱਥੋਂ ਫਾਈਲ ਸਿਹਤ ਮੰਤਰੀ ਅਨਿਲ ਵਿੱਜ ਤੱਕ ਪਹੁੰਚੀ।

HPSC Member Dr. Sonia Trikha

Share post:

Subscribe

spot_imgspot_img

Popular

More like this
Related

ਪਲੇਸਮੈਂਟ ਕੈਂਪ 31 ਦਸੰਬਰ ਨੂੰ : ਡਿਪਟੀ ਕਮਿਸ਼ਨਰ

ਬਠਿੰਡਾ, 26 ਦਸੰਬਰ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ...

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ

ਫਰੀਦਕੋਟ 26 ਦਸੰਬਰ,2024 ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ...

ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ ਹਸਪਤਾਲ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ

ਫਰੀਦਕੋਟ 26 ਦਸੰਬਰ,2024 ਸਿਵਲ ਸਰਜਨ ਫਰੀਦਕੋਟ ਡਾ. ਚੰਦਰ ਸ਼ੇਖਰ ਕੱਕੜ ਨੇ ਸਿਵਲ...

ਪੈਂਟਾਵੈਲੈਂਟ ਟੀਕਾਕਰਨ ਮੁਹਿੰਮ  31 ਦਸੰਬਰ ਤੱਕ : ਡਾ. ਰਾਜਵਿੰਦਰ ਕੌਰ

ਫ਼ਿਰੋਜ਼ਪੁਰ,26 ਦਸੰਬਰ (          ) ਸਿਵਲ...