ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਵੱਲੋਂ ਅੱਜ ਸੈਕਟਰ-18 ‘ਚ ਤਿਆਰ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਨ੍ਹਾਂ ਨੇ ਇਸ ਸੈਂਟਰ ਨੂੰ ਲੋਕਾਂ ਦੇ ਹਵਾਲੇ ਕਰ ਦਿੱਤਾ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਦੇ ਪ੍ਰਸ਼ਾਸਕ ਬਨਵਾਰੀ ਲਾਲ ਪੁਰੋਹਿਤ ਨੇ ਰੱਖਿਆ ਮੰਤਰੀ ਦਾ ਸੁਆਗਤ ਕੀਤਾ। ਤੁਹਾਨੂੰ ਦੱਸ ਦੇਈਏ ਕਿ ਸੈਕਟਰ-18 ਸਥਿਤ ਲਾਈਟ ਪੁਆਇੰਟ ‘ਤੇ ਗੌਰਮਿੰਟ ਪ੍ਰੈੱਸ ਨੂੰ ਹੀ ਇੰਡੀਅਨ ਏਅਰਫੋਰਸ ਹੈਰੀਟੇਜ ਸੈਂਟਰ ‘ਚ ਤਬਦੀਲ ਕੀਤਾ ਗਿਆ ਹੈ, ਜਿੱਥੇ ਇੰਡੀਅਨ ਏਅਰਫੋਰਸ ਦੇ ਲੜਾਕੂ ਜਹਾਜ਼ ਦਿਖਾਈ ਦੇਣਗੇ, ਜਿਨ੍ਹਾਂ ਨੇ ਪਾਕਿਸਤਾਨ ਅਤੇ ਚਾਈਨਾ ਨਾਲ ਲੜਾਈ ‘ਚ ਅਹਿਮ ਭੂਮਿਕਾ ਨਿਭਾਈ ਸੀ।Inauguration of Air Force Heritage Centre
ਇਸ ਹੈਰੀਟੇਜ ਸੈਂਟਰ ਨੂੰ ਬਣਾਉਣ ‘ਚ ਪਿਛਲੇ ਕਈ ਸਮੇਂ ਤੋਂ ਪ੍ਰਸ਼ਾਸਨ ਲੱਗਾ ਹੋਇਆ ਸੀ। ਇਸ ਨੂੰ ਆਮ ਜਨਤਾ ਲਈ ਖੋਲ੍ਹ ਦਿੱਤਾ ਗਿਆ ਹੈ। ਹੁਣ ਆਮ ਲੋਕ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇੰਡੀਅਨ ਏਅਰਫੋਰਸ ਦੇ ਇਸ ਹੈਰੀਟੇਜ ਸੈਂਟਰ ਨੂੰ ਦੇਖਣ ਲਈ ਪਹਿਲਾਂ ਚੰਡੀਗੜ੍ਹ ਟੂਰਿਜ਼ਮ ਐਪ ‘ਚ ਰਜਿਸਟਰਡ ਹੋਣਾ ਪਵੇਗਾInauguration of Air Force Heritage Centre।
also read :- ਕਸ਼ਯਪ ਰਾਜਪੂਤ ਸਮਾਜ ਨੇ ‘ਆਪ’ ਨੂੰ ਦਿੱਤਾ ਸਮਰਥਨ
ਜੋ ਲੋਕ ਇਸ ‘ਚ ਰਜਿਸਟਰਡ ਹੋਣਗੇ, ਸਿਰਫ ਉਹੀ ਹੈਰੀਟੇਜ ਸੈਂਟਰ ਨੂੰ ਦੇਖ ਸਕਣਗੇ। ਇਸ ਦੇ ਲਈ 50 ਰੁਪਏ ਦੀ ਟਿਕਟ ਲਾਈ ਗਈ ਹੈ, ਜਿਸ ਦਾ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ ਹੈ। ਸਿਮੁਲੇਟਰ ‘ਤੇ ਫਲਾਈਟ ਉਡਾਉਣ ਦਾ ਤਜੁਰਬਾ ਵੀ ਲੋਕ ਲੈ ਸਕਣਗੇ, ਜਿਸ ਦੀ ਟਿਕਟ 295 ਰੁਪਏ ਰੱਖੀ ਗਈ ਹੈ।Inauguration of Air Force Heritage Centre