NDRF ਟੀਮ ਹਿੰਡਨ ਹਵਾਈ ਅੱਡੇ ’ਤੇ ਭਾਰਤ ਪਰਤਣ ਵਾਲੇ ਜਵਾਨਾਂ ਦਾ ਉੱਚ ਅਧਿਕਾਰੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ
- ਵਾਪਸ ਭਾਰਤੀ ਪਰਤੀ NDRF ਟੀਮ
- ਮਦਦ ਲਈ ਭਾਰਤ ਤੋਂ ਐੱਨਡੀਆਰਐੱਫ ਦੀ ਟੀਮ ਵੀ ਭੇਜੀ ਗਈ ਸੀ
- ਪਹਿਲਾ ਸੀ-17 ਗਲੋਬਮਾਸਟਰ ਜਹਾਜ਼ ਸਵੇਰੇ 9:00 ਵਜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ’ਤੇ ਪਹੁੰਚਿਆ।
- ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਨੇ ਦੋਵਾਂ ਦੇਸਾਂ ਵਿੱਚ ਭਾਰੀ ਤਬਾਹੀ ਮਚਾਈ
ਨਵੀਂ ਦਿੱਲੀ, ਏਜੰਸੀ : Turkey-Syria Earthquake Back to India NDRF Team ਤੁਰਕੀ-ਸੀਰੀਆ ’ਚ ਭੂਚਾਲ ਕਾਰਨ ਹੁਣ ਤਕ 41 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਤੁਰਕੀ ਦੀ ਮਦਦ ਲਈ ਭਾਰਤ ਤੋਂ ਐੱਨਡੀਆਰਐੱਫ ਦੀ ਟੀਮ ਵੀ ਭੇਜੀ ਗਈ ਸੀ ਜੋ ਹੁਣ ਦੇਸ਼ ਪਰਤ ਆਈ ਹੈ। ਜ਼ਿਕਰਯੋਗ ਹੈ ਕਿ ਇਸ ਟੀਮ ਵਿੱਚ ਡਾਗ ਸਕੁਐਡ ਦੇ ਮੈਂਬਰ ਰੈਂਬੋ ਅਤੇ ਹਨੀ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 47 ਮੈਂਬਰ ਅਜਿਹੇ ਵੀ ਹਨ ਜੋ ਅੱਜ ਭਾਰਤ ਪਰਤੇ ਹਨ
10 ਦਿਨਾਂ ਦੇ ਸਫਲ ਆਪ੍ਰੇਸ਼ਨ ਤੋਂ ਬਾਅਦ ਭਾਰਤ ਪਰਤੀ ਟੀਮ
ਦਰਅਸਲ 6 ਫਰਵਰੀ ਨੂੰ ਤੁਰਕੀ ਵਿਚ ਭੂਚਾਲ ਆਉਣ ਤੋਂ 24 ਘੰਟਿਆਂ ਦੇ ਅੰਦਰ ਭਾਰਤ ਨੇ ਐੱਨਡੀਆਰਐੱਫ ਟੀਮਾਂ ਭੇਜ ਕੇ ਤੁਰਕੀ ਵਿਚ ਆਪਰੇਸ਼ਨ ਸ਼ੁਰੂ ਕੀਤਾ ਸੀ। ਭੂਚਾਲ ਤੋਂ ਬਾਅਦ ਤੁਰਕੀ ਪਹੁੰਚੀ ਐੱਨਡੀਆਰਐੱਫ ਦੀ 8ਵੀਂ ਬਟਾਲੀਅਨ ਦੇ ਜਵਾਨਾਂ ਨੇ ਆਪਣੀ ਦਲੇਰੀ ਨਾਲ ਕਈ ਜਾਨਾਂ ਬਚਾਈਆਂ। ਐੱਨਡੀਆਰਐੱਫ ਦੇ ਜਵਾਨਾਂ ਦਾ ਪਹਿਲਾ ਸੀ-17 ਗਲੋਬਮਾਸਟਰ ਜਹਾਜ਼ ਸਵੇਰੇ 9:00 ਵਜੇ ਗਾਜ਼ੀਆਬਾਦ ਦੇ ਹਿੰਡਨ ਹਵਾਈ ਅੱਡੇ ’ਤੇ ਪਹੁੰਚਿਆ। Turkey-Syria Earthquake Back to India NDRF Team
ਜ਼ਿਕਰਯੋਗ ਹੈ ਕਿ ਭਾਰਤ ਨੇ ਭੂਚਾਲ ਤੋਂ ਪ੍ਰਭਾਵਿਤ ਤੁਰਕੀ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕੀਤੀ ਹੈ। ਭਾਰਤੀ ਹਵਾਈ ਸੈਨਾ ਦਾ ਇਕ ਸੀ-17 ਜਹਾਜ਼ 50 ਤੋਂ ਵੱਧ ਕਰਮਚਾਰੀਆਂ ਨਾਲ ਰਾਹਤ ਸਮੱਗਰੀ ਲੈ ਕੇ ਤੁਰਕੀ ਲਈ ਰਵਾਨਾ ਹੋਇਆ ਸੀ। ਇਸ ਵਿੱਚ ਲੋੜੀਂਦੇ ਸਾਜ਼ੋ-ਸਾਮਾਨ, ਮੈਡੀਕਲ ਸਪਲਾਈ, ਡਰਿਲਿੰਗ ਮਸ਼ੀਨਾਂ ਅਤੇ ਹੋਰ ਜ਼ਰੂਰੀ ਵਸਤਾਂ ਦੇ ਨਾਲ ਵਿਸ਼ੇਸ਼ ਤੌਰ ’ਤੇ ਸਿਖਲਾਈ ਪ੍ਰਾਪਤ ਕੁੱਤਿਆਂ ਦੇ ਦਸਤੇ ਸ਼ਾਮਿਲ ਸਨ।
ਐੱਨਡੀਆਰਐਫ ਦੀ ਟੀਮ ਦਾ ਹਵਾਈ ਅੱਡੇ ’ਤੇ ਕੀਤਾ ਗਿਆ ਸਵਾਗਤ
ਭਾਰਤ ਪਰਤਣ ਵਾਲੇ ਜਵਾਨਾਂ ਦਾ ਉੱਚ ਅਧਿਕਾਰੀਆਂ ਵੱਲੋਂ ਵਾਪਸ ਪਰਤਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਹਿੰਡਨ ਹਵਾਈ ਅੱਡੇ ਤੋਂ ਹਵਾਈ ਸੈਨਾ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਬਾਅਦ ਐੱਨਡੀਆਰਐੱਫ ਦੇ ਜਵਾਨ ਗੋਵਿੰਦਪੁਰਮ ਬਟਾਲੀਅਨ ਲਈ ਰਵਾਨਾ ਹੋਏ। Turkey-Syria Earthquake Back to India NDRF Team
ਜ਼ਿਕਰਯੋਗ ਹੈ ਕਿ ਇਸ ਮਹੀਨੇ 6 ਫਰਵਰੀ ਨੂੰ ਤੁਰਕੀ ਅਤੇ ਸੀਰੀਆ ਵਿਚ ਆਏ ਭੂਚਾਲ ਨੇ ਦੋਵਾਂ ਦੇਸਾਂ ਵਿੱਚ ਭਾਰੀ ਤਬਾਹੀ ਮਚਾਈ ਸੀ। ਜਾਣਕਾਰੀ ਮੁਤਾਬਿਕ ਇਸ ਭੂਚਾਲ ਕਾਰਨ ਹੁਣ ਤਕ 41 ਹਜਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ।
also read : https://nirpakhpost.com/chetan-sharma-resigns/